ਸਾਲ 2025 ਦੀਆਂ ਛੁੱਟੀਆਂ ਦੀ ਸੂਚੀ ਜਾਰੀ
ਕੇਂਦਰ ਸਰਕਾਰ ਨੇ ਸਾਲ 2025 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕੇਂਦਰੀ ਕਰਮਚਾਰੀਆਂ ਲਈ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ, ਹਰ ਕਰਮਚਾਰੀ ਨੂੰ ਪਾਬੰਦੀਸ਼ੁਦਾ ਛੁੱਟੀਆਂ ਦੀ ਸੂਚੀ ਵਿੱਚੋਂ ਕੋਈ ਵੀ ਦੋ ਛੁੱਟੀਆਂ ਲੈਣ ਦੀ ਆਗਿਆ ਹੋਵੇਗੀ। ਦਿੱਲੀ/ਨਵੀਂ ਦਿੱਲੀ ਤੋਂ ਬਾਹਰ ਸਥਿਤ ਕੇਂਦਰ ਸਰਕਾਰ ਦੇ ਪ੍ਰਸ਼ਾਸਨਿਕ ਦਫ਼ਤਰਾਂ ਨੂੰ 12 ਵਿਕਲਪਿਕ ਛੁੱਟੀਆਂ ਵਿੱਚੋਂ ਚੁਣੀਆਂ ਜਾਣ ਵਾਲੀਆਂ ਤਿੰਨ ਛੁੱਟੀਆਂ ਤੋਂ ਇਲਾਵਾ ਲਾਜ਼ਮੀ ਛੁੱਟੀਆਂ ਦਿੱਤੀਆਂ ਜਾਣਗੀਆਂ।
ਲਾਜ਼ਮੀ ਛੁੱਟੀਆਂ ਦੀ ਸੂਚੀ…
1. ਗਣਤੰਤਰ ਦਿਵਸ
2. ਸੁਤੰਤਰਤਾ ਦਿਵਸ
3. ਮਹਾਤਮਾ ਗਾਂਧੀ ਦਾ ਜਨਮ ਦਿਨ
4. ਬੁੱਧ ਪੂਰਨਿਮਾ
5. ਕ੍ਰਿਸਮਸ ਦਿਵਸ
6. ਦੁਸਹਿਰਾ (ਵਿਜੇ ਦਸ਼ਮੀ)
7. ਦੀਵਾਲੀ (ਦੀਪਾਵਲੀ)
8. ਗੁੱਡ ਫਰਾਈਡੇ
9. ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ
10. ਈਦ ਉਲ ਫਿਤਰ
11. ਈਦ ਉਲ ਜ਼ੁਹਾ
12. ਮਹਾਵੀਰ ਜਯੰਤੀ
13. ਮੁਹੱਰਮ
14. ਪੈਗੰਬਰ ਮੁਹੰਮਦ ਦਾ ਜਨਮ ਦਿਨ (ਈਦ-ਏ-ਮਿਲਾਦ)
ਵਿਕਲਪਿਕ ਛੁੱਟੀਆਂ
1. ਦੁਸਹਿਰੇ ਲਈ ਇੱਕ ਵਾਧੂ ਦਿਨ
2. ਹੋਲੀ
3. ਜਨਮਾਸ਼ਟਮੀ (ਵੈਸ਼ਨਵੀ)
4. ਰਾਮ ਨੌਮੀ
5. ਮਹਾ ਸ਼ਿਵਰਾਤਰੀ
6. ਗਣੇਸ਼ ਚਤੁਰਥੀ/ਵਿਨਾਇਕ ਚਤੁਰਥੀ
7. ਮਕਰ ਸੰਕ੍ਰਾਂਤੀ
8. ਰੱਥ ਯਾਤਰਾ
9. ਓਨਮ
10. ਪੋਂਗਲ
11. ਸ਼੍ਰੀ ਪੰਚਮੀ/ਬਸੰਤ ਪੰਚਮੀ
ਝਾਰਖੰਡ ਵਿਧਾਨ ਸਭਾ ਚੋਣਾਂ# BJP ਨੇ 66 ਉਮੀਦਵਾਰਾਂ ਦੇ ਨਾਂ ਦੀ ਪਹਿਲੀ ਸੂਚੀ ਕੀਤੀ ਜਾਰੀ || Today News