Karan Aujla ਦੇ concert ਨੇ ਤੋੜ ਦਿੱਤੇ ਰਿਕਾਰਡ, ਵਿਕ ਰਹੀ 15 ਲੱਖ ਰੁਪਏ ਦੀ ਟਿਕਟ
ਗੀਤਾਂ ਦੀ ਮਸ਼ੀਨ ਤੇ ਫਿਲਮ ‘ਬੈਡ ਨਿਊਜ਼’ ਦੇ ਗੀਤ ‘ਤੌਬਾ ਤੌਬਾ’ ਨਾਲ ਲਾਈਮਲਾਈਟ ‘ਚ ਆਏ ਕਰਨ ਔਜਲਾ ਇਨ੍ਹੀਂ ਦਿਨੀਂ ਪ੍ਰਸਿੱਧੀ ਦੇ ਸਿਖਰ ‘ਤੇ ਹਨ। ਨਵੀਂ ਦਿੱਲੀ ‘ਚ ਪੰਜਾਬੀ ਪੌਪਸਟਾਰ ਸਿੰਗਰ ਕਰਨ ਔਜਲਾ ਦੇ ਕੌਂਸਰਟ ‘it was all a dream tour ‘ ਦੀਆਂ ਟਿਕਟਾਂ 5 ਲੱਖ ਤੋਂ 15 ਲੱਖ ਰੁਪਏ ‘ਚ ਵਿਕ ਰਹੀਆਂ ਹਨ। ਕਰਨ ਔਜਲਾ ਦਾ ਇਹ ਟੂਰ 7 ਦਸੰਬਰ 2024 ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ | ਇਸ ਤੋਂ ਬਾਅਦ ਇਹ 13 ਦਸੰਬਰ ਨੂੰ ਬੈਂਗਲੁਰੂ ਤੇ 15 ਦਸੰਬਰ ਨੂੰ ਨਵੀਂ ਦਿੱਲੀ ‘ਚ ਹੋਣਾ ਹੈ। ਪਰ ਇਸ ਤੋ ਪਹਿਲਾਂ ਹੀ ਟਿਕਟਾਂ ਲਈ ਹਾਹਾਕਾਰ ਮੱਚ ਗਿਆ ਹੈ |
VVIP ਡਾਇਮੰਡ ਸੀਟ ਦੀ ਕੀਮਤ 15 ਲੱਖ ਰੁਪਏ
ਇਸ ਕੰਸਰਟ ਦਾ ਆਖਰੀ ਪੜਾਅ 21 ਦਸੰਬਰ ਨੂੰ ਮੁੰਬਈ ‘ਚ ਹੋਵੇਗਾ। ਕਰਨ ਔਜਲਾ ਦੇ ਕੌਂਸਰਟ ਦੀਆਂ ਟਿਕਟਾਂ ਤਿੰਨ categories ‘ਚ ਬੁੱਕ ਕੀਤੀਆਂ ਜਾ ਰਹੀਆਂ ਹਨ। VVIP ਸਿਲਵਰ category ਦੀਆਂ ਟਿਕਟਾਂ ਦੀ ਕੀਮਤ 5 ਲੱਖ ਰੁਪਏ ਹੈ ਜਦੋਂਕਿ VVIP ਗੋਲਡ category ਦੀਆਂ ਟਿਕਟਾਂ ਦੀ ਕੀਮਤ 10 ਲੱਖ ਰੁਪਏ ਹੈ। ਇਸ ਦੇ ਨਾਲ ਹੀ ਸਭ ਤੋਂ ਮਹਿੰਗੀ ਟਿਕਟ VVIP ਡਾਇਮੰਡ ਦੀ ਹੈ ਜਿਸ ਦੀ ਕੀਮਤ 15 ਲੱਖ ਰੁਪਏ ਹੈ। ਦਿਲਚਸਪ ਗੱਲ ਇਹ ਹੈ ਕਿ ਕਰਨ ਔਜਲਾ ਦੇ ਕੌਂਸਰਟ ਦੀ ਜਗ੍ਹਾ ਅਜੇ ਤੈਅ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਸਪਨਾ ਚੌਧਰੀ ਦੇ ਘਰ ਖੁਸ਼ੀਆਂ ਨੇ ਦਿੱਤੀ ਦਸਕਤ, ਦੂਜੀ ਵਾਰ ਬਣੀ ਮਾਂ
TikTok ਜੂਨੋ ਫੈਨ ਚੁਆਇਸ ਅਵਾਰਡ ਜਿੱਤਿਆ
ਦੱਸ ਦਈਏ ਕਿ ਸਾਲ 2024 ‘ਚ ਔਜਲਾ ਨੇ TikTok ਜੂਨੋ ਫੈਨ ਚੁਆਇਸ ਅਵਾਰਡ ਜਿੱਤਿਆ ਹੈ । ਇਹ ਐਵਾਰਡ ਹਾਸਲ ਕਰਨ ਵਾਲੇ ਉਹ ਪਹਿਲੇ ਪੰਜਾਬੀ ਕੈਨੇਡੀਅਨ ਹਨ। ਸਾਲ 2024 ‘ਚ ਔਜਲਾ ਨੂੰ ਐਪਲ ਮਿਊਜ਼ਿਕ ਦੇ ਅੱਪ ਨੈਕਸਟ ਪ੍ਰੋਗਰਾਮ ਵਿੱਚ ਫੀਚਰ ਕੀਤਾ ਗਿਆ ਸੀ। ਫੈਨਜ਼ ਦੇ ਵੱਲੋਂ ਕਰਨ ਔਜਲਾ ਦੇ ਗੀਤਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਤੇ ਦੁਨੀਆਂ ਦੇ ਕੋਨੇ -ਕੋਨੇ ਵਿੱਚ ਤੁਹਾਨੂੰ ਔਜਲਾ ਦੇ ਫੈਨਜ਼ ਮਿਲ ਹੀ ਜਾਣਗੇ |