ਕੰਗਨਾ ਰਣੌਤ ਨੇ ਭਿੰਡਰਾਂਵਾਲੇ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ
ਮਸ਼ਹੂਰ ਫਿਲਮ ਅਦਾਕਾਰਾ ਅਤੇ ਬੀਜੇਪੀ ਸੰਸਦ ਕੰਗਨਾ ਰਣੌਤ ਨੇ ਇਕ ਪ੍ਰੋਗਰਾਮ ‘ਚ ਨੇ ਭਿੰਡਰਾਂਵਾਲੇ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ 99 ਫੀਸਦ ਪੰਜਾਬੀ ਭਿੰਡਰਾਂਵਾਲਾ ਨੂੰ ਸੰਤ ਨਹੀਂ ਮੰਨਦੇ | ਕੰਗਨਾ ਰਣੌਤ ਆਪਣੀ ਫਿਲਮ ਐਮਰਜੈਂਸੀ ਦੇ ਨਾਲ-ਨਾਲ ਆਪਣੇ ਬਿਆਨਾਂ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਬਣੀ ਹੋਈ ਹੈ। ਆਏ ਦਿਨ ਉਹ ਕੋਈ ਨਾ ਕੋਈ ਵਿਵਾਦਿਤ ਬਿਆਨ ਦਿੰਦੀ ਹੀ ਰਹਿੰਦੀ ਹੈ |
ਮੈਂ ਦੇਸ਼ ਲਈ ਪੰਗਾ ਲੈਂਦੀ ਹਾਂ
ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਕਿਹਾ ਕਿ ਮੈਂ ਦੇਸ਼ ਲਈ ਪੰਗਾ ਲੈਂਦੀ ਹਾਂ। ਮੈਂ ਡਰਪੋਕ ਨਹੀਂ ਹਾਂ। ਕੰਗਨਾ ਨੇ ਇਕ ਧਮਾਕੇਦਾਰ ਇੰਟਰਵਿਊ ‘ਚ ਕਿਹਾ ਕਿ ਸ਼ਾਹਰੁਖ ਖਾਨ, ਸਲਮਾਨ ਖਾਨ ਕੀ ਹਨ? ਬਾਲੀਵੁੱਡ ਦੇ ਹੀਰੋ ਮਹਿਲਾਵਾਂ ਦਾ ਸ਼ੋਸ਼ਣ ਕਰਦੇ ਹਨ।
ਕੰਗਨਾ ਨੇ ਕਿਹਾ ਕਿ ਅਸੀਂ ਦੇਸ਼ ਲਈ ਬੋਲਦੇ ਹਾਂ… ਮੇਰੀ ਫਿਲਮ ਨਹੀਂ ਆਈ ਤਾਂ ਇੰਡਸਟਰੀ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਕੰਗਨਾ ਨੇ ਕਿਹਾ ਕਿ ਜਦੋਂ ਮੇਰਾ ਜਨਮ ਵੀ ਨਹੀਂ ਹੋਇਆ ਸੀ ਤਾਂ ਫਿਲਮ ਸਟਾਰ ਦਾਊਦ ਨਾਲ ਘੁੰਮਦੇ ਸਨ। ਕੰਗਨਾ ਨੇ ਸਵਾਲ ਕੀਤਾ ਕਿ ਕੀ ਬਾਲੀਵੁੱਡ ਸਿਤਾਰਿਆਂ ਦੀ ਕੀ ਮਜ਼ਬੂਰੀ ਹੈ ਕਿ ਉਹ ਗੁਟਕੇ ਦੀ ਐਡ ਕਰਦੇ ਹਨ ?
ਅੱਜ ਖ਼ਲਨਾਇਕ ਨਾਇਕ ਬਣ ਗਿਆ
ਕੰਗਨਾ ਰਣੌਤ ਨੇ ਕਿਹਾ ਕਿ ਅੱਜ ਖ਼ਲਨਾਇਕ ਨਾਇਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਿੰਡਰਾਂਵਾਲਾ ਅੱਤਵਾਦੀ ਹੈ ਤਾਂ ਮੇਰੀ ਫਿਲਮ ਜ਼ਰੂਰ ਰਿਲੀਜ਼ ਹੋਣੀ ਚਾਹੀਦੀ ਹੈ। ਓਟੀਟੀ ‘ਤੇ ਰੈਗੂਲੇਸ਼ਨ ਦੀ ਲੋੜ ਹੈ… ਅਸੀਂ ਸੰਸਦ ‘ਚ ਵੀ ਆਪਣੀ ਆਵਾਜ਼ ਉਠਾਈ ਹੈ। ਕੰਗਨਾ ਨੇ ਕਿਹਾ ਕਿ ਮੇਰੀ ਫਿਲਮ ਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ। ਇਸੇ ਦੇ ਵਿਚਕਾਰ ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਵੀ ਤਿੱਖਾ ਤੰਜ ਕੱਸਿਆ ਹੈ।