ਦਾਣਾ ਮੰਡੀ ਮਹਿਤਾ ‘ਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਘੇਰਿਆ ਮਾਰਕੀਟ ਕਮੇਟੀ ਦਫ਼ਤਰ

0
7

ਦਾਣਾ ਮੰਡੀ ਮਹਿਤਾ ‘ਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਘੇਰਿਆ ਮਾਰਕੀਟ ਕਮੇਟੀ ਦਫ਼ਤਰ

ਝੋਨੇ ਦੀ ਖਰੀਦ ਨੂੰ ਲੈ ਕੇ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ ਖ਼ੁਆਰੀ ਹੋ ਰਹੀ ਹੈ। ਜਿਸ ਦੌਰਾਨ ਮਹਿਤਾ ਚੌਂਕ ਵਿੱਚਲੀ ਦਾਣਾ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਖਰੀਦ ਤੋਂ ਆਨਾਕਾਨੀ ਕੀਤੀ ਜਾ ਰਹੀ ਸੀ। ਪਿਛਲੇ ਹਫਤੇ ਲੋਕਲ ਪ੍ਰਸ਼ਾਸਨ ਨਾਲ ਵਾਰ ਵਾਰ ਇਹ ਮੁੱਦਾ ਉਠਾਉਣ ਤੇ ਜਦੋਂ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਅਤੇ ਜੋਨ ਮਹਿਤਾ ਦੇ ਪ੍ਰਧਾਨ ਸਵਰਨ ਸਿੰਘ ਉਧੋ ਨੰਗਲ ਦੀ ਅਗਵਾਹੀ ਵਿੱਚ ਮਾਰਕੀਟ ਕਮੇਟੀ ਦੇ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਜਥੇਬੰਦੀ ਵੱਲੋਂ 4 ਮੈਂਬਰੀ ਵਫ਼ਦ ਮੀਟਿੰਗ

2 ਘੰਟੇ ਤੋਂ ਵੱਧ ਧਰਨਾ ਚੱਲਣ ਤੋਂ ਬਾਅਦ ਪ੍ਰਸ਼ਾਸਨ ਦੁਆਰਾ ਗੱਲ ਨਾ ਸੁਣੇ ਜਾਣ ਤੇ ਗੁੱਸੇ ਵਿੱਚ ਆਏ ਕਿਸਾਨਾਂ ਮਜਦੂਰਾਂ ਵੱਲੋਂ ਮਹਿਤਾ ਚੌਂਕ ਜਾਮ ਕਰ ਦਿੱਤਾ ਗਿਆ। ਇਸ ਮੌਕੇ ਸੂਬਾ ਆਗੂ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਕੱਲ੍ਹ ਜਥੇਬੰਦੀ ਦੀ ਟੀਮ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ 17% ਨਮੀ ਦੇ ਸਰਕਾਰੀ ਮਾਪਦੰਡਾਂ ਨੂੰ ਪੂਰਾ ਕਰਨ ਵਾਲੀ ਫ਼ਸਲ ਨੂੰ ਵੀ ਐੱਮ ਐੱਸ ਪੀ ਤੇ ਖਰੀਦਣ ਤੋਂ ਮਨ੍ਹਾ ਕੀਤਾ ਜਾ ਰਿਹਾ। 1 ਘੰਟਾ ਦੇ ਜਾਮ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਗੱਲ ਬਾਤ ਦਾ ਸੱਦਾ ਦਿੱਤਾ ਗਿਆ। ਜਿਸ ਤੋਂ ਬਾਅਦ ਜਥੇਬੰਦੀ ਵੱਲੋਂ 4 ਮੈਂਬਰੀ ਵਫ਼ਦ ਮੀਟਿੰਗ ਕੀਤੀ ਗਈ।

ਮੀਟਿੰਗ ਤੋਂ ਬਾਅਦ ਆਗੂਆਂ ਦੱਸਿਆ ਕਿ ਮੀਟਿੰਗ ਵਿੱਚ ਜ਼ਿਲ੍ਹਾ ਪੱਧਰੀ ਅਫ਼ਸਰ ਅਤੇ ਖਰੀਦ ਏਜੰਸੀਆਂ ਦੇ ਅਧਿਆਰੀਆਂ ਨਾਲ ਲੰਬੀ ਚਰਚਾ ਵਿੱਚ ਸਹਿਮਤੀ ਬਣੀ ਕਿ 17% ਤੱਕ ਨਮੀ ਵਾਲੀ ਝੋਨੇ ਦੀ ਫ਼ਸਲ ਦੀ ਤੁਰੰਤ ਪ੍ਰਭਾਵ ਨਾਲ ਅੱਜ ਸ਼ਾਮ ਤੋਂ ਹੀ ਸਰਕਾਰੀ ਖਰੀਦ ਤਹਿਤ ਭਰਿਆ ਜਾਵੇਗਾ, ਵੱਖ ਵੱਖ ਮੰਡੀਆਂ ਵਿੱਚ ਖਰੀਦ ਇੰਸਪੈਕਟਰ 10 ਤੋਂ 6 ਵਜੇ ਤੱਕ ਹਾਜ਼ਿਰ ਰਹਿਣਗੇ, ਪੀ. ਆਰ. 126 ਦੀ ਸਰਕਾਰੀ ਖਰੀਦ ਵਿੱਚ ਆ ਰਹੀ ਮੁਸ਼ਕਿਲ ਹੱਲ ਕੀਤੀ ਜਾਵੇਗੀ।

