ਕੰਗਨਾ ਰਣੌਤ ਮੁੜ ਆਈ ਸੁਰਖੀਆਂ ‘ਚ, ਗਾਂਧੀ ਦੀ ਜਯੰਤੀ ‘ਤੇ ਕਹਿ ਦਿੱਤੀ ਇਹ ਗੱਲ
ਹਿਮਾਚਲ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ | ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਅਜਿਹੀ ਪੋਸਟ ਸ਼ੇਅਰ ਕੀਤੀ ਹੈ ਜਿਸ ਨਾਲ ਮੁੜ ਤੋਂ ਵਿਵਾਦ ਪੈਦਾ ਹੋ ਗਿਆ ਹੈ |
ਦੇਸ਼ ਦਾ ਬੇਟਾ ਦੇਸ਼ ਦਾ ਬਾਪ ਨਹੀਂ ਹੁੰਦਾ…
ਦਰਅਸਲ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ- ‘‘ਦੇਸ਼ ਦਾ ਬੇਟਾ ਦੇਸ਼ ਦਾ ਬਾਪ ਨਹੀਂ ਹੁੰਦਾ। ਧੰਨ ਹਨ ਭਾਰਤ ਮਾਤਾ ਦੇ ਇਹ ਪੁੱਤਰ।’’ ਇਸ ਦੇ ਹੇਠਾਂ ਕੰਗਨਾ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਫੋਟੋ ਲਗਾਈ ਹੈ।
ਤੁਹਾਨੂੰ ਦੱਸ ਦੇਈਏ ਕਿ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਰੀ ਦੀ ਜਯੰਤੀ ਹੈ। ਕੰਗਨਾ ਨੇ ਇਹ ਪੋਸਟ ਲਾਲ ਬਹਾਦੁਰ ਸ਼ਾਸਤਰੀ ਦੇ ਜਨਮਦਿਨ ‘ਤੇ ਹੀ ਕੀਤੀ ਹੈ।
ਸਫ਼ਾਈ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਆਜ਼ਾਦੀ
ਇਸ ਦੇ ਨਾਲ ਹੀ ਕੰਗਨਾ ਨੇ ਐਕਸ ‘ਤੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਵੀਡੀਓ ਸੰਦੇਸ਼ ‘ਚ ਕੰਗਨਾ ਨੇ ਕਿਹਾ ਕਿ ਸਫ਼ਾਈ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਆਜ਼ਾਦੀ। ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਵਿਜ਼ਨ ਨੂੰ ਅੱਗੇ ਲੈ ਕੇ ਜਾ ਰਹੇ ਹਨ। ਇਸ ਗਾਂਧੀ ਜਯੰਤੀ ‘ਤੇ ਸਵੱਛਤਾ ਮੁਹਿੰਮ ਦਾ ਥੀਮ ਕੁਦਰਤ ਦੁਆਰਾ ਸਵੱਛਤਾ ਹੈ। ਇਹ ਸਾਡੇ ਭਾਰਤ ਦੀ ਅਸਲ ਦੌਲਤ ਅਤੇ ਵਿਰਾਸਤ ਹੈ। ਸਾਡਾ ਦੇਸ਼ ਸਿਰਫ਼ ਰੱਖਿਆ ਅਤੇ ਆਰਥਿਕਤਾ ਵਿੱਚ ਹੀ ਨਹੀਂ ਸਗੋਂ ਸੱਭਿਆਚਾਰ ਅਤੇ ਕੁਦਰਤ ਵਿੱਚ ਵੀ ਸਰਵੋਤਮ ਹੋਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੀ ਆਉਣ ਵਾਲੀ ਪੀੜ੍ਹੀ ਬਜ਼ੁਰਗਾਂ, ਬੱਚਿਆਂ, ਔਰਤਾਂ ਅਤੇ ਸਵੈ-ਮਾਣ ਪ੍ਰਤੀ ਸੰਵੇਦਨਸ਼ੀਲ ਹੋ ਸਕੇ।