ਜਾਣੋ 16 ਸਾਲ ਤੋਂ ਬਿਨਾਂ ਕੁਝ ਖਾਧੇ-ਪੀਤੇ ਕਿਵੇਂ ਜਿਊਂਦੀ ਹੈ ਇਹ ਔਰਤ ? || Latest news

0
54
Know how this woman lives without eating or drinking for 16 years?

ਜਾਣੋ 16 ਸਾਲ ਤੋਂ ਬਿਨਾਂ ਕੁਝ ਖਾਧੇ-ਪੀਤੇ ਕਿਵੇਂ ਜਿਊਂਦੀ ਹੈ ਇਹ ਔਰਤ ? || Latest news

ਹਰ ਮਨੁੱਖ ਨੂੰ ਜਿਊਂਦੇ ਰਹਿਣ ਲਈ ਖਾਣਾ -ਪੀਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਤੁਸੀ ਕਦੇ ਸੁਣਿਆ ਹੈ ਕਿ ਕੋਈ 16 ਸਾਲ ਬਿਨਾਂ ਕੁਝ ਖਾਧੇ-ਪੀਤੇ ਵੀ ਰਹਿ ਸਕਦਾ ਹੈ ? ਹਾਲੀ ਦੇ ਵਿੱਚ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਹ 16 ਸਾਲ ਤੋਂ ਬਿਨਾਂ ਕੁਝ ਖਾਧੇ-ਪੀਤੇ ਰਹਿ ਰਹੀ ਹੈ | ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ ਇੱਕ ਮਨੁੱਖ ਪਾਣੀ ਤੋਂ ਬਿਨਾਂ 3 ਦਿਨ ਤੱਕ ਜੀਉਂਦਾ ਰਹਿ ਸਕਦਾ ਹੈ, ਜਦੋਂ ਕਿ ਅਮਰੀਕਾ ਦੀ ਅਧਿਕਾਰਤ ਵੈਬਸਾਈਟ, ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਅਨੁਸਾਰ, ਇੱਕ ਮਨੁੱਖ ਬਿਨਾਂ ਭੋਜਨ ਦੇ 8 ਤੋਂ 21 ਦਿਨ ਤੱਕ ਜ਼ਿੰਦਾ ਰਹਿ ਸਕਦਾ ਹੈ। ਖੋਜ ਨੇ ਪਾਇਆ ਹੈ ਕਿ ਇਹ ਸਮਾਂ 60 ਦਿਨਾਂ ਤੱਕ ਵੀ ਪਹੁੰਚ ਸਕਦਾ ਹੈ। ਹਾਲਾਂਕਿ, ਇਸ ਤੋਂ ਵੱਧ ਸਮਾਂ ਰਹਿਣਾ ਅਸੰਭਵ ਹੈ।

ਇੱਕ ਰਿਪੋਰਟ ਅਨੁਸਾਰ ਅਫਰੀਕੀ ਔਰਤ ਮੁਲੁਵਰਕ ਅੰਬਾਵ ਜੋ ਕਿ ਇਥਿਓਪੀਆ ਦੀ ਰਹਿਣ ਵਾਲੀ ਹੈ ਜਿਸ ਨਾਲ ਹਾਲ ਹੀ ਦੇ ਵਿਚ ਇੱਕ ਯੂਟਿਊਬਰ ਅਤੇ ਟ੍ਰੈਵਲਰ ਡਰੂ ਬਿੰਸਕੀ ਨੇ ਮੁਲਾਕਾਤ ਕੀਤੀ ਅਤੇ ਉਸਨੂੰ ਇੱਕ ਹੀ ਆਮ ਜਿਹਾ ਸਵਾਲ ਪੁੱਛਿਆ – ਕੀ ਇਹ ਸੱਚ ਹੈ? ਦਰਅਸਲ ,ਆਲੇ-ਦੁਆਲੇ ਦੇ ਖੇਤਰਾਂ ਵਿੱਚ ਮੂਲੂਵਰਕ ਨਾਲ ਜੁੜੀ ਇੱਕ ਹੈਰਾਨੀਜਨਕ ਗੱਲ ਬਹੁਤ ਪ੍ਰਚਲਿਤ ਹੈ। ਉਹ ਇਹ ਹੈ ਕਿ ਔਰਤ ਪਿਛਲੇ 16 ਸਾਲਾਂ ਤੋਂ ਬਿਨਾਂ ਖਾਣ-ਪੀਣ ਦੇ ਜਿਉਂਦੀ ਹੈ। ਉਹ ਇਸ ਸਮੇਂ 26 ਸਾਲਾਂ ਦੀ ਹੈ ਅਤੇ ਆਖਰੀ ਚੀਜ਼ ਜੋ ਉਸਨੇ ਖਾਧੀ ਉਹ ਦਾਲ ਦਾ ਬਣਿਆ ਸਟੂ ਸੀ।

