ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਨਰਲ ਬਾਡੀ ਦੀਆਂ ਮੀਟਿੰਗਾਂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਜੋਨਾਂ ਦੀਆਂ ਜਨਰਲ ਬਾਡੀਜ਼ ਦੀਆਂ ਮੀਟਿੰਗਾਂ ਦੇ ਚਲਦੇ ਦੌਰ ਦੇ ਅਨੁਸਾਰ ਬਾਰਡਰ ਕਲੱਸਟਰ ਦੇ ਜ਼ੋਨ ਬਾਉਲੀ ਸਾਹਿਬ ਅਤੇ ਜੋਨ ਬਾਬਾ ਨੋਧ ਸਿੰਘ ਦੇ ਲਗਭਗ 35 ਦੇ ਕਰੀਬ ਪਿੰਡਾਂ ਦੇ ਆਗੂਆਂ ਦੀਆਂ ਮੀਟਿੰਗਾਂ ਪਿੰਡ ਖਾਹਿਰਾਂ ਅਤੇ ਬਾਸਰਕੇ ਗਿੱਲਾਂ ਵਿਖੇ ਸੂਬਾ ਆਗੂ ਸਰਵਣ ਸਿੰਘ ਪੰਧੇਰ , ਬਾਬਾ ਗੁਰਬਚਨ ਸਿੰਘ ਚੱਬਾਂ , ਜਿਲਾ੍ਂ ਆਗੂ – ਲਖਵਿੰਦਰ ਸਿੰਘ ਡਾਲਾ ਦੀ ਅਗਵਾਹੀ ਵਿੱਚ ਕੀਤੀਆਂ ਗਈਆਂ।
ਓਹਨਾ ਦੱਸਿਆ ਕਿ ਦਿੱਲੀ ਅੰਦੋਲਨ 2 ਨੂੰ ਹੋਰ ਤੇਜ਼ ਕਰਨ ਲਈ ਮੋਰਚੇ ਦੀ ਮੌਜੂਦਾ ਸਥਿਤੀ, ਮੋਰਚੇ ਪ੍ਰਤੀ ਸਮਝ ਅਤੇ ਪ੍ਰਚਾਰ ਪ੍ਰਸਾਰ ਲਈ ਮੀਟਿੰਗਾਂ ਦੇ ਦੌਰ ਚਲ ਰਹੇ ਹਨ। ਓਹਨਾ ਕਿਹਾ ਕਿ ਜਿਲ੍ਹੇ ਭਰ ਵਿੱਚ ਕਿਸਾਨਾਂ, ਮਜਦੂਰਾਂ, ਔਰਤਾਂ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਮੋਰਚੇ ਨੂੰ ਵਿਆਪਕ ਕੀਤਾ ਜਾਵੇਗਾ ।
ਇਹ ਵੀ ਪੜ੍ਹੋ: ਮੋਹਾਲੀ ‘ਚ ਫਿਰੌਤੀ ਨਾ ਮਿਲਣ ‘ਤੇ ਹੰਗਾਮਾ, ਹੋਟਲਾਂ ‘ਚ ਕੀਤੀ ਭੰਨਤੋੜ
ਓਹਨਾ ਕਿਹਾ ਕਿ ਕਿਸਾਨਾਂ ਮਜਦੂਰਾਂ ਵਿੱਚ ਕੇਂਦਰ ਸਰਕਾਰ ਨੂੰ ਲੈ ਕੇ ਭਾਰੀ ਰੋਸ ਹੈ ਅਤੇ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਲੰਬੇ ਸੰਘਰਸ਼ ਵਾਸਤੇ ਤਿਆਰ ਬਰ ਤਿਆਰ ਹਨ , 1 ਅਗਸਤ ਨੂੰ ਹਰਿਆਣਾ ਸਰਕਾਰ ਵੱਲੋ ਸਾ਼ਤਮਈ ਦਿੱਲੀ ਕੂਚ ਕਰਦੇ ਕਿਸਾਨਾਂ ਮਜ਼ਦੂਰਾਂ ਉਤੇ ਗੋਲੀਆਂ , ਆਸੂਗੈਸ ਦੇ ਗੋਲੇ ਚਲਾਉਣ ਵਾਲੇ 6 ਪੁਲਿਸ ਅਧਿਕਾਰੀਆਂ ਨੂੰ ਬਹਾਦਰੀ ਅਵਾਰਡ ਦੇਣ ਦੇ ਵਿਰੋਧ ਚ ਮੋਟਰਸਾਇਕਲ ਮਾਰਚ ਕਰਕੇ ਡੀ.ਸੀ. ਕੰਪਲੈਕਸ ਤੇ ਮੋਦੀ ਤੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ , 15 ਅਗਸਤ ਨੂੰ ਟਰੈ੍ਕਟਰ ਮਾਰਚ ਕੱਢਿਆ ਜਾਵੇਗਾ ਤੇ ਲੋਕ ਵਿਰੋਧੀ ਨਵੇਂ ਕਾਨੂੰਨ BNS ਦੀਆਂ ਕਾਪੀਆ ਸਾੜੀਆਂ ਜਾਣਗੀਆਂ ! ਇਸ ਮੌਕੇ – ਕੁਲਵੰਤ ਸਿੰਘ ਰਾਜਾਤਾਲ , ਬਲਜਿੰਦਰ ਸਿੰਘ ਸਭਰਾਂ , ਗੁਰਤੇਜ ਸਿੰਘ ਜਠੌਲ , ਸੁਖਦੇਵ ਸਿੰਘ ਹਵੇਲੀਆਂ , ਜੋਗਾ ਸਿੰਘ ਖਾਹਿਰਾ , ਮੰਗਜੀਤ ਸਿੰਘ , ਦਲਬੀਰ ਸਿੰਘ ਬਾਸਰਕੇ ਆਦਿ ਆਗੂ ਹਾਜ਼ਰ ਸਨ!