ਦਿਨ ਦਿਹਾੜੇ ਕਾਰ ਵਿਚੋਂ ਹੋਈ ਲੱਖਾਂ ਰੁਪਏ ਦੀ ਚੋਰੀ

0
32
stolen

ਚੰਡੀਗੜ੍ਹ, 7 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਦਿਨ ਦਿਹਾੜੇ ਇਕ ਕਾਰ ਵਿਚ ਪਏ ਲੱਖਾਂ ਰੁਪਏ ਕਿਸੇ ਵਿਅਕਤੀ ਵਲੋਂ ਚੋਰੀ (Theft) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਰੁਪਏ ਹੋਏ ਹਨ ਚੋਰੀ

ਮਿਲੀ ਜਾਣਕਾਰੀ ਅਨੁਸਾਰ ਜੋ ਚੰਡੀਗੜ੍ਹ ਦੇ ਸੈਕਟਰ-26 ਦੀ ਗ੍ਰੀਨ ਮਾਰਕੀਟ ਵਿਚ ਅੱਜ ਸਵੇਰੇ ਇੱਕ ਵਪਾਰੀ ਦੀ ਕਾਰ ਵਿਚੋਂ ਲੱਖਾਂ ਰੁਪਏ ਚੋਰੀ (Lakhs of rupees stolen) ਹੋਣ ਦੀ ਘਟਨਾ ਵਾਪਰੀ ਹੈ ਦੇ ਚਲਦਿਆਂ 4 ਲੱਖ 20 ਹਜ਼ਾਰ ਰੁਪਏ (4 lakh 20 thousand rupees) ਚੋਰੀ ਹੋ ਗਏ ਹਨ । ਜਿਸ ਤੇ ਵਿਅਕਤੀ ਵਲੋਂ ਪੁਲਸ ਸਟੇਸ਼ਨ ਵਿਖੇ ਸਿ਼ਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਸ ਨੇ ਮਾਮਲਾ ਦਰਜ (Case registered) ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਵਪਾਰੀ ਨੇ

ਜਿਸ ਵਪਾਰੀ ਵਿਅਕਤੀ ਦੀ ਕਾਰ ਵਿਚੋਂ ਦਿਨ ਦਿਹਾੜੇ ਲੱਖਾਂ ਰੁਪਏ ਚੋਰੀ ਕਰ ਲਏ ਗਏ ਦਾ ਨਾਮ ਛਤਰਭੁਜ ਹੈ ਤੇ ਉਹ ਪੰਚਕੂਲਾ ਦਾ ਵਸਨੀਕ ਹੈ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਦੱਸਿਆ ਹੈ ਕਿ ਉਸਦੀ ਸੈਕਟਰ-26 ਗ੍ਰੀਨ ਮਾਰਕੀਟ ਵਿਚ ਚੰਡੀਗੜ੍ਹ ਕਨਫੈਕਸ਼ਨਰੀ ਦੀ ਇੱਕ ਦੁਕਾਨ ਹੈ ਤੇ ਉਹ ਸ਼ਨੀਵਾਰ ਸਵੇਰੇ ਆਮ ਵਾਂਗ ਘਰੋਂ ਆਪਣੀ ਦੁਕਾਨ ਲਈ ਨਿਕਲਿਆ ਅਤੇ ਥੋੜ੍ਹੀ ਦੇਰ ਬਾਅਦ ਗ੍ਰੀਨ ਮਾਰਕੀਟ ਪਹੁੰਚਿਆ ਤੇ ਆਪਣੀ ਦੁਕਾਨ ਖੋਲ੍ਹਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਕਾਰ ਖੜ੍ਹੀ ਕੀਤੀ ਅਤੇ ਨੇੜਲੇ ਟੁਆਇਲਟ ਚਲਿਆ ਗਿਆ ।

ਜਦੋਂ ਉਹ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸਨੇ ਆਪਣੀ ਕਾਰ ਦੇ ਅੰਦਰ ਰੱਖਿਆ ਬੈਗ ਗਾਇਬ ਸੀ । ਉਨ੍ਹਾਂ ਨੇ ਕਿਹਾ ਕਿ ਉਸਨੇ ਕਾਰ ਨੂੰ ਲੌਕ ਕਰ ਦਿੱਤਾ ਸੀ ਅਤੇ ਨਾ ਹੀ ਲੌਕ ਟੁੱਟਿਆ ਹੋਇਆ ਸੀ ਨਾਂ ਨੁਕਸਾਨ ਨਹੀਂ ਸੀ । ਬੈਗ ‘ਚ ਉਸਦਾ ਖਾਣਾ, ਫਲ ਅਤੇ 4 ਲੱਖ 20 ਹਜ਼ਾਰ ਰੁਪਏ ਨਕਦ ਸਨ । ਉਸਨੇ ਇਲਾਕੇ ਦੀ ਪੂਰੀ ਤਰ੍ਹਾਂ ਭਾਲ ਕੀਤੀ, ਪਰ ਬੈਗ ਦਾ ਕੋਈ ਸੁਰਾਗ ਨਹੀਂ ਮਿਲਿਆ।

ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਜਾਂਚ ਪੁਲਸ ਨੇ ਕਰ ਦਿੱਤੀ ਹੈ ਸ਼ੁਰੂ

ਪੁਲਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਤੋਂ ਇਲਾਵਾ, ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ । ਸਿ਼ਕਾਇਤਕਰਤਾ (Complainant) ਨੇ ਕਿਹਾ ਕਿ ਬੈਗ ਦੇ ਅੰਦਰ ਇੱਕ ਟਿਫਿਨ ਡੱਬਾ ਅਤੇ ਇੱਕ ਫਲਾਂ ਦਾ ਡੱਬਾ ਸੀ, ਚੋਰ ਉਸਨੂੰ ਵੀ ਚੁੱਕ ਕੇ ਲੈ ਗਏ ।

Read More : ਮੈਲਬੌਰਨ ‘ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ

LEAVE A REPLY

Please enter your comment!
Please enter your name here