ਸੈਰ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

0
69

ਸੈਰ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

ਦਿਲ ਦੀ ਸਿਹਤ ਨੂੰ ਚੰਗਾ ਬਣਾਉਣ ਲਈ ਨਿਯਮਿਤ ਤੌਰ ‘ਤੇ ਸਰੀਰਕ ਗਤੀਵਿਧੀਆਂ ਕਰਨਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਪੈਦਲ ਚੱਲਣਾ ਇੱਕ ਅਜਿਹਾ ਆਸਾਨ ਤੇ ਪ੍ਰਭਾਵਸ਼ਾਲੀ (Benefits of Walking) ਤਰੀਕਾ ਹੈ। ਜਿਸ ਨੂੰ ਹਰ ਉਮਰ ਦੇ ਲੋਕ ਕਰ ਸਕਦੇ ਹਨ। ਸੈਰ ਕਰਨ ਨਾਲ ਬਲੱਡ ਸਰਕੁਲੇਸ਼ਨ ਵਿੱਚ ਸੁਧਾਰ ਹੁੰਦਾ ਹੈ, ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਤੇ ਸਾਡੇ ਦਿਲ ਦੀ ਗਤੀਵਿਧੀ ਵੀ ਵਧਦੀ ਹੈ।

ਪੈਦਲ ਚੱਲਣ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸੈਰ ਕਰਦੇ ਸਮੇਂ ਕੁਝ ਖਾਸ ਆਦਤਾਂ ਨੂੰ ਅਪਨਾਉਣਾ ਜ਼ਰੂਰੀ ਹੈ। ਆਓ ਦਿਲ ਦੀ ਸਿਹਤ ਨੂੰ ਚੰਗਾ ਬਣਾਉਣ ਲਈ ਸੈਰ ਕਰਦੇ ਸਮੇਂ ਕਰਨ ਵਾਲੀਆਂ ਕੁਝ ਜ਼ਰੂਰੀ ਗੱਲਾਂ (Right Way of Walking) ਜਾਣਦੇ ਹਾਂ।

ਵਾਰਮ-ਅੱਪ ਨਾਲ ਸ਼ੁਰੂਆਤ ਕਰੋ

ਸੈਰ ‘ਤੇ ਜਾਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਹਲਕਾ ਸਟ੍ਰੈਚਿੰਗ ਤੇ ਵਾਰਮ-ਅੱਪ ਕਰਨਾ ਜ਼ਰੂਰੀ ਹੈ। ਇਹ ਸਾਡੀਆਂ ਮਾਸਪੇਸ਼ੀਆਂ ਨੂੰ ਲਚਕੀਲਾ ਬਣਾਉਂਦਾ ਹੈ ਤੇ ਸਰੀਰ ਨੂੰ ਸੈਰ ਕਰਨ ਲਈ ਤਿਆਰ ਕਰਦਾ ਹੈ, ਜਿਸ ਨਾਲ ਨੁਕਸਾਨ ਦਾ ਖ਼ਤਰਾ ਘੱਟ ਹੁੰਦਾ ਹੈ।

ਤੇਜ਼ੀ ਨਾਲ ਚੱਲੋ

ਦਿਲ ਦੀ ਸਿਹਤ ਨੂੰ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸੈਰ ਕਰਦੇ ਸਮੇਂ ਆਪਣੀ ਗਤੀ ਵਧਾਓ। ਧੀਮੀ ਰਫ਼ਤਾਰ ਨਾਲ ਚੱਲਣ ਦੀ ਬਜਾਏ ਤੇਜ਼ ਜਾਂ ਮੱਧਮ ਰਫ਼ਤਾਰ ਨਾਲ ਤੁਰਨਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਹ ਦਿਲ ਦੇ ਕੰਮ ਨੂੰ ਚੰਗਾ ਬਣਾਉਂਦਾ ਹੈ ਤੇ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ।
ਸਹੀ ਸਰੀਰਕ ਸਥਿਤੀ ਬਣਾਈ ਰੱਖੋ

ਸੈਰ ਕਰਦੇ ਸਮੇਂ ਆਪਣੀ ਪਿੱਠ ਸਿੱਧੀ ਤੇ ਮੋਢਿਆਂ ਨੂੰ ਢਿੱਲਾ ਰੱਖੋ। ਝੁਕੀ ਹੋਈ ਪਿੱਠ ਤੁਹਾਡੇ ਦਿਲ ‘ਤੇ ਵਾਧੂ ਦਬਾਅ ਪਾ ਸਕਦੀ ਹੈ। ਸਹੀ ਸਰੀਰਕ ਸਥਿਤੀ ਨਾਲ ਸਾਹ ਲੈਣ ਦੀ ਪ੍ਰਕਿਰਿਆ ਵਿੱਚ ਸੁਧਾਰ ਹੁੰਦਾ ਹੈ ਤੇ ਖੂਨ ਦਾ ਸੰਚਾਰ ਵਧੀਆ ਰਹਿੰਦਾ ਹੈ।

