ਜਾਣੋ ਵਿਆਹ ਤੋਂ 2 ਦਿਨ ਪਹਿਲਾਂ ਕੁੜੀ ਨੇ ਕਿਉਂ ਚੁੱਕਿਆ ਖੌਫਨਾਕ ਕਦਮ ?
ਹਰਿਆਣਾ ਦੇ ਕਰਨਾਲ ਤੋਂ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਕੁੜੀ ਦੇ ਵੱਲੋਂ ਆਪਣੇ ਵਿਆਹ ਤੋਂ ਦੋ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਗਈ ਹੈ । ਕੁੜੀ ਨੇ ਇਹ ਖੌਫਨਾਕ ਕਦਮ ਇਸ ਲਈ ਚੁੱਕਿਆ ਕਿਉਂਕਿ ਉਹ ਲਵ ਮੈਰਿਜ ਕਰਵਾਉਣਾ ਚਾਹੁੰਦੀ ਸੀ ਪਰ ਉਸ ਦੇ ਪਰਿਵਾਰ ਵਾਲੇ ਇਸ ਤੋਂ ਖੁਸ਼ ਨਹੀਂ ਸਨ ਅਤੇ ਕੁੜੀ ਵੀ ਇਸ ਗੱਲ ਤੋਂ ਚਿੰਤਤ ਸੀ। ਪੁਲਿਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।
ਪਿਤਾ ਨੇ ਕੁੜੀ ਦੀ ਕੀਤੀ ਸੀ ਕੁੱਟਮਾਰ
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਕਰਨਾਲ ਦੇ ਸੈਕਟਰ-32 ਦਾ ਹੈ। ਜਿੱਥੇ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੀ 19 ਸਾਲਾ ਸੁਮਨ ਨੂੰ ਕਿਸੇ ਹੋਰ ਥਾਂ ਦੀ ਝੁੱਗੀ ਵਿੱਚ ਰਹਿਣ ਵਾਲੇ ਨੌਜਵਾਨ ਨਾਲ ਪਿਆਰ ਹੋ ਗਿਆ ਸੀ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਹਾਲਾਂਕਿ ਕੁੜੀ ਦੀ ਮਾਂ ਵਿਆਹ ਲਈ ਤਿਆਰ ਸੀ। ਪਰ ਪਿਤਾ ਖੁਸ਼ ਨਹੀਂ ਸੀ। ਕਿਉਂਕਿ ਮੁੰਡਾ ਅਤੇ ਕੁੜੀ ਦੋਵੇਂ ਵੱਖ-ਵੱਖ ਜਾਤਾਂ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਪਿਤਾ ‘ਤੇ ਸ਼ਰਾਬ ਪੀਣ ਦਾ ਵੀ ਇਲਜ਼ਾਮ ਹੈ। ਉਹ ਆਪਣੀ ਧੀ ਦਾ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਸੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਸੀ। ਜਿਸਦੇ ਚੱਲਦਿਆਂ ਬੇਟੀ ਨੇ ਖੁਦਕੁਸ਼ੀ ਕਰ ਲਈ। ਕੁੜੀ ਤਿੰਨ ਭੈਣਾਂ ਵਿੱਚ ਸਭ ਤੋਂ ਵੱਡੀ ਸੀ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਵੱਡੀ ਵਾਰਦਾਤ, ਅਣਪਛਾਤਿਆਂ ਨੇ ਬਜ਼ੁਰਗ ‘ਤੇ ਕੀਤਾ ਜਾਨਲੇਵਾ ਹਮਲਾ
ਕੁੜੀ ਦਾ ਪਿਤਾ ਉਸ ਨੂੰ ਦੇ ਰਿਹਾ ਸੀ ਧਮਕੀਆਂ
ਮ੍ਰਿਤਕ ਕੁੜੀ ਦੀ ਮਾਂ ਨੇ ਦੱਸਿਆ ਕਿ ਸਾਨੂੰ ਡਰ ਸੀ ਕਿ ਮੁੰਡਾ-ਕੁੜੀ ਕੁਝ ਕਰ ਨਾ ਲਵੇ। ਉਸ ਨੇ ਦੱਸਿਆ ਕਿ ਕੁੜੀ ਨੇ ਰਾਤ ਨੂੰ ਮੈਨੂੰ ਫੋਨ ਕੀਤਾ ਸੀ ਅਤੇ ਚਾਰ-ਪੰਜ ਮੁੰਡੇ ਵੀ ਭੇਜੇ ਸਨ। ਕੁੜੀ ਦਾ ਪਿਤਾ ਉਸ ਨੂੰ ਧਮਕੀਆਂ ਦੇ ਰਿਹਾ ਸੀ। ਜਦੋਂ ਕਿ ਅਸੀਂ ਬਿਨਾਂ ਦਾਜ ਦੇ ਵਿਆਹ ਦੀ ਮੰਗ ਕੀਤੀ ਸੀ। ਕੁੜੀ ਦੇ ਪਿਤਾ ‘ਤੇ ਮੁੰਡੇ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਉਸ ਦੇ ਪਿਤਾ ਨੇ ਉਨ੍ਹਾਂ ਦੀ ਧੀ ਨੂੰ ਮਾਰਨ ਲਈ ਲੋਕਾਂ ਨੂੰ ਬੁਲਾਇਆ ਸੀ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਤੌਰ ‘ਤੇ ਹਮਲਾ ਵੀ ਹੋਇਆ ਹੈ।