ਡਾਕਟਰਾਂ ਵੱਲੋਂ ਤਿੰਨ ਸਾਲ ਤੱਕ ਕੀਤੀ ਗਈ ਜਾਂਚ

ਜਦੋਂ ਡਰੂ ਔਰਤ ਦੇ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਘਰ, ਪਿੰਡ ਦੇ ਬਾਕੀ ਲੋਕਾਂ ਦੇ ਘਰਾਂ ਤੋਂ ਜ਼ਿਆਦਾ ਵੱਡਾ, ਬਾਊਂਡਰੀ ਜ਼ਿਆਦਾ ਉੱਚੀ ਤੇ ਸੁਰੱਖਿਅਤ ਸੀ। ਔਰਤ ਦਾ  ਘਰ ਅੰਦਰੋਂ ਕਾਫੀ ਖੂਬਸੂਰਤ ਸੀ । ਡਰਾਇੰਗ ਰੂਮ ਵਿੱਚ ਕਈ ਪੋਸਟਰ ਅਤੇ ਐਂਟੀਕ ਚੀਜ਼ਾਂ ਰੱਖੀਆਂ ਹੋਈਆਂ ਸਨ। ਘਰ ਜਿੰਨਾ ਖੂਬਸੂਰਤ ਸੀ, ਬਾਥਰੂਮ ਓਨਾ ਹੀ ਬਦਸੂਰਤ ਸੀ। ਉਸ ਨੇ ਕਿਹਾ ਕਿ ਉਹ ਬਾਥਰੂਮ ਦੀ ਵਰਤੋਂ ਨਹੀਂ ਕਰਦੀ, ਸਿਰਫ ਉਸ ਦੀ ਧੀ ਅਤੇ ਭੈਣ ਹੀ ਕਰਦੇ ਹਨ। ਉਹ ਆਪਣਾ ਜ਼ਿਆਦਾਤਰ ਸਮਾਂ ਬਾਗਬਾਨੀ ਵਿੱਚ ਬਿਤਾਉਂਦੀ ਹੈ। ਔਰਤ ਨੇ ਕਿਹਾ ਕਿ ਉਹ ਆਪਣੀ ਧੀ ਲਈ ਖਾਣਾ ਬਣਾਉਂਦੀ ਹੈ, ਪਰ ਉਸ ਨੂੰ ਖੁਦ ਖਾਣ ਦੀ ਇੱਛਾ ਨਹੀਂ ਹੁੰਦੀ।

ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਵਿੱਚ ਡਾਕਟਰਾਂ ਵੱਲੋਂ ਤਿੰਨ ਸਾਲ ਤੱਕ ਉਸਦੀ ਜਾਂਚ ਵੀ ਚਲੀ ਪਰ ਹਰ ਵਾਰ ਉਹ ਪੂਰੀ ਤਰ੍ਹਾਂ ਤੰਦਰੁਸਤ ਪਾਈ ਗਈ। ਡਾਕਟਰਾਂ ਨੇ ਦੇਖਿਆ ਕਿ ਉਸ ਦੀਆਂ ਅੰਤੜੀਆਂ ਵਿਚ ਭੋਜਨ ਜਾਂ ਪਾਣੀ ਦਾ ਕੋਈ ਅੰਸ਼ ਨਹੀਂ ਸੀ । ਜਿਸ ਕਾਰਨ ਉਸ ਨੂੰ ਟਾਇਲਟ ਜਾਂ ਪਿਸ਼ਾਬ ਕਰਨ ਦੀ ਵੀ ਲੋੜ ਨਹੀਂ ਪੈਂਦੀ।