72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ‘ਤੇ ਸਿੱਖਿਆ ਮੰਤਰੀ ਨੇ ਕਿਹਾ- ਇਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਲਈ ਮੀਲ ਦਾ ਪੱਥਰ ਸਾਬਤ

ਅਧਿਕਾਰੀਆਂ ਵੱਲੋਂ ਲਿਫਟਿੰਗ ਦੀ ਮੁਸ਼ਕਿਲ ਕੱਲ੍ਹ ਤੱਕ ਹੱਲ ਕਰਵਾਓਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਨੁੰਮਾਇਦੇ ਕਿਸਾਨਾਂ ਦੇ ਧਰਨੇ ਨੂੰ ਸਪੋਰਟ ਕਰਦੇ ਹੋਏ ਹਾਜ਼ਿਰ ਰਹੇ। ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਧਰਨੇ ਵਿੱਚ ਜਾ ਕੇ ਧਰਨਾਕਾਰੀ ਕਿਸਾਨਾਂ ਮਜਦੂਰਾਂ ਸਾਹਮਣੇ ਆ ਕੇ ਬਣੀ ਸਹਿਮਤੀ ਤੇ ਸਟੇਜ ਤੋਂ ਬੋਲ ਕੇ ਦੱਸਿਆ ਗਿਆ। ਆਗੂਆਂ ਨੇ ਸਾਫ ਕੀਤਾ ਕਿ ਅਗਰ ਲਿਫਟਿੰਗ ਅਤੇ 126 ਕਿਸਮ ਨਹੀਂ ਚੱਕੀ ਜਾਂਦੀ ਤਾਂ ਜਥੇਬੰਦੀ 1-2 ਦਿਨਾਂ ਵਿੱਚ ਤਿੱਖਾ ਐਕਸ਼ਨ ਕਰਨ ਲਈ ਤਿਆਰ ਬਰ ਤਿਆਰ ਹੈ।

ਉਹਨਾਂ ਕਿਹਾ ਕਿ ਅੱਜ ਸ਼ੰਭੂ ਸਮੇਤ ਹੋਰ ਥਾਵਾਂ ਤੇ ਚਲ ਰਹੇ ਕਿਸਾਨ ਮਜਦੂਰ ਮੰਗਾਂ ਵਿੱਚ ਐਮ ਐਸ ਪੀ ਤੇ ਖਰੀਦ ਦੀ ਗਰੰਟੀ ਕਨੂੰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੀ ਅਹਿਮੀਅਤ ਆਮ ਕਿਸਾਨ ਨੂੰ ਵੀ ਅੱਜ ਚੰਗੀ ਤਰ੍ਹਾਂ ਸਮਝ ਆ ਰਹੀ ਹੈ। ਇਸ ਤੋਂ ਬਾਅਦ ਧਰਨਾ ਖਤਮ ਕਰਕੇ ਮੰਡੀ ਵਿੱਚ ਜਥੇਬੰਦੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਖਰੀਦ ਇੰਸਪੈਕਟਰਾਂ ਦੁਆਰਾ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਸ਼ਿਵਚਰਨ ਸਿੰਘ ਮਹਿਸਮਪੁਰ, ਰਣਧੀਰ ਸਿੰਘ ਬੁੱਟਰ, ਮੁਖਤਾਰ ਸਿੰਘ ਅਰਜਨ ਮਾਂਗਾ, ਹਰਮੀਤ ਸਿੰਘ ਖੱਬੇ ਰਾਜਪੂਤਾਂ, ਹਰਮਨ ਸਿੰਘ ਖੱਬੇ, ਤਰਸੇਮ ਸਿੰਘ ਉਧੋ ਨੰਗਲ, ਆੜ੍ਹਤੀਆ ਐਸੋਸੀਏਸ਼ਨ ਵੱਲੋਂ ਸੁਖਦੇਵ ਸਿੰਘ ਬੁੱਟਰ ਸਿਵੀਆਂ, ਸਾਹਬ ਸਿੰਘ ਉਧੋ ਨੰਗਲ, ਰਾਜਬੀਰ ਸਿੰਘ ਉਧੋ ਨੰਗਲ ਅਤੇ ਗੁਰਮੁਖ ਸਿੰਘ ਸਮੇਤ ਆੜ੍ਹਤੀਏ ਅਤੇ ਕਿਸਾਨ ਮਜਦੂਰ ਹਾਜ਼ਿਰ ਰਹੇ।

LEAVE A REPLY

Please enter your comment!
Please enter your name here