LPG ਸਿਲੰਡਰ ਹੋਇਆ ਸਸਤਾ, ਜਾਣੋ ਨਵੇਂ ਰੇਟ

0
1952

LPG ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ। ਅਗਸਤ ਦੇ ਪਹਿਲੇ ਦਿਨ ਖਪਤਕਾਰਾਂ ਨੂੰ ਖੁਸ਼ਖਬਰੀ ਮਿਲੀ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਤੇਲ ਕੰਪਨੀਆਂ ਵੱਲੋਂ ਕਟੌਤੀ ਕੀਤੀ ਗਈ ਹੈ। ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 36 ਰੁਪਏ ਦੀ ਕਟੌਤੀ ਕੀਤੀ ਗਈ ਹੈ। 19 ਕਿਲੋ ਗੈਸ ਸਿਲੰਡਰ ਜਿਸ ਦੀ ਪਹਿਲਾਂ ਕੀਮਤ 2012 ਰੁਪਏ 50 ਪੈਸੇ ਸੀ ਹੁਣ ਘਟ ਕੇ 1976 ਰੁਪਏ ਰਹਿ ਗਈ ਹੈ। ਇਹ ਕੀਮਤਾਂ ਦਿੱਲੀ, ਮੁੰਬਈ ਤੋਂ ਲੈ ਕੇ ਦੇਸ਼ ਦੇ ਹੋਰ ਸਾਰੇ ਸ਼ਹਿਰਾਂ ਵਿੱਚ ਲਾਗੂ ਹੋ ਗਈਆਂ ਹਨ।

ਐਲਪੀਜੀ ਸਿਲੰਡਰਾਂ ‘ਤੇ ਇਹ ਕਟੌਤੀ ਵਪਾਰਕ ਸਿਲੰਡਰਾਂ ‘ਤੇ ਲਾਗੂ ਹੁੰਦੀ ਹੈ। ਇੰਡੀਅਨ ਆਇਲ ਦੇ ਨਵੇਂ ਰੇਟ ਮੁਤਾਬਕ ਦਿੱਲੀ ‘ਚ ਹੁਣ 19 ਕਿਲੋ ਦਾ ਵਪਾਰਕ LPG ਸਿਲੰਡਰ 1976.50 ਰੁਪਏ ‘ਚ ਮਿਲੇਗਾ। 31 ਜੁਲਾਈ ਤੱਕ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2012.50 ਰੁਪਏ ਸੀ। ਇਸ ਤੋਂ ਪਹਿਲਾਂ ਕੰਪਨੀ ਨੇ 6 ਜੁਲਾਈ ਨੂੰ ਕੀਮਤ ‘ਚ ਕਟੌਤੀ ਕੀਤੀ ਸੀ। ਫਿਰ ਕਮਰਸ਼ੀਅਲ ਸਿਲੰਡਰ ਦੀ ਕੀਮਤ 2021 ਰੁਪਏ ਤੋਂ ਘਟਾ ਕੇ 2012.50 ਰੁਪਏ ਕਰ ਦਿੱਤੀ ਗਈ ਸੀ।

ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 1053 ਰੁਪਏ ਹੈ। ਇਸ ਦੀਆਂ ਕੀਮਤਾਂ 19 ਮਈ ਨੂੰ ਬਦਲੀਆਂ ਗਈਆਂ, ਫਿਰ ਕੀਮਤਾਂ 1003 ਰੁਪਏ ਤੋਂ ਵਧਾ ਕੇ 1053 ਰੁਪਏ ਕਰ ਦਿੱਤੀਆਂ ਗਈਆਂ। ਕੋਲਕਾਤਾ ਵਿੱਚ ਘਰੇਲੂ ਐਲਪੀਜੀ ਦੀ ਕੀਮਤ 1079 ਰੁਪਏ, ਮੁੰਬਈ ਵਿੱਚ 1052 ਰੁਪਏ ਅਤੇ ਚੇਨਈ ਵਿੱਚ 1068.50 ਰੁਪਏ ਹੈ।

LEAVE A REPLY

Please enter your comment!
Please enter your name here