ਦਿੱਲੀ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ , ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ || Latest News
ਦੇਸ਼ ਭਰ ਦੇ ਵਿੱਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ | ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਦਿੱਲੀ ਨੈਸ਼ਨਲ ਹਾਈਵੇ ‘ਤੇ ਵਾਪਰਿਆ ਹੈ ਜਿੱਥੇ ਕਿ ਮਾਂ ਦੇ ਸਸਕਾਰ ਲਈ ਜਾ ਰਹੇ ਪਰਿਵਾਰ ਨਾਲ ਇਹ ਭਾਣਾ ਵਾਪਰ ਗਿਆ | ਇੱਕ ਵਿਅਕਤੀ ਆਪਣੀ ਪਤਨੀ, ਧੀ ਤੇ ਹੋਰ ਰਿਸ਼ਤੇਦਾਰਾਂ ਨੂੰ ਕਾਰ ਵਿਚ ਲੈ ਕੇ ਮਾਂ ਦੇ ਅੰਤਿਮ ਸਸਕਾਰ ਲਈ ਜਾ ਰਿਹਾ ਸੀ। ਪਰ ਰਸਤੇ ਵਿਚ ਹੀ ਉਹ ਖੁਦ ਰੱਬ ਨੂੰ ਪਿਆਰੇ ਹੋ ਗਏ । ਇਸ ਹਾਦਸੇ ਵਿੱਚ ਇਕ ਘਰ ਵਿਚ 3 ਜੀਆਂ ਦੀ ਮੌਤ ਹੋ ਗਈ।
ਬੇਜ਼ੁਬਾਨ ਜਾਨਵਰ ਨੂੰ ਬਚਾਉਣ ਦੇ ਚੱਕਰ ‘ਚ ਵਾਪਰਿਆ ਇਹ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ 5 ਵਜੇ ਵਾਪਰਿਆ ਹੈ | ਦਰਅਸਲ ,ਅਚਾਨਕ ਗੱਡੀ ਅੱਗੇ ਇੱਕ ਬੇਜ਼ੁਬਾਨ ਜਾਨਵਰ ਆ ਗਿਆ ਜਿਸਨੂੰ ਬਚਾਉਣ ਦੇ ਚੱਕਰ ‘ਚ ਗੱਡੀ ਡਿਵਾਈਡਰ ‘ਤੇ ਚੜ੍ਹ ਗਈ | ਜਿਸ ਤੋਂ ਬਾਅਦ ਸਵਾਰੀਆਂ ਬਾਹਰ ਨਿਕਲੀਆਂ ਤਾਂ ਪਿੱਛਿਓਂ ਆ ਰਹੇ ਟਰੱਕ ਨੂੰ ਉਨ੍ਹਾਂ ਨੂੰ ਕੁਚਲ ਦਿੱਤਾ ਹੈ । ਹਾਦਸਾ ਇੰਨਾ ਦਰਦਨਾਕ ਸੀ ਕਿ ਜੋ ਵਿਅਕਤੀ ਕਾਰ ਚਲਾ ਰਿਹਾ ਸੀ, ਉਸ ਵਿਅਕਤੀ ਦਾ ਸਿਰ ਧੜ ਤੋਂ ਵੱਖ ਹੋ ਗਿਆ ਤੇ ਕਈਆਂ ਦੇ ਸਰੀਰ ਦੇ ਵੱਖ-ਵੱਖ ਟੁਕੜੇ ਸੜਕ ‘ਤੇ ਖਿਲਰੇ ਹੋਏ ਸਨ।
ਇਹ ਵੀ ਪੜ੍ਹੋ : ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲਗਜ਼ਰੀ ਗੱਡੀਆਂ ਸਣੇ 84 ਲੱਖ ਦੀ ਡਰੱਗ ਮਨੀ ਕੀਤੀ ਬਰਾਮਦ
7 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿਚ 32 ਸਾਲਾ ਔਰਤ, 26 ਸਾਲਾ ਲੜਕੀ ਸ਼ਾਮਲ ਸੀ ਤੇ ਡਰਾਈਵਰ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ |