ਜਾਣੋ ਮਹਿਜ਼ 500 ਰੁਪਏ ਕਮਾਉਣ ਵਾਲੇ ਸੁਨੀਲ ਗਰੋਵਰ ਕਿੰਝ ਬਣੇ ਕਾਮੇਡੀ ਕਿੰਗ
ਮਸ਼ਹੂਰ ਗੁਲਾਟੀ ਤੋਂ ਲੈ ਕੇ ਗੁੱਥੀ ਤੱਕ ਆਪਣੇ ਅਨੋਖੇ ਕਿਰਦਾਰਾ ਨਿਭਾਉਣ ਵਾਲੇ ਸੁਨੀਲ ਗਰੋਵਰ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ਉੱਤੇ ਆਓ ਜਾਣਦੇ ਹਾਂ ਕਿ ਕਿੰਝ ਮਹਿਜ਼ 500 ਰੁਪਏ ਦਿਹਾੜੀ ਕਮਾਉਣ ਵਾਲੇ ਸੁਨੀਲ ਗਰੋਵਰ ਇੱਕ ਮਸ਼ਹੂਰ ਕਾਮੇਡੀਅਨ ਬਣੇ।
ਬਾਲੀਵੁੱਡ ਵਿੱਚ ਆਪਣੀ ਥਾਂ ਬਨਾਉਣ ਲਈ ਕਰਨਾ ਪਿਆ ਕਾਫੀ ਸੰਘਰਸ਼
ਸੁਨੀਲ ਗਰੋਵਰ ਦਾ ਜਨਮ 3 ਅਗਸਤ 1977 ਨੂੰ ਡੱਬਵਾਲੀ, ਹਰਿਆਣਾ ਵਿੱਚ ਹੋਇਆ ਸੀ। ਸੁਨੀਲ ਬਚਪਨ ਤੋਂ ਹੀ ਕਲਾ ਅਤੇ ਕਾਮੇਡੀ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਉਨ੍ਹਾਂ ਨੇ ਆਪਣੇ ਇਸ ਸ਼ੌਂਕ ਨੂੰ ਕਰੀਅਰ ਵਿੱਚ ਬਦਲਣ ਦਾ ਸੁਪਨਾ ਲਿਆ ਤੇ ਇਸ ਨੂੰ ਪੂਰਾ ਕੀਤਾ। ਸੁਨੀਲ ਗਰੋਵਰ ਨੂੰ ਬਾਲੀਵੁੱਡ ਵਿੱਚ ਆਪਣੀ ਥਾਂ ਬਨਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੇ ਥੀਏਟਰ ਨਾਲ ਸ਼ੁਰੂਆਤ ਕੀਤੀ ਅਤੇ ਹੌਲੀ-ਹੌਲੀ ਮੁੰਬਈ ਦੇ ਟੈਲੀਵਿਜ਼ਨ ਉਦਯੋਗ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਦੇ ਸ਼ੁਰੂਆਤੀ ਦਿਨ ਸੰਘਰਸ਼ ਨਾਲ ਭਰੇ ਸਨ, ਪਰ ਉਨ੍ਹਾਂ ਦੀ ਮਿਹਨਤ ਅਤੇ ਪ੍ਰਤਿਭਾ ਨੇ ਉਸ ਨੂੰ ਕਈ ਛੋਟੀਆਂ-ਵੱਡੀਆਂ ਭੂਮਿਕਾਵਾਂ ਦਿੱਤੀਆਂ।
ਸ਼ੋਅ ‘ਚੋਂ ਕੱਢ ਦਿੱਤਾ ਸੀ ਬਾਹਰ
ਇੱਕ ਇੰਟਰਵਿਊ ਦੇ ਦੌਰਾਨ ਸੁਨੀਲ ਗਰੋਵਰ ਨੇ ਦੱਸਿਆ ਸੀ ਕਿ, ‘ਮੈਨੂੰ ਇੱਕ ਸ਼ੋਅ ਵਿੱਚ ਦਿਨ ਰਾਤ ਕੰਮ ਕਰਵਾ ਕੇ ਬਾਅਦ ਵਿੱਚ ਰਾਤੋ-ਰਾਤ ਬਾਹਰ ਕਰਵਾ ਦਿੱਤਾ ਗਿਆ ਅਤੇ ਮੈਨੂੰ ਇਸ ਦੀ ਸੂਚਨਾ ਵੀ ਨਹੀਂ ਦਿੱਤੀ ਗਈ। ਮੈਨੂੰ ਬਾਅਦ ਵਿੱਚ ਕਿਸੇ ਹੋਰ ਤੋਂ ਪਤਾ ਲੱਗਾ ਅਤੇ ਮੈਨੂੰ ਬਹੁਤ ਬੁਰਾ ਲੱਗਾ। ਮੈਨੂੰ ਨਹੀਂ ਲੱਗਾ ਕਿ ਮੈਂ ਦੁਬਾਰਾ ਜਾ ਸਕਾਂਗਾ ਜਾਂ ਫਿਰ ਉਨ੍ਹਾਂ ਲੋਕਾਂ ਨਾਲ ਸ਼ੂਟ ਕਰ ਸਕਾਂਗਾ।
‘ਗੁੱਥੀ’ ਦੇ ਕਿਰਦਾਰ ਤੋਂ ਮਿਲੀ ਅਸਲੀ ਪਛਾਣ
