ਗਾਜ਼ੀਆਬਾਦ, 31 ਦਸੰਬਰ 2025 : ਡਾਸਨਾ ਸਥਿਤ ਦੇਵੀ ਮੰਦਿਰ ਦੇ ਮਹੰਤ ਯਤੀ ਨਰਸਿਮ੍ਮਾਨੰਦ ਸਰਸਵਤੀ (Mahant Yati Narasimhananda Saraswati) ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦੇ ਕੇ ਸੁਰਖੀਆਂ ਬਟੋਰੀਆਂ ਹਨ । ਵੀਡੀਓ `ਚ ਉਸ ਨੇ ਹਿੰਦੂਆਂ ਨੂੰ ਆਈ. ਐੱਸ. ਆਈ. ਐੱਸ. ਵਰਗਾ ਸੰਗਠਨ ਬਣਾਉਣ ਦੀ ਗੱਲ ਕਹਿ ਕੇ ਭੜਕਾਊ ਟਿੱਪਣੀ ਕੀਤੀ । ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜੋ ਵੱਖ-ਵੱਖ ਭਾਈਚਾਰਿਆਂ `ਚ ਚਿੰਤਾ ਵਧਾ ਰਿਹਾ ਹੈ ।
ਆਤਮਘਾਤੀ ਦਸਤੇ ਅਤੇ ਆਈ. ਐੱਸ. ਆਈ. ਐੱਸ. ਵਰਗੇ ਸੰਗਠਨ ਬਣਾਉਣ ਹਿੰਦੂ : ਯਤੀ ਨਰਸਿਮ੍ਹਾਨੰਦ
ਯਤੀ ਨੇ ਵੀਡੀਓ `ਚ ਪਿਛਲੇ ਸਮੇਂ ਦੌਰਾਨ ਬੰਗਲਾਦੇਸ਼, ਪਾਕਿਸਤਾਨ ਅਤੇ ਕਸ਼ਮੀਰ `ਚ ਹਿੰਦੂਆਂ ਨਾਲ ਹੋਈ ਹਿੰਸਾ ਦਾ ਜਿ਼ਕਰ ਕਰਦਿਆਂ ਇਸ ਨੂੰ ਉਦਾਹਰਣ ਦੱਸਿਆ ਅਤੇ ਕਿਹਾ ਕਿ ਹਿੰਦੂ ਸਮਾਜ (Hindu society) ਨੂੰ ਆਪਣੇ ਬਚਾਅ ਲਈ ਜ਼ਿਆਦਾ ਗੰਭੀਰ ਕਦਮ ਚੁੱਕਣ ਦੀ ਲੋੜ ਹੈ । ਉਸ ਨੇ ਤਲਵਾਰ ਵੰਡਣ ਵਰਗੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਮਾਰੂ ਹੱਥਿਆਰ ਅਤੇ ਆਤਮਘਾਤੀ ਦਸਤਿਆਂ ਦੇ ਗਠਨ ਦੀ ਗੱਲ ਕੀਤੀ ।
ਹਿੰਦੂਆਂ ਨੂੰ ਬਹੁਤ ਗੰਭੀਰਤਾ ਨਾਲ ਚਾਹੀਦਾ ਹੈ ਸੋਚਣਾ
ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਬਚਣ ਦਾ ਕੋਈ ਤਰੀਕਾ ਨਹੀਂ ਹੈ ਕਿਉਂਕਿ ਮੈਂ ਪੁਲਸ ਦੀ ਸੁਰੱਖਿਆ `ਤੇ ਨਿਰਭਰ ਹਾਂ ਜਦੋਂ ਕੋਈ ਅੱਤਵਾਦੀ ਆਵੇਗਾ ਤਾਂ ਉਹ ਮੈਨੂੰ ਮਾਰ ਹੀ ਦੇਵਾਂਗਾ ਪਰ ਸਾਰੇ ਹਿੰਦੇ `ਕੀੜੇ-ਮਕੌੜਿਆਂ` ਦੀ ਤਰ੍ਹਾਂ ਨਾ ਮਰਨ, ਇਸ ਲਈ ਹਿੰਦੂਆਂ ਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ । ਹਿੰਦੂਆਂ ਨੂੰ ਹੁਣ `ਬਜਰੰਗ ਦਲ-ਫਜਰੰਗ ਦਲ`, ਇਹ ਦਲ, ਉਹ ਦਲ ਛੱਡ ਕੇ ਇਸ ਤਰ੍ਹਾਂ ਦਾ ਸੰਗਠਨ ਬਣਾਉਣਾ ਚਾਹੀਦੈ, ਜਿਵੇਂ ਆਈ. ਐੱਸ. ਆਈ. ਐੱਸ. ਹੈ, ਘੱਟੋ-ਘੱਟ ਉਸ ਦੀ ਕਾਰਜਪ੍ਰਣਾਲੀ ਆਈ. ਐੱਸ. ਆਈ. ਐੱਸ. ਵਰਗੀ ਹੋਣੀ ਚਾਹੀਦੀ ਹੈ ।
Read More : ਰਾਮ ਮੰਦਰ ਤੋਂ ਬਾਅਦ ਹੁਣ `ਰਾਸ਼ਟਰੀ ਮੰਦਰ` ਬਣਾਉਣ ਦਾ ਸਮਾਂ : ਭਾਗਵਤ









