ਲੁਧਿਆਣਾ ਪੱਛਮੀ ਜ਼ਿਮਨੀ ਚੋਣ: 11ਵੇਂ ਗੇੜ ਤੋਂ ਬਾਅਦ ‘ਆਪ’ ਦੀ ਲੀਡ 7506 ਹੋਈ

0
89

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਚੱਲ ਰਹੀ ਹੈ। 14 ਦੌਰਾਂ ਵਿੱਚੋਂ 11 ਦੌਰਾਂ ਦੀ ਗਿਣਤੀ ਪੂਰੀ ਹੋ ਗਈ ਹੈ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਲੀਡ 7506 ਵੋਟਾਂ ਤੱਕ ਵਧ ਗਈ ਹੈ। ਅਜਿਹੇ ਵਿੱਚ ਉਨ੍ਹਾਂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ।
ਕਾਂਗਰਸ ਦੂਜੇ ਸਥਾਨ ‘ਤੇ ਹੈ, ਭਾਜਪਾ ਤੀਜੇ ਸਥਾਨ ‘ਤੇ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਚੌਥੇ ਸਥਾਨ ‘ਤੇ ਹੈ। ‘ਆਪ’ ਦੀ ਲੀਡ 3 ਦੌਰਾਂ ਲਈ ਲਗਾਤਾਰ ਵਧਦੀ ਗਈ, ਪਰ ਚੌਥੇ, ਪੰਜਵੇਂ ਅਤੇ ਛੇਵੇਂ ਦੌਰ ਵਿੱਚ ਘੱਟ ਗਈ। ਕਾਂਗਰਸ ਉਮੀਦਵਾਰ ਨੂੰ ਤਿੰਨਾਂ ਦੌਰਾਂ ਵਿੱਚ ਸਭ ਤੋਂ ਵੱਧ ਵੋਟਾਂ ਮਿਲੀਆਂ। 3 ਦੌਰਾਂ ਵਿੱਚ ਘਟਣ ਤੋਂ ਬਾਅਦ, ‘ਆਪ’ ਦੀ ਲੀਡ 7ਵੇਂ ਦੌਰ ਤੋਂ ਫਿਰ ਵਧਣੀ ਸ਼ੁਰੂ ਹੋ ਗਈ।

ਇਹ ਗਿਣਤੀ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਹੋ ਰਹੀ ਹੈ। ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਗਈ। ਹੁਣ ਈਵੀਐਮ ਤੋਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ।

ਦਸਵੇਂ ਗੇੜ ਤੋਂ ਬਾਅਦ ਆਪ’ ਨੂੰ 24884, ਕਾਂਗਰਸ ਨੂੰ 18862, ਭਾਜਪਾ ਨੂੰ 15081 ਤੇ ਸ਼੍ਰੋਮਣੀ ਅਕਾਲੀ ਦਲ ਨੂੰ 5234 ਵੋਟਾਂ ਮਿਲੀਆਂ ਹਨ। ਇਸ ਰਾਊਂਡ ਤੋਂ ਬਾਅਦ ਸੰਜੀਵ ਅਰੋੜਾ 4751 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ।

9ਵੇਂ ਗੇੜ ਤੋਂ ਬਾਅਦ ‘ਆਪ’ ਨੂੰ 22240, ਕਾਂਗਰਸ ਨੂੰ 17489, ਭਾਜਪਾ ਨੂੰ 13906 ਤੇ ਸ਼੍ਰੋਮਣੀ ਅਕਾਲੀ ਦਲ ਨੂੰ 4774 ਵੋਟਾਂ ਮਿਲੀਆਂ ਹਨ।

8ਵੇਂ ਗੇੜ ਤੋਂ ਬਾਅਦ ‘ਆਪ’ ਨੂੰ 19615, ਕਾਂਗਰਸ ਨੂੰ 16054, ਭਾਜਪਾ ਨੂੰ 12788 ਤੇ ਸ਼੍ਰੋਮਣੀ ਅਕਾਲੀ ਦਲ ਨੂੰ 4352 ਵੋਟਾਂ ਮਿਲੀਆਂ ਹਨ।

