ਫਤਿਹਗੜ੍ਹ ਸਾਹਿਬ, 25 ਮਾਰਚ 2026 : ਕੈਨੇਡਾ (Canada) ਵਿਖੇ ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਦੇ ਵਸਨੀਕ ਐਡਵੋਕੇਟ ਦੀ ਦਿਲ ਦਾ ਦੌਰਾ (heart attack) ਪੈ ਜਾਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਐਡਵੋਕੇਟ ਜਿਨ੍ਹਾਂ ਦੀ ਹੋਈ ਹੈ ਮੌਤ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ (Fatehgarh Sahib) ਦੇ ਜਿਸ ਵਕੀਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ 42 ਸਾਲਾਂ ਦੇ ਹਰਸ਼ਵਿੰਦਰ ਸਿੰਘ ਚੀਮਾ (Harshwinder Singh Cheema) ਹਨ । ਦੱਸਣਯੋਗ ਹੈ ਕਿ ਚੀਮਾ ਦੇ ਇਸ ਤਰ੍ਹਾਂ ਅਕਾਲ ਚਲਾਣਾ ਕਰ ਜਾਣ ਤੇ ਵਕੀਲ ਭਾਈਚਾਰੇ ਵਿਚ ਸੋਗ ਪ੍ਰਗਟ ਕੀਤਾ ਗਿਆ ਤੇ ਸੋਗ ਵਜੋਂ ਬਾਰ ਰੂਮ ਵਿਚ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਗਿਆ ਤੇ ਨਾਲ ਹੀ ਅਦਾਲਤਾਂ ਵਿਚ ਨੋ ਵਰਕ ਰੱਖਿਆ ਗਿਆ ਤੇ ਰੋਜ਼ਾਨਾ ਕੰਮ-ਕਾਜ ਮੁਲਤਵੀ ਕੀਤਾ ਗਿਆ ।
ਕਦੋਂ ਦੇ ਗਏ ਹੋਏ ਸਨ ਐਡਵੋਕੇਟ ਚੀਮਾ
ਦੱਸਣ ਮੁਤਾਬਕ ਐਡਵੋਕੇਟ ਹਰਸ਼ਵਿੰਦਰ ਸਿੰਘ ਚੀਮਾ ਕਰੀਬ ਤਿੰਨ ਸਾਲ ਪਹਿਲਾਂ ਆਪਣੇ ਪਰਿਵਾਰ ਸਮੇਤ ਕੈਨੇਡਾ ਚਲੇ ਗਏ ਸਨ । ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਉਨ੍ਹਾਂ ਦੇ ਨਾਲ ਹੀ ਉੱਥੇ ਰਹਿ ਰਹੇ ਸਨ । ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਕਾਰ ਚਲਾ ਰਹੇ ਸਨ । ਅਚਾਨਕ ਉਨ੍ਹਾਂ ਨੂੰ ਕਾਰ ਚਲਾਉਂਦੇ ਸਮੇਂ ਦਿਲ ਦਾ ਦੌਰਾ ਪਿਆ ਅਤੇ ਉਹ ਸੰਭਲ ਨਹੀਂ ਸਕੇ । ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ । ਜਿਵੇਂ ਹੀ ਇਹ ਖ਼ਬਰ ਉਨ੍ਹਾਂ ਦੇ ਜੱਦੀ ਸ਼ਹਿਰ ਅਤੇ ਸਾਥੀ ਵਕੀਲਾਂ ਤੱਕ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ।
Read More : ਹਰਿਆਣਵੀ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਸਪੇੇਨ ਵਿਚ ਮੌਤ









