ਏਅਰਪੋਰਟ ‘ਤੇ ਸਿੱਖ ਮੁਲਾਜ਼ਮਾਂ ਦੇ ਕਿਰਪਾਨ ਪਹਿਨਣ ‘ਤੇ ਪਾਬੰਦੀ ਦੀ ਕੁਲਤਾਰ ਸੰਧਵਾਂ ਨੇ ਕੀਤੀ ਨਿੰਦਾ, PM ਮੋਦੀ ਤੋਂ ਕੀਤੀ ਇਹ ਮੰਗ || Punjab update

0
90
Kultar Sandhavan condemned the ban on Sikh employees wearing kirpan at the airport, demanded this from PM Modi.

ਏਅਰਪੋਰਟ ‘ਤੇ ਸਿੱਖ ਮੁਲਾਜ਼ਮਾਂ ਦੇ ਕਿਰਪਾਨ ਪਹਿਨਣ ‘ਤੇ ਪਾਬੰਦੀ ਦੀ ਕੁਲਤਾਰ ਸੰਧਵਾਂ ਨੇ ਕੀਤੀ ਨਿੰਦਾ, PM ਮੋਦੀ ਤੋਂ ਕੀਤੀ ਇਹ ਮੰਗ

ਕੇਂਦਰ ਸਰਕਾਰ ਵੱਲੋਂ ਏਅਰਪੋਰਟ ‘ਤੇ ਸਿੱਖ ਮੁਲਾਜ਼ਮਾਂ ਦੇ ਕਿਰਪਾਨ ਪਹਿਨਣ ‘ਤੇ ਪਾਬੰਦੀ ਦੀ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਖ਼ਤ ਨਿੰਦਾ ਕੀਤੀ ਹੈ | ਇਸ ਦੇ ਨਾਲ ਹੀ ਇਸ ਮਾਮਲੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਖਲ ਦੀ ਮੰਗ ਕੀਤੀ ਹੈ |

ਸਿੱਖਾਂ ਦੀਆਂ ਧਾਰਮਿਕ ਨਿਸ਼ਾਨੀਆਂ ‘ਤੇ ਪਾਬੰਦੀ ਇਕ ਗਲਤ ਫੈਸਲਾ

ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਦੀਆਂ ਧਾਰਮਿਕ (ਚਿੰਨ੍ਹ) ਨਿਸ਼ਾਨੀਆਂ ਪਹਿਨਣ ‘ਤੇ ਲਾਈ ਪਾਬੰਦੀ ਇਕ ਗਲਤ ਫੈਸਲਾ ਹੈ, ਜਿਸਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਸਪੀਕਰ ਨੇ ਕਿਹਾ ਕਿ ਸਿੱਖ ਹਮੇਸ਼ਾ ਮਿਹਨਤ ‘ਚ ਵਿਸ਼ਵਾਸ਼ ਕਰਦੇ ਹਨ ਅਤੇ ਉਹ ਆਪਣੇ ਧਾਰਮਿਕ ਅਕੀਦੇ ‘ਚ ਵੀ ਦ੍ਰਿੜ ਸੰਕਲਪ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਭਿੰਨ ਧਰਮਾਂ, ਨਸਲਾਂ ਅਤੇ ਜਾਤਾਂ ਨਾਲ ਪਰੋਇਆ ਹੋਇਆ ਦੇਸ਼ ਹੈ। ਜਿਸ ਦੇਸ਼ ਵਿੱਚ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ ਤਾਂ ਉਸ ਦੇਸ਼ ‘ਚ ਹਰ ਨਾਗਰਿਕ ਨੂੰ ਧਾਰਮਿਕ ਚਿੰਨ੍ਹ ਜਾਂ ਨਿਸ਼ਾਨੀ ਪਹਿਨਣ ‘ਤੇ ਪਾਬੰਦੀ ਲਾਉਣੀ ਬਿਲਕੁੱਲ ਵੀ ਜਾਇਜ਼ ਨਹੀਂ।

ਇਹ ਵੀ ਪੜ੍ਹੋ : ਸ਼ਾਰਜਾਹ ਤੇ ਕਤਰ ਤੋਂ ਆਉਣ ਵਾਲੀਆਂ ਦੋ ਉਡਾਣਾਂ ਪੰਜ ਘੰਟੇ ਹੋਈਆਂ ਲੇਟ, ਕਈ ਉਡਾਣਾਂ ਹੋ ਰਹੀਆਂ ਰੱਦ, ਜਾਣੋ ਕਾਰਨ

ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਤੋਂ ਵਾਪਸ ਲਿਆ ਜਾਵੇ

ਸੰਧਵਾਂ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਸੰਘਰਸ਼ ‘ਚ ਬੇਮਿਸਾਲ ਬਹਾਦਰੀ ਦਿਖਾਈ ਹੈ ਅਤੇ ਦੇਸ਼ ਅਤੇ ਅਣਖ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਉਸੇ ਦੇਸ਼ ਦੇ ਮੌਜੂਦਾ ਸੱਤਾਧਾਰੀ ਸਾਸ਼ਕ ਸਿੱਖਾਂ ਦੀਆਂ ਧਾਰਮਿਕ ਨਿਸ਼ਾਨੀਆਂ ਨੂੰ ਪਹਿਨਣ ‘ਤੇ ਪਾਬੰਦੀਆਂ ਲਗਾ ਰਹੇ ਹਨ। ਸੰਧਵਾਂ ਨੇ ਕੇਂਦਰ ਸਰਕਾਰ ਮੰਗ ਕੀਤੀ ਕਿ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਤੋਂ ਵਾਪਸ ਲਿਆ ਜਾਵੇ ਅਤੇ ਹਵਾਈ ਅੱਡਿਆਂ ‘ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖਾਂ ਨੂੰ ਵਿਰਾਸਤੀ ਧਾਰਮਿਕ ਨਿਸ਼ਾਨੀ ਕਿਰਪਾਨ ਪਹਿਨਣ ਦੀ ਆਜ਼ਾਦੀ ਦਿੱਤੀ ਜਾਵੇ।

 

 

 

 

 

 

 

 

 

 

 

 

LEAVE A REPLY

Please enter your comment!
Please enter your name here