ਕਰਨਾਟਕ `ਚ ਮੰਤਰੀ ਦੇ ਕਰੀਬੀ ਕੋਲ 14.38 ਕਰੋੜ ਰੁਪਏ ਦੀ ਜਾਇਦਾਦ

0
14
Properties

ਬੈਂਗਲੁਰੂ, 22 ਜਨਵਰੀ 2026 : ਕਰਨਾਟਕ ਲੋਕਾਯੁਕਤ (Karnataka Lokayukta) ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਛਾਪੇਮਾਰੀ (Raid) ਤੋਂ ਬਾਅਦ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਨਿਰਦੇਸ਼ਕ ਸਰਦਾਰ ਸਰਫਰਾਜ਼ ਖਾਨ (Sardar Sarfaraz Khan) ਕੋਲ ਕੁੱਲ 14.38 ਕਰੋੜ ਰੁਪਏ ਦੀ ਜਾਇਦਾਦ ਮਿਲੀ ਹੈ । ਲੋਕਾਯੁਕਤ ਦੀ ਟੀਮ ਨੇ 24 ਦਸੰਬਰ, 2025 ਨੂੰ ਖਾਨ ਨਾਲ ਜੁੜੇ 13 ਟਿਕਾਣਿਆਂ `ਤੇ ਛਾਪੇਮਾਰੀ ਕੀਤੀ ਸੀ, ਜਿਨ੍ਹਾਂ `ਚ ਉਨ੍ਹਾਂ ਦੇ ਘਰ, ਦਫ਼ਤਰ ਅਤੇ ਰਿਸ਼ਤੇਦਾਰਾਂ ਦੇ ਘਰ ਸ਼ਾਮਲ ਸਨ । ਇਹ ਛਾਪੇਮਾਰੀ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ `ਚ ਕੀਤੀ ਗਈ ਸੀ ।

ਲੋਕਾਯੁਕਤ ਦੀ ਛਾਪੇਮਾਰੀ ਨਾਲ ਹੋਇਆ ਖੁਲਾਸਾ

ਮੌਜੂਦਾ ਸਮੇਂ ਸਰਫਰਾਜ਼ ਖਾਨ ਰਿਹਾਇਸ਼ ਅਤੇ ਘੱਟ-ਗਿਣਤੀ ਭਲਾਈ ਵਿਭਾਗ ਵਿਚ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਹਨ ਅਤੇ ਉਹ ਵਿਭਾਗੀ ਮੰਤਰੀ ਬੀ. ਜ਼ੈੱਡ ਜ਼ਮੀਰ ਅਹਿਮਦ ਖਾਨ ਦੇ ਕਰੀਬੀ ਮੰਨੇ ਜਾਂਦੇ ਹਨ । ਦੌਰਾਨ ਲੋਕਾਯੁਕਤ ਟੀਮ ਨੂੰ ਪਤਾ ਲੱਗਾ ਹੈ ਕਿ ਖਾਨ ਕੋਲ ਚਾਰ ਘਰ, ਲਗਭਗ 8.44 ਕਰੋੜ ਰੁਪਏ ਦੀ ਕੀਮਤ ਦੀ 37 ਏਕੜ ਖੇਤੀਬਾੜੀ ਵਾਲੀ ਜ਼ਮੀਨ, ਤਿੰਨ ਕਰੋੜ ਰੁਪਏ ਦੇ ਗਹਿਣੇ, 1.64 ਕਰੋੜ ਰੁਪਏ ਦੇ ਵਾਹਨ ਹਨ ਅਤੇ ਉਨ੍ਹਾਂ ਦੇ ਫਿਕਸਡ ਡਿਪਾਜ਼ਿਟ ਅਤੇ ਹੋਰ ਨਿਵੇਸ਼ਾਂ ਦਾ ਮੁੱਲ 5.94 ਕਰੋੜ ਰੁਪਏ ਹੈ। ਕੁੱਲ ਮਿਲਾ ਕੇ, ਉਨ੍ਹਾਂ ਕੋਲ ਲਗਭਗ 14.38 ਕਰੋੜ ਰੁਪਏ ਦੀ ਜਾਇਦਾਦ (Property) ਦਾ ਪਤਾ ਲੱਗਾ ਹੈ ।

Read more : ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਭਰਾ ਕੋਲ 124.4 ਕਰੋੜ ਰੁਪਏ ਦੀ ਜਾਇਦਾਦ

LEAVE A REPLY

Please enter your comment!
Please enter your name here