7ਵੇਂ ਗੇੜ ਤੋਂ ਬਾਅਦ ‘ਆਪ’ ਨੂੰ 17358, ਕਾਂਗਰਸ ਨੂੰ 14086, ਭਾਜਪਾ ਨੂੰ 11839 ਤੇ ਸ਼੍ਰੋਮਣੀ ਅਕਾਲੀ ਦਲ ਨੂੰ 3706 ਵੋਟਾਂ ਮਿਲੀਆਂ ਹਨ।

ਵੋਟਾਂ ਦੀ ਗਿਣਤੀ ਦੇ ਛੇਵੇਂ ਗੇੜ ਵਿਚ ‘ਆਪ’ ਨੇ ਆਪਣੀ ਲੀਡ ਬਰਕਰਾਰ ਰੱਖਦੇ ਹੋਏ 14483 ਵੋਟਾਂ ਹਾਸਲ ਕੀਤੀਆਂ ਸਨ। ਭਾਰਤ ਭੂਸ਼ਣ ਆਸ਼ੂ ਨੂੰ 12200 ਵੋਟਾਂ ਤੇ ਜੀਵਨ ਗੁਪਤਾ ਨੂੰ 10703 ਵੋਟਾਂ ਮਿਲੀਆਂ ਹਨ। ਫਿਲਹਾਲ ਪਰਉਪਕਾਰ ਸਿੰਘ ਘੁੰਮਣ 3283 ਵੋਟਾਂ ਹੀ ਲੈ ਸਕੇ ਹਨ।

ਪੰਜਵੇਂ ਰਾਊਂਡ ਵਿਚ ਸੰਜੀਵ ਅਰੋੜਾ ਨੂੰ 12320, ਭਾਰਤ ਭੂਸ਼ਣ ਆਸ਼ੂ ਨੂੰ 9816, ਜੀਵਨ ਗੁਪਤਾ ਨੂੰ 8831 ਅਤੇ ਪਰਉਪਕਾਰ ਸਿੰਘ ਘੁੰਮਣ ਨੂੰ 2959 ਵੋਟਾਂ ਮਿਲੀਆਂ ਹਨ।

ਵੋਟਾਂ ਦੀ ਗਿਣਤੀ ਦੇ ਚੌਥੇ ਗੇੜ ਵਿਚ ਸੰਜੀਵ ਅਰੋੜਾ ਨੂੰ 10265, ਭਾਰਤ ਭੂਸ਼ਣ ਆਸ਼ੂ ਨੂੰ 7421, ਭਾਜਪਾ ਨੂੰ 7193 ਤੇ ਪਰਉਪਕਾਰ ਸਿੰਘ ਘੁੰਮਣ ਨੂੰ 2718 ਵੋਟਾਂ ਮਿਲੀਆਂ ਹਨ।

ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ‘ਆਪ’ ਦੇ ਸੰਜੀਵ ਅਰੋੜਾ ਨੂੰ 8277 ਵੋਟਾਂ, ਭਾਜਪਾ ਦੇ ਜੀਵਨ ਗੁਪਤਾ ਨੂੰ 5217, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 5094 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 2576 ਵੋਟਾਂ ਮਿਲੀਆਂ ਸਨ। ਇਸ ਗੇੜ ਵਿਚ ਭਾਜਪਾ ਨੇ ਦੂਜਾ ਸਥਾਨ ਮੱਲਦਿਆਂ ਕਾਂਗਰਸ ਨੂੰ ਤੀਜੇ ਨੰਬਰ ’ਤੇ ਧੱਕ ਦਿੱਤਾ ਸੀ।

ਦੂਜੇ ਗੇੜ ਵਿਚ ‘ਆਪ’ ਦੇ ਸੰਜੀਵ ਅਰੋੜਾ ਨੂੰ 5854 ਵੋਟਾਂ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 3372 ਵੋਟਾਂ, ਭਾਜਪਾ ਦੇ ਜੀਵਨ ਗੁਪਤਾ ਨੂੰ 2796 ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 1764 ਵੋਟਾਂ ਮਿਲੀਆਂ ਸਨ।

ਪਹਿਲੇ ਗੇੜ ‘ਚ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ 2895 ਵੋਟਾਂ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 1626 ਵੋਟਾਂ, ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ ਸਨ।

LEAVE A REPLY

Please enter your comment!
Please enter your name here