ਕੋਲਕਾਤਾ ਰੇਪ-ਮਰਡਰ ਮਾਮਲਾ: ਮੈਡੀਕਲ ਕਾਲਜ ਦੇ 50 ਡਾਕਟਰਾਂ ਨੇ ਦਿੱਤਾ ਅਸਤੀਫਾ
ਕੋਲਕਾਤਾ ਰੇਪ-ਕਤਲ ਮਾਮਲੇ ਦੇ ਖਿਲਾਫ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਫਾਮਾ) ਅੱਜ ਦੇਸ਼ ਭਰ ਵਿੱਚ ਭੁੱਖ ਹੜਤਾਲ ਕਰੇਗੀ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਦੋਂ ਤੱਕ ਸਿਖਿਆਰਥੀ ਡਾਕਟਰ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ।
ਇਹ ਵੀ ਪੜ੍ਹੋ-ਗਾਇਕ ਤੁਲਸੀ ਕੁਮਾਰ ਨਾਲ ਸੈੱਟ ‘ਤੇ ਵਾਪਰਿਆ ਹਾਦਸਾ,ਹੋਏ ਜ਼ਖਮੀ
ਮੰਗਲਵਾਰ ਨੂੰ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਸਮੂਹਿਕ ਅਸਤੀਫੇ ਦਿੱਤੇ ਗਏ। ਮਰਨ ਵਰਤ ‘ਤੇ ਬੈਠੇ ਜੂਨੀਅਰ ਡਾਕਟਰਾਂ ਦੇ ਸਮਰਥਨ ‘ਚ 50 ਸੀਨੀਅਰ ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਹੈ।ਇਕ ਸੀਨੀਅਰ ਮੈਂਬਰ ਨੇ ਕਿਹਾ, ‘ਜੂਨੀਅਰ ਡਾਕਟਰ ਇਕ ਕਾਰਨ ਲਈ ਮਰਨ ਵਰਤ ‘ਤੇ ਬੈਠੇ ਹਨ। ਅਸੀਂ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਅਤੇ ਇਹ ਸੰਦੇਸ਼ ਦੇਣ ਲਈ ਅਸਤੀਫਾ ਦਿੱਤਾ ਹੈ।
ਜੂਨੀਅਰ ਡਾਕਟਰ 5 ਅਕਤੂਬਰ ਦੀ ਸ਼ਾਮ ਤੋਂ ਮਰਨ ਵਰਤ ‘ਤੇ
ਦਰਅਸਲ, ਕੋਲਕਾਤਾ ਵਿੱਚ ਜੂਨੀਅਰ ਡਾਕਟਰ 5 ਅਕਤੂਬਰ ਦੀ ਸ਼ਾਮ ਤੋਂ ਮਰਨ ਵਰਤ ‘ਤੇ ਹਨ। ਉਹ ਸਿਹਤ ਸਕੱਤਰ ਐਨਐਸ ਨਿਗਮ ਨੂੰ ਹਟਾਉਣ ਸਮੇਤ 9 ਮੰਗਾਂ ‘ਤੇ ਅੜੇ ਹੋਏ ਹਨ।ਦੂਜੇ ਪਾਸੇ ਬੰਗਾਲ ਸਰਕਾਰ ਨੇ ਕਿਹਾ ਹੈ ਕਿ ਸਰਕਾਰ ਆਪਣੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ। ਮਮਤਾ ਸਰਕਾਰ ਨੇ ਡਾਕਟਰਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਹੈ।