Lok Sabha Elections Results 2024: ਰਾਹੁਲ ਗਾਂਧੀ ਰਾਏਬਰੇਲੀ ਤੇ ਵਾਇਨਾਡ ਤੋਂ ਅੱਗੇ
ਲੋਕ ਸਭਾ ਚੋਣਾਂ 2024 ਦੇ ਅੱਜ ਨਤੀਜੇ ਐਲਾਨੇ ਜਾਣਗੇ। ਪੰਜਾਬ ‘ਚ ਵੋਟਿੰਗ 1 ਜੂਨ ਨੂੰ ਹੋਈ ਸੀ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਰੁਝਾਣ ਆਉਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ‘ਚ ਰਵਨੀਤ ਬਿੱਟੂ ਅੱਗੇ ਚੱਲ ਰਹੇ ਹਨ। ਰਾਹੁਲ ਗਾਂਧੀ ਰਾਏਬਰੇਲੀ ਤੇ ਵਾਇਨਾਡ ਤੋਂ ਅੱਗੇ ਚੱਲ ਰਹੇ ਹਨ। ਪੰਜਾਬ ਦੀਆਂ 3 ਸੀਟਾਂ ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ।ਪੰਜਾਬ ਦੀਆਂ 13 ਸੀਟਾਂ ਦੀ ਗਿਣਤੀ ਲਈ 117 ਕਾਊਂਟਰ ਸੈਂਟਰ ਬਣਾਏ ਗਏ ਹਨ।
64 ਅਬਜ਼ਰਬਰ ਇਹਨਾਂ ਦੇ ਉੱਤੇ ਨਿਗਰਾਨੀ ਰੱਖਣਗੇ, ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਬਸ ਥੋੜੀ ਦੇਰ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।