ਸੁਨੀਲ ਗਰੋਵਰ ਨੂੰ ਅਸਲੀ ਪਛਾਣ ‘ਗੁੱਥੀ’ ਦੇ ਕਿਰਦਾਰ ਤੋਂ ਮਿਲੀ, ਜੋ ਉਨ੍ਹਾਂ ਨੇ ਕਪਿਲ ਸ਼ਰਮਾ ਦੇ ਸ਼ੋਅ ‘ਕਾਮੇਡੀ ਨਾਈਟਸ ਵਿਦ ਕਪਿਲ’ ‘ਚ ਨਿਭਾਇਆ ਸੀ। ਇਹ ਕਿਰਦਾਰ ਇੰਨਾ ਮਸ਼ਹੂਰ ਹੋਇਆ ਕਿ ਸੁਨੀਲ ਗਰੋਵਰ ਦਾ ਨਾਂ ਹਰ ਘਰ ਵਿੱਚ ਜਾਣਿਆ ਜਾਣ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ‘ਡਾਕਟਰ ਮਸ਼ਹੂਰ ਗੁਲਾਟੀ’ ਦਾ ਕਿਰਦਾਰ ਨਿਭਾਇਆ, ਜਿਸ ਨੇ ਉਨ੍ਹਾਂ ਦੀ ਪ੍ਰਸਿੱਧੀ ਨੂੰ ਹੋਰ ਵੀ ਉਚਾਈਆਂ ‘ਤੇ ਪਹੁੰਚਾ ਦਿੱਤਾ ।ਟੀਵੀ ਦੇ ਨਾਲ-ਨਾਲ ਸੁਨੀਲ ਨੇ ਬਾਲੀਵੁੱਡ ਫਿਲਮਾਂ ‘ਚ ਵੀ ਆਪਣੀ ਥਾਂ ਬਣਾਈ। ‘ਗੱਬਰ ਇਜ਼ ਬੈਕ’, ‘ਪਟਾਖਾ’ ਅਤੇ ‘ਭਾਰਤ’ ਵਰਗੀਆਂ ਫਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ ਹੋਈ ਸੀ। ਉਸ ਨੇ ਸਾਬਤ ਕਰ ਦਿੱਤਾ ਕਿ ਉਹ ਸਿਰਫ਼ ਇੱਕ ਕਾਮੇਡੀਅਨ ਹੀ ਨਹੀਂ ਸਗੋਂ ਮਲਟੀ ਟੈਲਂਟਿਡ ਐਕਟਰ ਹਨ। ਸੁਨੀਲ ਗਰੋਵਰ ਹਰ ਤਰ੍ਹਾਂ ਦਾ ਕਿਰਦਾਰ ਨਿਭਾ ਲੈਂਦੇ ਹਨ ਤੇ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ-ਮਨਾਲੀ NH ਮੁੜ ਹੋਇਆ ਬਹਾਲ, ਜਾਮ ‘ਚ 10 ਘੰਟੇ ਫਸੇ ਰਹੇ ਲੋਕ
500 ਰੁਪਏ ਕਮਾਉਣੇ ਵੀ ਔਖੇ ਸਨ
ਸੁਨੀਲ ਕਦੇ ਬੇਰੁਜ਼ਗਾਰ ਸੀ। ਉਸ ਲਈ 500 ਰੁਪਏ ਕਮਾਉਣੇ ਵੀ ਔਖੇ ਸਨ। ਪਰ ਹੁਣ ਉਹ ਲਗਜ਼ਰੀ ਜੀਵਨ ਬਤੀਤ ਕਰ ਰਿਹਾ ਹੈ। ਉਹ ਮੁੰਬਈ ਵਿੱਚ ਇੱਕ ਆਲੀਸ਼ਾਨ ਘਰ ਵਿੱਚ ਰਹਿੰਦੇ ਹਨ ਜੋ ਉਨ੍ਹਾਂ ਨੇ ਸਾਲ 2013 ਵਿੱਚ 3 ਕਰੋੜ ਰੁਪਏ ਵਿੱਚ ਖਰੀਦਿਆ ਸੀ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਸੁਨੀਲ ਗਰੋਵਰ ਦੀ ਕੁੱਲ ਜਾਇਦਾਦ 21 ਕਰੋੜ ਰੁਪਏ ਹੈ। ਦੱਸਣਯੋਗ ਹੈ ਕਿ ਸੁਨੀਲ ਗਰੋਵਰ ਨੂੰ ਹਾਲ ਹੀ ‘ਚ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ’ ‘ਚ ਦੇਖਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਇੱਕ ਐਪੀਸੋਡ ਲਈ 25 ਲੱਖ ਰੁਪਏ ਚਾਰਜ ਕੀਤੇ। ਸੁਨੀਲ ਗਰੋਵਰ ਦਾ ਜੀਵਨ ਸਫ਼ਰ ਪ੍ਰੇਰਨਾਦਾਇਕ ਹੈ, ਜਿਸ ਵਿਚ ਸੰਘਰਸ਼, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਮਿਸਾਲ ਹੈ। ਅੱਜ ਉਨ੍ਹਾਂ ਜਨਮਿਦਨ ਮੌਕੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਤੇ ਉਨ੍ਹਾਂ ਉੱਤੇ ਪਿਆਰ ਲੁੱਟਾ ਰਹੇ ਹਨ।