ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਗੇ ਡੀਸੀ ਦਫਤਰ ਧਰਨੇ ਦੀਆਂ ਤਿਆਰੀਆਂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 24 ਤਰੀਕ ਤੋਂ ਡੀਸੀ ਦਫ਼ਤਰ ਅੰਮ੍ਰਿਤਸਰ ਵਿਖੇ ਰੋਸ ਪ੍ਰਦਰਸ਼ਨ ਕਰਕੇ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਓਣ ਲਈ ਪਿੰਡ ਪੱਧਰੀ ਮੀਟਿੰਗਾਂ ਦੇ ਦੌਰ ਤੋਂ ਬਾਅਦ ਜ਼ੋਨ ਪੱਧਰੀ ਮੀਟਿੰਗਾਂ ਦੇ ਦੌਰ ਦੌਰਾਨ ਕਲਸਟਰ ਬਿਆਸ ਦੇ 3 ਜ਼ੋਨਾਂ ਦੀਆਂ ਮੀਟਿੰਗਾਂ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਸੂਬਾ ਆਗੂ ਕੰਵਰਦਲੀਪ ਸੈਦੋਲੇਹਲ ਦੀ ਅਗਵਾਹੀ ਵਿੱਚ ਪਿੰਡ ਸਠਿਆਲਾ, ਕਲੇਰ ਘੁੰਮਾਣ ਅਤੇ ਚੰਨਣਕੇ ਵਿਖੇ ਕੀਤੀਆਂ ਗਈਆਂ ।
ਆਗੂਆਂ ਦੱਸਿਆ ਕਿ 2020-21 ਅਤੇ ਮੌਜੂਦਾ ਸਮੇਂ ਚੱਲ ਰਹੇ ਦਿੱਲੀ ਅੰਦੋਲਨਾਂ ਦੇ ਸ਼ਹੀਦ ਪਰਿਵਾਰਾਂ ਦੀਆਂ ਨੌਕਰੀਆਂ ਅਤੇ ਮੁਆਵਜੇ, ਸ਼ੰਭੂ ਬਾਰਡਰ ਮੋਰਚੇ ਤੋਂ ਵਾਪਸੀ ਵੇਲੇ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦੋਸੰਧਾ ਸਿੰਘ ਦੇ ਫੱਟੜ ਹੋਏ ਕਿਸਾਨਾਂ ਮਜਦੂਰਾਂ ਦੇ ਮੁਆਵਜੇ , ਭਾਰਤ ਮਾਲਾ ਪ੍ਰੋਜੈਕਟ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜਮੀਨਾਂ ਸਬੰਧੀ ਸਮਸਿਆਵਾਂ, ਪਰਾਲੀ ਦੇ ਹੱਲ, ਨਸ਼ਾਬੰਦੀ ਕਰਵਾਉਣ , ਘਟੀਆ ਡੀ ਏ ਪੀ ਖਾਦ ਤਿਆਰ ਕਰਨ ਵਾਲੀਆਂ ਫਰਮਾਂ ਤੇ ਸ਼ਖਤ ਕਾਰਵਾਈ ਅਤੇ ਖਾਦ ਦੀ ਬਲੈਕ ਰੋਕਣ ਲਈ ਪੁਖਤਾ ਇੰਤਜ਼ਾਮ ਕਰਨ, ਜਾਨੀ ਮਾਲੀ ਨੁਕਸਾਨ ਦਾ ਸਬੱਬ ਬਣ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆ ਸਮੇਤ ਹੋਰ ਅਹਿਮ ਮੰਗਾਂ ਨੂੰ ਹੱਲ ਕਰਵਾਉਣ ਲਈ ਮੀਟਿੰਗਾਂ ਕਰਕੇ ਵੱਡੀਆਂ ਲਾਮਬੰਦੀਆਂ ਕੀਤੀਆਂ ਗਈਆਂ ਹਨ ।
ਜਲੰਧਰ ‘ਚ ਆਈਸ ਫੈਕਟਰੀ ‘ਚ ਗੈਸ ਲੀਕ: ਪੁਲਿਸ ਨੇ ਸੜਕ ਨੂੰ ਕੀਤਾ ਬੰਦ || Punjab Mews
