ਨਵੀਂ ਦਿੱਲੀ, 1 ਜਨਵਰੀ 2026 : ਆਸਾਮ `ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ (Terrorist organization Hizbul Mujahideen) ਦਾ ਮਾਡਿਊਲ ਸਥਾਪਤ ਕਰਨ ਦੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ (Life imprisonment) ਸੁਣਾਈ ਗਈ ਹੈ । ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) (N. I. A.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ।
ਅਦਾਲਤ ਨੇ ਜਮਾਨ ਤੇ ਲਗਾਇਆ ਹੈ ਪੰਜ-ਪੰਜ ਹਜਾਰ ਦਾ ਜੁਰਮਾਨਾ
ਏਜੰਸੀ ਨੇ ਦੱਸਿਆ ਕਿ ਗੁਹਾਟੀ `ਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ (Special Court) ਨੇ ਮੁਹੰਮਦ ਕਮਰੂਜ਼ ਜ਼ਮਾਨ ਉਰਫ ਕਮਰੂਦੀਨ (Muhammad Qamruz Zaman alias Qamruddin) ਨੂੰ ਅੱਤਵਾਦ ਵਿਰੋਧੀ ਕਾਨੂੰਨ ਤਹਿਤ 3 ਵੱਖ-ਵੱਖ ਮਾਮਲਿਆਂ `ਚ ਦੋਸ਼ੀ ਠਹਿਰਾਇਆ ਹੈ । ਅਦਾਲਤ ਨੇ ਜ਼ਮਾਨ `ਤੇ ਤਿੰਨਾਂ ਮਾਮਲਿਆਂ `ਚ ਪੰਜ-ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ।
ਜੁਰਮਾਨਾ ਅਦਾ ਕਰਨ ਤੇ ਭੁਗਤਣੀ ਪਵੇਗੀ ਤਿੰਨ ਮਹੀਨਿਆਂ ਦੀ ਹੋਰ ਕੈਦ
ਜੁਰਮਾਨਾ ਅਦਾ ਨਾ ਕਰਨ ਦੀ ਸੂਰਤ `ਚ ਹਰੇਕ ਮਾਮਲੇ `ਚ 3 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਐੱਨ. ਆਈ. ਏ. ਨੇ ਇਕ ਬਿਆਨ `ਚ ਕਿਹਾ ਕਿ ਜ਼ਮਾਨ ਨੂੰ 2017-18 ਦੌਰਾਨ ਆਸਾਮ `ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ-ਮੁਜਾਹਿਦੀਨ ਦਾ ਮਾਡਿਊਲ ਖੜ੍ਹਾ ਕਰ ਕੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਦਾ ਦੋਸ਼ੀ ਪਾਇਆ ਗਿਆ ਸੀ ।
Read More : ਡਾ. ਬਿਲਾਲ ਤੇ ਯਾਸੀਰ ਦੀ ਐੱਨ. ਆਈ. ਏ. ਹਿਰਾਸਤ `ਚ ਵਾਧਾ









