ਮਲਾਇਕਾ ਅਰੋੜਾ ਨੇ Arjun Kapoor ਨਾਲ ਬ੍ਰੇਕਅੱਪ ਤੋਂ ਬਾਅਦ ਲਿਆ ਇਹ ਫੈਸਲਾ! || Entertainment News

0
23
Malaika Arora took this decision after breaking up with Arjun Kapoor!

ਮਲਾਇਕਾ ਅਰੋੜਾ ਨੇ Arjun Kapoor ਨਾਲ ਬ੍ਰੇਕਅੱਪ ਤੋਂ ਬਾਅਦ ਲਿਆ ਇਹ ਫੈਸਲਾ!

ਪਿਛਲੇ ਕਾਫੀ ਸਮੇਂ ਤੋਂ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂ ਅਫਵਾਹਾਂ ਚੱਲ ਰਹੀਆਂ ਹਨ | ਦੀਵਾਲੀ ‘ਤੇ ਫਿਲਮ ‘ਸਿੰਘਮ ਅਗੇਨ’ ਰਿਲੀਜ਼ ਹੋਈ ਹੈ ਜਿਸਦੇ ਪ੍ਰਮੋਸ਼ਨ ਦੌਰਾਨ ਜਦੋਂ ਅਰਜੁਨ ਕਪੂਰ ਨੇ ਸਿੰਗਲ ਹੋਣ ਦੀ ਗੱਲ ਕਬੂਲ ਕੀਤੀ ਤਾਂ ਇਹ ਸਪੱਸ਼ਟ ਹੋ ਗਿਆ ਕਿ ਉਨ੍ਹਾਂ ਦਾ ਮਲਾਇਕਾ ਅਰੋੜਾ ਨਾਲ ਬ੍ਰੇਕਅੱਪ ਹੋ ਗਿਆ ਹੈ। ਉਹ ਕਰੀਬ 6 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸਨ। ਅਰਜੁਨ ਕਪੂਰ ਦੀ ਪੁਸ਼ਟੀ ਤੋਂ ਬਾਅਦ ਮਲਾਇਕਾ ਅਰੋੜਾ ਨੇ ਇੱਕ ਕ੍ਰਿਪਟਿਕ ਪੋਸਟ ਕੀਤੀ ਹੈ।

ਦਰਅਸਲ ਮਲਾਇਕਾ ਅਰੋੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਅਭਿਨੇਤਰੀ ਨੇ ਲਿਖਿਆ ਕਿ ‘NO’ vember A time to Start Saying ‘NO’ to people, places and things that drain your Energy’

ਲੋਕਾਂ ਨੇ ਕਲਿੱਪ ‘ਤੇ ਕੀਤੀ ਤਿੱਖੀ ਟਿੱਪਣੀ

ਅਰਜੁਨ ਕਪੂਰ ਨੇ ‘ਸਿੰਘਮ ਅਗੇਨ’ ਦੇ ਪ੍ਰਮੋਸ਼ਨਲ ਈਵੈਂਟ ‘ਚ ਆਪਣੀ ਰਿਲੇਸ਼ਨਸ਼ਿਪ ਸਟੇਟਸ ਬਾਰੇ ਗੱਲ ਕਰਨਾ ਜ਼ਰੂਰੀ ਸਮਝਿਆ। ਇਵੈਂਟ ਦੀ ਵਾਇਰਲ ਹੋਈ ਵੀਡੀਓ ‘ਚ ਅਰਜੁਨ ਪ੍ਰਸ਼ੰਸਕਾਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ, ‘ਸ਼ਾਂਤ ਹੋ ਜਾਓ, ਮੈਂ ਇਸ ਸਮੇਂ ਸਿੰਗਲ ਹਾਂ।’ ਲੋਕਾਂ ਨੇ ਕਲਿੱਪ ‘ਤੇ ਤਿੱਖੀ ਟਿੱਪਣੀ ਕੀਤੀ ਅਤੇ ਹਰ ਤਰ੍ਹਾਂ ਦੀਆਂ ਗੱਲਾਂ ਕਹੀਆਂ।

ਇਹ ਵੀ ਪੜ੍ਹੋ : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪਹੁੰਚੇ ਗਿੱਦੜਬਾਹਾ, ਮੁੱਖ ਮੰਤਰੀ ਦੇ ਅਹੁਦੇ ਲਈ ਠੋਕਿਆ ਦਾਅਵਾ

ਦੋਵਾਂ ਵਿਚਾਲੇ ਸਭ ਕੁਝ ਠੀਕ-ਠਾਕ

ਧਿਆਨਯੋਗ ਹੈ ਕਿ ਮਲਾਇਕਾ ਅਤੇ ਅਰਜੁਨ ਕਪੂਰ ਦੇ ਵੱਖ ਹੋਣ ਦੀਆਂ ਖਬਰਾਂ ਕਾਫੀ ਪਹਿਲਾਂ ਤੋਂ ਆ ਰਹੀਆਂ ਸਨ ਪਰ ਜਦੋਂ ਮਲਾਇਕਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਜਿਸ ਤਰ੍ਹਾਂ ਨਾਲ ਅਰਜੁਨ ਕਪੂਰ ਨੇ ਮਲਾਇਕਾ ਦਾ ਸਾਥ ਦਿੱਤਾ ਅਤੇ ਹਰ ਪਲ ਅਭਿਨੇਤਰੀ ਨਾਲ ਦੇਖਿਆ ਗਿਆ, ਤਾਂ ਲੋਕਾਂ ਨੂੰ ਲੱਗਾ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ-ਠਾਕ ਹੈ। ਅਤੇ ਉਹ ਪਹਿਲਾਂ ਵਾਂਗ ਇਕੱਠੇ ਹੋਏ ਸਨ, ਪਰ ਅਜਿਹਾ ਨਹੀਂ ਸੀ।

 

 

 

 

 

 

 

LEAVE A REPLY

Please enter your comment!
Please enter your name here