ਕੋਲਕਾਤਾ ਡਾਕਟਰ ਮਾਮਲਾ : CBI ਨੇ ਜਤਾਇਆ ਸ਼ੱਕ, ਔਰਤ ਡਾਕਟਰ ਨਾਲ ਦਰਿੰਦਗੀ ਤੇ ਕਤਲ ਇੱਕ ਯੋਜਨਾ!
9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਟਰੇਨੀ ਔਰਤ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਦੇ ਮਾਮਲੇ ਦੀ ਜਾਂਚ ਜਾਰੀ ਹੈ | CBI ਨੂੰ ਸ਼ੱਕ ਹੈ ਕਿ ਸਾਰੀ ਵਾਰਦਾਤ ਯੋਜਨਾਬੱਧ ਸੀ। ਏਜੰਸੀ ਦੇ ਸੂਤਰਾਂ ਮੁਤਾਬਕ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਨਾਲ ਉਨ੍ਹਾਂ ਦੇ ਦੋ ਜੂਨੀਅਰ ਡਾਕਟਰਾਂ ਤੇ ਟਾਲਾ ਥਾਣੇ ਦੇ ਸਾਬਕਾ ਇੰਚਾਰਜ ਅਭੀਜੀਤ ਮੰਡਲ ਨਾਲ ਹੋਈ ਲੰਬੀ ਗੱਲਬਾਤ ਵਿਚ ਇਸ ਦੇ ਸੰਕੇਤ ਮਿਲੇ ਹਨ। ਸੰਦੀਪ ਤੇ ਅਭੀਜੀਤ ਦੇ ਫੋਨ ਨੂੰ ਫਾਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ। ਇਸ ਦੀ ਰਿਪੋਰਟ ਮਿਲਣ ਮਗਰੋਂ ਜਾਂਚ ਅੱਗੇ ਵਧੀ ਹੈ।
30 ਤੋਂ ਵੱਧ ਵਾਰ ਫੋਨ ’ਤੇ ਗੱਲਬਾਤ
ਜਿਸ ‘ਚ ਸਾਹਮਣੇ ਆਇਆ ਹੈ ਕਿ 8 ਅਗਸਤ ਦੀ ਦੁਪਹਿਰ ਤੋਂ 9 ਅਗਸਤ ਦੀ ਅੱਧੀ ਰਾਤ ਤੱਕ ਸੰਦੀਪ ਘੋਸ਼ ਦੇ ਨਾਲ ਚੈਸਟ ਮੈਡੀਸਨ ਵਿਭਾਗ ਦੇ ਦੋ ਜੂਨੀਅਰ ਡਾਕਟਰਾਂ ਦੀ 30 ਤੋਂ ਵੱਧ ਵਾਰ ਫੋਨ ’ਤੇ ਗੱਲਬਾਤ ਹੋਈ ਸੀ। ਇਸ ਵਿਚ ਕਾਨਫਰੰਸ ਕਾਲ ਵੀ ਸ਼ਾਮਲ ਸੀ। 9 ਅਗਸਤ ਦੀ ਦੁਪਹਿਰ ਤੋਂ ਘੋਸ਼ ਦੇ ਨਾਲ ਟਾਲਾ ਥਾਣੇ ਦਾ ਸਾਬਕਾ ਇੰਚਾਰਜ ਅਭੀਜੀਤ ਮੰਡਲ ਜੋ ਗੱਲਬਾਤ ਕਰ ਰਿਹਾ ਸੀ, ਉਸ ਦਾ ਵੀ ਰਿਕਾਰਡ ਹੈ।
CBI ਨੇ ਦੋਵਾਂ ਜੂਨੀਅਰ ਡਾਕਟਰਾਂ ਕੋਲੋਂ ਕੀਤੀ ਪੁੱਛਗਿੱਛ
ਫਾਰੈਂਸਿਕ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਇਸ ਦੌਰਾਨ ਵੀਡੀਓ ਤੇ ਸਟਿਲ ਫੋਟੋਗ੍ਰਾਫੀ ਦਾ ਵੀ ਅਦਾਨ-ਪ੍ਰਦਾਨ ਹੋਇਆ ਹੈ। ਹਾਲਾਂਕਿ ਕਿਹੋ ਜਿਹੇ ਵੀਡੀਓਜ਼ ਤੇ ਤਸਵੀਰਾਂ ਭੇਜੀਆਂ ਗਈਆਂ, ਇਸ ਬਾਰੇ CBI ਅਧਿਕਾਰੀ ਕੁਝ ਨਹੀਂ ਦੱਸ ਰਹੇ। CBI ਨੇ ਦੋਵਾਂ ਜੂਨੀਅਰ ਡਾਕਟਰਾਂ ਕੋਲੋਂ ਪੁੱਛਗਿੱਛ ਕੀਤੀ ਹੈ।
CBI ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਘੋਸ਼ ਦੇ ਕਰੀਬੀ ਇਨ੍ਹਾਂ ਦੋਵਾਂ ਜੂਨੀਅਰ ਡਾਕਟਰਾਂ ਦੇ ਪੀੜਤਾ ਦੇ ਨਾਲ ਰਿਸ਼ਤੇ ਚੰਗੇ ਨਹੀਂ ਸਨ। ਔਰਤ ਡਾਕਟਰ ਦੇ ਕਈ ਸਹਿਪਾਠੀਆਂ, ਹਸਪਤਾਲ ਦੇ ਸੀਨੀਅਰ ਡਾਕਟਰਾਂ ਤੇ ਨਰਸਿੰਗ ਸਟਾਫ ਤੋਂ ਪੁੱਛਗਿੱਛ ਕਰਨ ’ਤੇ ਇਹ ਪਤਾ ਲੱਗਾ ਹੈ।
ਡਿਊਟੀ ਰੋਸਟਰ ਵਿਚ ਅਚਾਨਕ ਕੀਤੀ ਗਈ ਤਬਦੀਲੀ
CBI ਸੂਤਰਾਂ ਮੁਤਾਬਕ ਸੱਤ ਅਗਸਤ ਨੂੰ ਡਿਊਟੀ ਰੋਸਟਰ ਵਿਚ ਅਚਾਨਕ ਤਬਦੀਲੀ ਕੀਤੀ ਗਈ ਸੀ। 8 ਅਗਸਤ ਨੂੰ ਦੋਵੇਂ ਜੂਨੀਅਰ ਡਾਕਟਰ ਟੈਸਟ ਵਿਭਾਗ ਵਿਚ ਡਿਊਟੀ ’ਤੇ ਨਹੀਂ ਸਨ। 7 ਅਗਸਤ ਨੂੰ ਘੋਸ਼ ਦੇ ਹੁਕਮਾਂ ’ਤੇ ਦੋਵਾਂ ਦੀ ਡਿਊਟੀ ਲਗਾਈ ਗਈ ਸੀ। ਪਿਛਲੀ ਮਾਰਚ ਤੋਂ ਚੈਸਟ ਵਿਭਾਗ ਦੇ ਡਿਊਟੀ ਰੋਸਟਰ ਦੀ ਜਾਂਚ ਕੀਤੀ ਗਈ। ਇਸ ਵਿਚ ਡਿਊਟੀ ਦੇ ਅਚਾਨਕ ਬਦਲਾਅ ਬਾਰੇ ਕੁਝ ਨਹੀਂ ਹੈ ।