ਇਹ ਵੀ ਪੜ੍ਹੋ :ਦਿੱਲੀ ਕੈਪੀਟਲਸ ਨੂੰ ਲੱਗਿਆ ਵੱਡਾ ਝਟਕਾ,  BCCI ਨੇ ਰਿਸ਼ਭ ਪੰਤ ਨੂੰ ਕੀਤਾ ਬੈਨ

ਪ੍ਰਮਾਤਮਾ ਦੀ ਬਦੌਲਤ ਬਿਨਾਂ ਖਾਧੇ-ਪੀਤੇ ਰਹਿਣ ਦੀ ਮਿਲੀ ਤਾਕਤ

ਔਰਤ ਨੇ ਦੱਸਿਆ ਕਿ ਇਕ ਦਿਨ ਅਚਾਨਕ ਉਸ ਨੂੰ ਨਾ ਤਾਂ ਭੁੱਖ ਲੱਗੀ ਤੇ ਨਾ ਹੀ ਪਿਆਸ। ਜਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਖਾਣਾ ਖਾਣ ਲਈ ਕਿਹਾ ਤਾਂ ਉਹ ਝੂਠ ਬੋਲਦੀ ਸੀ ਕਿ ਉਸ ਨੇ ਖਾ ਲਿਆ ਹੈ। ਔਰਤ ਨੇ ਦੱਸਿਆ ਕਿ ਉਹ ਦੁਬਈ ਅਤੇ ਕਤਰ ਦੇ ਡਾਕਟਰਾਂ ਨੂੰ ਵੀ ਮਿਲੀ, ਜਿਨ੍ਹਾਂ ਨੇ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਕੀਤੀ ਪਰ ਉਸ ਵਿਚ ਕੋਈ ਕਮੀ ਨਹੀਂ ਪਾਈ ਗਈ। ਜਦੋਂ ਉਹ ਗਰਭਵਤੀ ਸੀ ਤਾਂ ਉਸ ਨੂੰ ਗਲੂਕੋਜ਼ ਦਿੱਤਾ ਜਾਂਦਾ ਸੀ ਤਾਂ ਜੋ ਬੱਚਾ ਸਿਹਤਮੰਦ ਰਹੇ। ਪਰ ਜਨਮ ਤੋਂ ਬਾਅਦ ਉਹ ਦੁੱਧ ਨਹੀਂ ਚੁੰਘਾ ਸਕੀ। ਉਸ ਦਾ ਮੰਨਣਾ ਹੈ ਕਿ ਪ੍ਰਮਾਤਮਾ ਦੀ ਬਦੌਲਤ ਉਸ ਨੂੰ ਬਿਨਾਂ ਖਾਧੇ-ਪੀਤੇ ਰਹਿਣ ਦੀ ਤਾਕਤ ਮਿਲਦੀ ਹੈ। ਉਹ ਉਸ ਨੂੰ ਧੋਖੇਬਾਜ਼ ਕਹਿਣ ਵਾਲਿਆਂ ਨੂੰ ਕਹਿੰਦੀ ਹੈ ਕਿ ਜੇ ਉਹ ਚਾਹੁਣ ਤਾਂ ਉਹ ਆ ਕੇ ਉਸ ਨਾਲ ਘਰ ਰਹਿ ਕੇ ਵੇਖ ਸਕਦੇ ਹਨ।

 

 

 

LEAVE A REPLY

Please enter your comment!
Please enter your name here