ਰੀਲ ਬਣਾਉਣ ਦੇ ਚੱਕਰ ‘ਚ ਬੁਰੀ ਫਸੀ ਮੈਡਮ, FIR ਹੋਈ ਦਰਜ
ਅੱਜਕੱਲ੍ਹ ਲੋਕਾਂ ਨੂੰ ਰੀਲ ਬਣਾਉਣ ਦਾ ਜਨੂੰਨ ਹੈ। ਇਸ ਲਈ ਉਹ ਜਿੱਥੇ ਵੀ ਦੇਖਦੇ ਹਨ ਉੱਥੇ ਹੀ ਰੀਲ ਬਣਾਉਣਾ ਸ਼ੁਰੂ ਕਰ ਦਿੰਦੇ ਹਨ।ਪਰ ਕਈ ਵਾਰ ਅਜਿਹਾ ਕਰਨਾ ਉਨ੍ਹਾਂ ਲਈ ਨੁਕਸਾਨਦਾਇਕ ਵੀ ਸਾਬਤ ਹੋ ਜਾਂਦਾ ਹੈ। ਭਾਵੇਂ ਉਹ ਪੁਲਿਸ ਵਾਲੇ ਹੋਣ ਜਾਂ ਟੀਚਰਸ ਹੋਣ। ਜਿਨ੍ਹਾਂ ਦੇ ਰੀਲਸ ਇਕ ਵਾਰ ਵਾਇਰਲ ਹੋ ਜਾਂਦੇ ਹਨ, ਉਹ ਫਿਰ ਸੋਸ਼ਲ ਮੀਡੀਆ ‘ਤੇ ਫੇਮਸ ਹੀ ਹੋ ਜਾਂਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਰੀਲ ਦੇ ਚੱਕਰ ਵਿਚ ਬੁਰੀ ਤਰ੍ਹਾਂ ਫਸ ਜਾਂਦੇ ਹਨ। ਬਿਹਾਰ ਦੀ ਇਕ ਮਹਿਲਾ ਟੀਚਰ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਉਸ ਨੇ ਅਜਿਹੀ ਰੀਲ ਬਣਾ ਦਿੱਤੀ ਕਿ ਉਸ ਦੇ ਉਪਰ FIR ਹੀ ਦਰਜ ਹੋ ਗਈ।
ਮਹਿਲਾ ਟੀਚਰ ਦਾ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿਚ ਉਹ ਸਟੂਡੈਂਟਸ ਦੀ ਆਂਸਰ ਸ਼ੀਟ ਚੈੱਕ ਕਰਦੀ ਨਜ਼ਰ ਆ ਰਹੀ ਹੈ ਪਰ ਰੀਲ ਦੇ ਚੱਕਰ ਵਿਚ ਉਹ ਬਿਨਾਂ ਪੜ੍ਹੇ ਹੀ ਜੋ ਮਨ ਕੀਤਾ ਉਹ ਨੰਬਰ ਦੇ ਰਹੀ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਕਲਾਸਰੂਮ ਵਿਚ ਬਹੁਤ ਸਾਰੇ ਟੀਚਰਸ ਬੈਠੇ ਹੋਏ ਹਨ ਤੇ ਪੇਪਰ ਚੈੱਕ ਕਰ ਰਹੇ ਹਨ ਜਿਸ ਵਿਚ ਇਕ ਮੈਡਮ ਵੀ ਬੈਠੀ ਹੋਈ ਹੈ ਤੇ ਪੇਪਰ ਚੈੱਕ ਕਰਦੇ ਹੋਏ ਉਹ ਕਿਸੇ ਤੋਂ ਵੀਡੀਓ ਬਣਵਾ ਰਹੀ ਹੁੰਦੀ ਹੈ। ਇਸੇ ਚੱਕਰ ਵਿਚ ਉਹ ਬਿਨਾਂ ਪੜ੍ਹੇ ਹੀ ਪੇਪਰ ‘ਤੇ ਨੰਬਰ ਦੇ ਰਹੀ ਹੈ, ਉਹ ਚੈੱਕ ਵੀ ਨਹੀਂ ਕਰਦੀ ਕਿ ਵਿਦਿਆਰਥੀ ਨੇ ਸਵਾਲ ਦਾ ਜਵਾਬ ਸਹੀ ਦਿੱਤਾ ਵੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਅੱਜ ਨਿਰਮਲਾ ਸੀਤਾਰਮਨ ਪਹੁੰਚਣਗੇ ਲੁਧਿਆਣਾ, ਰੈਲੀ ਨੂੰ ਕਰਨਗੇ ਸੰਬੋਧਿਤ
ਹੁਣ ਇਹ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ‘ਤੇ ਆਇਆ ਮੈਡਮ ਬੁਰੀ ਤਰ੍ਹਾਂ ਫਸ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਖਿਲਾਫ FIR ਦਰਜ ਕੀਤੀ ਗਈ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @Chaprazila ਨਾਂ ਦੀ ਆਈਡੀ ਨਾਲ ਸ਼ੇਅਰ ਕੀਤੀ ਗਈ ਹੈ ਤੇ ਕੈਪਸ਼ਨ ਵਿਚ ਲਿਖਿਆ ਹੈ ਪੀਪੀਯੂ ਐਗਜ਼ਾਮ ਦੀ ਕਾਪੀ ਜਾਂਚਣ ਦੀ ਰੀਲਸ ਇੰਸਟਾਗ੍ਰਾਮ ‘ਤੇ ਵਾਇਰਲ, ਮੈਡਮ ‘ਤੇ ਐੱਫਆਈਆਰ ਦਰਜ’।