ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ,ਨ.ਸ਼ੀ.ਲੇ ਪਦਾਰਥ ਨਾਲ ਭਰਿਆ ਟਰੱਕ ਕੀਤਾ ਬਰਾਮਦ || Punjab News

0
118
Khanna police got a big success, recovered a truck full of drugs

ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ,ਨ.ਸ਼ੀ.ਲੇ ਪਦਾਰਥ ਨਾਲ ਭਰਿਆ ਟਰੱਕ ਕੀਤਾ ਬਰਾਮਦ || Punjab News

ਲੋਕ ਸਭਾ ਚੋਣਾਂ ਦੇ ਚੱਲਦਿਆਂ ਪੁਲਿਸ ਨੇ ਚੌਕਸੀ ਵਧਾਈ ਹੋਈ ਹੈ ਜਿਸਦੇ ਚੱਲਦਿਆਂ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ | ਉਹਨਾਂ ਵੱਲੋਂ ਨੈਸ਼ਨਲ ਹਾਈਵੇਅ ’ਤੇ ਭੁੱਕੀ ਨਾਲ ਭਰਿਆ ਟਰੱਕ ਬਰਾਮਦ ਕੀਤਾ ਗਿਆ। ਜਿਸ ਵਿੱਚੋ ਸਾਢੇ ਪੰਜ ਕੁਇੰਟਲ ਭੁੱਕੀ ਬਰਾਮਦ ਹੋਈ ਹੈ । ਪੁਲਿਸ ਨੇ ਟਰੱਕ ਕਲੀਨਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਮਹਿਗਲਗੰਜ ਜ਼ਿਲ੍ਹਾ ਲਖੀਮਪੁਰ ਵਜੋਂ ਹੋਈ ਹੈ | ਜਦਕਿ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਿਆ | ਪੁੱਛਗਿੱਛ ‘ਚ ਸਾਹਮਣੇ ਆਇਆ ਹੈ ਕਿ ਨਸ਼ਿਆਂ ਦੀ ਇਹ ਖੇਪ ਪੱਛਮੀ ਬੰਗਾਲ ਤੋਂ ਲਿਆਂਦੀ ਗਈ ਸੀ।

ਮੌਕੇ ਤੋਂ ਡ੍ਰਾਈਵਰ ਹੋਇਆ ਫਰਾਰ

SSP ਅਮਨੀਤ ਕੌਂਡਲ ਨੇ ਦੱਸਿਆ ਕਿ ਦੋਰਾਹਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇ ’ਤੇ ਮੱਲੀਪੁਰ ਕੱਟ ਨੇੜੇ ਭੁੱਕੀ ਨਾਲ ਲੱਦਿਆ ਇੱਕ ਟਰੱਕ ਖੜ੍ਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਟਰੱਕ ਬਰਾਮਦ ਕਰ ਲਿਆ। ਕਲੀਨਰ ਕੁਲਵਿੰਦਰ ਸਿੰਘ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ। ਜਦਕਿ ਮੌਕੇ ਤੋਂ ਡ੍ਰਾਈਵਰ ਫਰਾਰ ਹੋ ਗਿਆ ਹੈ। ਇਹ ਟਰੱਕ ਦੋਰਾਹਾ ਨੇੜਲੇ ਪਿੰਡ ਬੁਆਣੀ ਦਾ ਹੈ।

ਇਹ ਵੀ ਪੜ੍ਹੋ :ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਉਨ੍ਹਾਂ ਦੱਸਿਆ ਕਿ ਤਸਕਰ ਕਰੀਬ 1750 ਕਿਲੋਮੀਟਰ ਦੀ ਦੂਰੀ ਤੋਂ ਟਰੱਕ ਵਿੱਚ ਭੁੱਕੀ ਲੱਦ ਕੇ ਕਈ ਰਾਜਾਂ ਤੋਂ ਹੁੰਦੇ ਹੋਏ ਪੰਜਾਬ ਪਹੁੰਚੇ ਸਨ। ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਖੰਨਾ ‘ਚ ਹੀ ਕਾਬੂ ਕਰ ਲਿਆ ਗਿਆ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਨਸ਼ੇ ਦੀ ਇਹ ਖੇਪ ਕਿਸ ਮਕਸਦ ਲਈ ਲਿਆਂਦੀ ਗਈ ਸੀ ਅਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ ਤੇ ਨਾਲ ਹੀ ਉਹਨਾਂ ਦੇ ਨੈੱਟਵਰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

 

 

LEAVE A REPLY

Please enter your comment!
Please enter your name here