ਲੋਕ ਸਭਾ ਚੋਣਾਂ:ਪ੍ਰਿਯੰਕਾ ਗਾਂਧੀ ਦੇ ਬੱਚਿਆਂ ਨੇ ਵੀ ਪਾਈ ਵੋਟ || Today News

0
13

ਲੋਕ ਸਭਾ ਚੋਣਾਂ:ਪ੍ਰਿਯੰਕਾ ਗਾਂਧੀ ਦੇ ਬੱਚਿਆਂ ਨੇ ਵੀ ਪਾਈ ਵੋਟ

ਲੋਕ ਸਭਾ ਚੋਣਾਂ ਦੇ 6ਵੇਂ ਫੇਜ਼ ਵਿਚ ਦਿੱਲੀ ਦੀਆਂ 7 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਇਸ ਵਾਰ 162 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 13637 ਵੋਟਿੰਗ ਕੇਂਦਰਾਂ ਤੇ 1.52 ਕਰੋੜ ਲੋਕ ਕਰਨਗੇ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪੁੱਤਰ ਰੇਹਾਨ ਰਾਜੀਵ ਵਾਡ੍ਰਾ ਤੇ ਧੀ ਮਿਰਾਯਾ ਵਾਡਰਾ ਨੇ ਦਿੱਲੀ ਦੇ ਇਕ ਵੋਟਿੰਗ ਕੇਂਦਰ ‘ਤੇ ਆਪਣੀ ਵੋਟ ਪਾਈ। ਦੂਜੇ ਪਾਸੇ ਸੋਨੀਆ ਤੇ ਰਾਹੁਲ ਗਾਂਧੀ ਨੇ ਵੀ ਮਤਦਾਨ ਕੀਤਾ।

ਰੇਹਾਨ ਰਾਜੀਵ ਵਾਡ੍ਰਾ ਤੇ ਧੀ ਮਿਰਾਯਾ ਵਾਡ੍ਰਾ ਨੇ ਲੋਧੀ ਅਸਟੇਟ ਸਥਿਤ ਅਟਲ ਆਦਰਸ਼ ਸਕੂਲ ਪਹੁੰਚੇ। ਮਿਰਾਯਾ ਪਹਿਲੀ ਵਾਰ ਦੀ ਵੋਟਰ ਹੈ। ਵੋਟ ਪਾਉਣ ਦੇ ਬਾਅਦ ਉਸ ਨੇ ਕਿਹਾ ਕਿ ਮੇਰਾਂ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਤੁਸੀਂ ਘਰ ਤੋਂ ਬਾਹਰ ਨਿਕਲੋ ਤੇ ਵੋਟ ਪਾਓ। ਇਹ ਸਾਡਾ ਫਰਜ਼ ਹੈ ਕਿ ਅਸੀਂ ਬਦਲਾਅ ਕਰੀਏ। ਇਸ ਲਈ ਸਾਨੂੰ ਘਰ ਤੋਂ ਬਾਹਰ ਆ ਕੇ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ :  ਕੇਂਦਰੀ ਮੰਤਰੀ ਪਿਊਸ਼ ਗੋਇਲ ਪਹੁੰਚੇ ਅੰਮ੍ਰਿਤਸਰ, ਤਰਨਜੀਤ ਸਿੰਘ ਸੰਧੂ ਲਈ ਕਰਨਗੇ ਚੋਣ ਪ੍ਰਚਾਰ || Latest News

ਦੂਜੇ ਪਾਸੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਿੱਲੀ ਦੇ ਇਕ ਪੋਲਿੰਗ ਬੂਥ ‘ਤੇ ਵੋਟ ਪਾਉਣ ਪਹੁੰਚੇ। ਉਨ੍ਹਾਂ ਨੇ ਵੋਟ ਪਾਉਣ ਦੇ ਬਾਅਦ ਮਤਦਾਨ ਕੇਂਦਰ ਤੋਂ ਨਿਕਲਦੇ ਹੋਏ ਸੈਲਫੀ ਲਈ। ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਦੇ ਇਕ ਮਤਦਾਨ ਕੇਂਦਰ ‘ਤੇ ਵੋਟ ਪਾਈ। ਪ੍ਰਿਯੰਕਾ ਤੋਂ ਜਦੋਂ ਪੁੱਛਿਆ ਗਿਆ ਕਿ ਰਾਹੁਲ ਗਾਂਧੀ ਨੇ ‘ਆਪ’ ਨੂੰ ਵੋਟ ਪਾਈ ਤੇ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨੂੰ ਵੋਟ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸ਼ਿਕਾਇਤਾਂ ਨੂੰ ਇਕ ਪਾਸੇ ਰੱਖ ਰਹੇ ਹਾਂ। ਆਪਣੇ ਸੰਵਿਧਾਨ ਤੇ ਲੋਕਤੰਤਰ ਲਈ ਵੋਟ ਪਾ ਰਹੇ ਹਾਂ। ਮੈਨੂੰ ਇਸ ਗੱਲ ‘ਤੇ ਮਾਣ ਹੈ।

LEAVE A REPLY

Please enter your comment!
Please enter your name here