ਆਗੂਆਂ ਕਿਹਾ ਕਿ 24 ਤੋਂ ਪਹਿਲਾਂ ਪਹਿਲਾਂ ਮੰਗਾਂ ਤੇ ਸੰਤੁਸ਼ਟੀਜਨਕ ਕਾਰਵਾਈ ਕਰਦੇ ਮਸਲੇ ਹੱਲ ਕਰੇ । ਓਹਨਾ ਦੱਸਿਆ ਕਿ ਮੀਟਿੰਗਾਂ ਵਿੱਚ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਗਿਆ ਅਤੇ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਦੀ ਲੜਾਈ ਨੂੰ ਲੜਨ ਲਈ ਡੀਸੀ ਦਫਤਰ ਮੋਰਚਿਆਂ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ਦਾ ਭਰੋਸਾ ਦਵਾਇਆ ਗਿਆ।
ਇਸ ਮੌਕੇ ਜ਼ੋਨ ਬਾਬਾ ਬਕਾਲਾ 2 ਅਤੇ ਜ਼ੋਨ ਮਹਿਤਾ ਦੇ ਕਿਸਾਨਾਂ ਮਜਦੂਰਾਂ ਵੱਲੋ ਅੱਡਾ ਨਾਥ ਦੀ ਖੂਹੀ ਤੋਂ ਰਈਆ ਨੂੰ ਜਾਂਦੀ ਸੜਕ ਦੀ ਲੰਬੇ ਸਮੇਂ ਤੋਂ ਖਸਤਾ ਹਾਲਤ ਨੂੰ ਲੈ ਕੇ ਨਵੀ ਸੜਕ ਬਣਾਏ ਜਾਣ ਦੀ ਮੰਗ ਕਰਦੇ ਹੋਏ ਭਗਵੰਤ ਮਾਨ ਸਰਕਾਰ ਦਾ ਪੁਤਲਾ ਅੱਡਾ ਨਾਥ ਦੀ ਫੂਕਿਆ ਗਿਆ।
ਸਕੂਲਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ, ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਕੀਤੀ ਜਾਵੇਗੀ ਸਖ਼ਤ ਕਾਰਵਾਈ || Today News
ਇਸ ਮੌਕੇ ਜੋਨ ਆਗੂ ਚਰਨ ਸਿੰਘ ਕਲੇਰ ਘੁਮਾਣ, ਅਮਰੀਕ ਸਿੰਘ ਜਮਾਲਪੁਰ, ਅਜੀਤ ਸਿੰਘ ਠੱਠੀਆਂ, ਪਰਗਟ ਸਿੰਘ, ਬਲਵਿੰਦਰ ਸਿੰਘ ਸ਼ੇਰੋਂ, ਸੂਬਾ ਸਿੰਘ ਵਜ਼ੀਰ ਭੁੱਲਰ, ਨਿਰਮਲ ਸਿੰਘ ਖਾਨਪੁਰ, ਪਰਮਜੀਤ ਸਿੰਘ ਡਾਂਗਾ, ਬਲਦੇਵ ਸਿੰਘ ਕਾਲੇਕੇ, ਜੋਗਿੰਦਰ ਸਿੰਘ ਬੇਦਾਦਪੁਰ, ਕਰਮ ਸਿੰਘ ਬੱਲ ਸਰਾਂ, ਸਵਰਨ ਸਿੰਘ ਉਧੋ ਨੰਗਲ, ਸ਼ਿਵਚਰਨ ਸਿੰਘ ਮਹਿਸਮਪੁਰ, ਰਣਧੀਰ ਸਿੰਘ ਬੁੱਟਰ, ਤਰਸੇਮ ਸਿੰਘ ਉਧੋ ਨੰਗਲ, ਬਲਕਾਰ ਸਿੰਘ ਮਹਿਸਮਪੁਰ, ਮੁਖਤਾਰ ਸਿੰਘ ਅਰਜਣ ਮਾਂਗਾ, ਨਿਰਮਲ ਸਿੰਘ ਚੂੰਗ ਸਮੇਤ ਸੈਂਕੜੇ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਿਰ ਰਹੇ।