ਸਿਹਤ ਮੰਤਰੀ ਬਲਬੀਰ ਸਿੰਘ ਨੇ ਅੱਜ ਪੰਜਾਬ ਦੇ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਦੌਰਾ ਕਰਨਾ ਸੀ। ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਅੱਜ ਥੈਲੇਸੀਮੀਆ ਵਾਰਡ ਦਾ ਉਦਘਾਟਨ ਵੀ ਕਰਨਾ ਸੀ। ਜਿਸ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸਨ।
ਕਿੰਗ ਖ਼ਾਨ ਦੇ ਬੰਗਲੇ ‘ਤੇ BMC-ਜੰਗਲਾਤ ਵਿਭਾਗ ਦੀ ਜਾਂਚ, ਪੜ੍ਹੋ ਕੀ ਹੈ ਮਾਮਲਾ
ਦੂਜੇ ਪਾਸੇ ਮੰਤਰੀ ਬਲਬੀਰ ਸਿੰਘ ਦੇ ਦੌਰੇ ਦੇ ਮੱਦੇਨਜ਼ਰ ਸਿਵਲ ਹਸਪਤਾਲ ਦੇ ਵਾਰਡਾਂ ਵਿੱਚ ਸਫ਼ਾਈ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ। ਮੰਤਰੀ ਬਲਬੀਰ ਹਸਪਤਾਲ ਦੇ ਵਾਰਡਾਂ ਦੀ ਜਾਂਚ ਵੀ ਕਰਨ ਜਾ ਰਹੇ ਸਨ। ਜਿਸ ਸਬੰਧੀ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਾਰੇ ਡਾਕਟਰਾਂ ਅਤੇ ਸਟਾਫ਼ ਨੂੰ ਸਮੇਂ ਸਿਰ ਡਿਊਟੀ ‘ਤੇ ਰਹਿਣ ਦੇ ਆਦੇਸ਼ ਦਿੱਤੇ ਗਏ ਸਨ