ਡੂੰਘੇ ਸਾਹ ਲਓ

ਸੈਰ ਕਰਦੇ ਸਮੇਂ ਡੂੰਘੇ ਤੇ ਨਿਯੰਤਰਿਤ ਸਾਹ ਲੈਣਾ ਬਹੁਤ ਜ਼ਰੂਰੀ ਹੈ। ਲੰਮੇ ਸਾਹ ਲੈਣ ਨਾਲ ਸਰੀਰ ਨੂੰ ਵਧੇਰੇ ਆਕਸੀਜਨ ਮਿਲਦੀ ਹੈ, ਜਿਸ ਨਾਲ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ ਤੇ ਆਕਸੀਜਨ ਦਾ ਪੱਧਰ ਚੰਗਾ ਰਹਿੰਦਾ ਹੈ। ਇਸ ਨਾਲ ਦਿਲ ‘ਤੇ ਦਬਾਅ ਘੱਟ ਹੁੰਦਾ ਹੈ।

ਆਪਣੇ ਦਿਲ ਦੀ ਗਤੀ ‘ਤੇ ਨਜ਼ਰ ਰੱਖੋ

ਆਪਣੇ ਦਿਲ ਦੀ ਧੜਕਣ ਨੂੰ ਟਰੈਕ ਕਰਨ ਲਈ ਫਿਟਨੈਸ ਬੈਂਡ ਜਾਂ ਸਮਾਰਟਵਾਚ ਦੀ ਵਰਤੋਂ ਕਰੋ। ਇਹ ਤੁਹਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਕਰੇਗਾ ਕਿ ਸੈਰ ਕਰਦੇ ਸਮੇਂ ਤੁਹਾਡੀ ਦਿਲ ਦੀ ਧੜਕਣ ਆਮ ਹੈ ਜਾਂ ਨਹੀਂ। ਇਹ ਤੁਹਾਨੂੰ ਚੰਗੀ ਕਸਰਤ ਕਰਨ ਵਿੱਚ ਮਦਦ ਕਰਦਾ ਹੈ।

 

ਸੁਪਰੀਮ ਕੋਰਟ ਦਾ ਕੇਂਦਰ ਨੂੰ ਰਾਜੋਆਣਾ ‘ਤੇ ਫ਼ੈਸਲੇ ਲਈ ਅਲਟੀਮੇਟਮ!

ਕੁਦਰਤ ਵਾਤਾਵਰਨ ‘ਚ ਸੈਰ ਕਰੋ

ਸਰਦੀ ਹੋਵੇ ਜਾਂ ਗਰਮੀ ਕੁਦਰਤੀ ਵਾਤਾਵਰਨ ਵਿੱਚ ਸੈਰ ਕਰਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਤੇ ਕਈ ਸਰੀਰਕ ਲਾਭ ਵੀ ਹੁੰਦੇ ਹਨ। ਹਰੀ-ਭਰੀ ਥਾਂ ‘ਤੇ ਸੈਰ ਕਰਨਾ ਦਿਲ ਦੀ ਸਿਹਤ ਲਈ ਵਧੇਰੇ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਤਣਾਅ ਨੂੰ ਘਟਾਉਂਦਾ ਹੈ ਤੇ ਮਾਨਸਿਕ ਸਿਹਤ ਨੂੰ ਸੰਤੁਲਿਤ ਕਰਦਾ ਹੈ।

ਹਾਈਡਰੇਟਿਡ ਰਹੋ

ਸੈਰ ਕਰਦੇ ਸਮੇਂ ਪਾਣੀ ਪੀਂਦੇ ਰਹਿਣਾ ਜ਼ਰੂਰੀ ਹੈ। ਸਰੀਰ ਵਿੱਚ ਪਾਣੀ ਦੀ ਕਮੀ ਨਾਲ ਖੂਨ ਦੇ ਗੇੜ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਅਜਿਹੀ ਸਥਿਤੀ ਵਿੱਚ ਭਰਪੂਰ ਮਾਤਰਾ ਵਿੱਚ ਪਾਣੀ ਪੀਣ ਨਾਲ ਤੁਹਾਡੇ ਦਿਲ ਦੇ ਕੰਮਕਾਜ ਵਿੱਚ ਸੁਧਾਰ ਹੁੰਦਾ ਹੈ ਤੇ ਸਰੀਰ ਨੂੰ ਹਾਈਡਰੇਟ ਵੀ ਰੱਖਦਾ ਹੈ।

ਖੁਦ ਨੂੰ Cool Down ਕਰਨਾ ਨਾ ਭੁੱਲੋ

ਸੈਰ ਕਰਨ ਤੋਂ ਬਾਅਦ ਸਰੀਰ ਨੂੰ ਆਮ ਸਥਿਤੀ ਵਿਚ ਲਿਆਉਣ ਲਈ ਕੁਝ ਮਿੰਟਾਂ ਲਈ ਹੌਲੀ-ਹੌਲੀ ਚੱਲਣਾ ਤੇ ਹਲਕਾ ਸਟ੍ਰੈਚਿੰਗ ਕਰਨਾ ਜ਼ਰੂਰੀ ਹੈ। ਇਹ ਸਰੀਰ ਨੂੰ ਆਰਾਮ ਦੇਣ ਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਿੱਚ ਮਦਦ ਕਰਦਾ ਹੈ।

LEAVE A REPLY

Please enter your comment!
Please enter your name here