ਕਬੱਡੀ ਖਿਡਾਰੀ ਵੰਸ਼ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਮੌਤ

0
36
Death

ਜਲੰਧਰ, 9 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਮਹਿਮਤਪੁਰ ਦੇ ਪਿੰਡ ਉਦੋਵਾਲ ਵਿਖੇ ਇਕ ਕਬੱਡੀ ਖਿਡਾਰੀ (Kabaddi player) ਦੀ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਕਬੱਡੀ ਖਿਡਾਰੀ

ਮਿਲੀ ਜਾਣਕਾਰੀ ਮੁਤਾਬਕ ਪਿੰਡ ਉਦੋਵਾਲ ਵਿਖੇ ਘਰ ਵਿਚ ਹੀ ਜੋ ਕਬੱਡੀ ਖਿਡਾਰੀ ਦੀ ਮੌਤ ਦੇ ਭੇਦਭਰੇ ਹਾਲਾਤਾਂ (mysterious circumstances) ਵਿਚ ਹੋਣਾ ਦੱਸਿਆ ਜਾ ਰਿਹਾ ਹੈ ਦਾ ਨਾਮ ਵੰਸ਼ (Vansh) ਹੈ । ਵੰਸ਼ ਸਕੂਲ ਪੱਧਰ ਤੋਂ ਹੀ ਕਬੱਡੀ ਖੇਡਦਾ ਸੀ ਅਤੇ ਕਈ ਟੂਰਨਾਮੈਂਟਾਂ ਵਿਚ ਹਿੱਸਾ ਵੀ ਲੈ ਚੁੱਕਿਆ ਹੈ । ਜਾਣਕਾਰੀ ਮੁਤਾਬਕ ਵੰਸ਼ ਉਦੋਵਾਲ ਦੇ ਨਾਲ ਲੱਗਦੇ ਪਿੰਡ ਬਾਲੋਕੀ ਖੇੜਾ ਰੋਡ ਸਥਿਤ ਆਪਣੇ ਘਰ ਗਿਆ ਸੀ, ਜਿਥੇ ਉਸਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਮਿਲੀ, ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਤੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ।

ਕੀ ਦੱਸਿਆ ਪਿੰਡ ਦੇ ਹੀ ਇਕ ਵਸਨੀਕ ਨੇ

ਉਧੋਵਾਲ ਪਿੰਡ ਦੇ ਵਸਨੀਕ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੰਸ਼ ਇੱਕ ਚੰਗਾ ਐਥਲੀਟ ਸੀ ਅਤੇ ਉਹ ਕਬੱਡੀ ਟੂਰਨਾਮੈਂਟਾਂ ਵਿੱਚ ਸਕੂਲ ਦੀ ਨੁਮਾਇੰਦਗੀ ਕਰਦਾ ਸੀ । ਉਸਨੇ ਦੋ ਸਾਲ ਪਹਿਲਾਂ ਆਪਣੀ 12ਵੀਂ ਜਮਾਤ ਪੂਰੀ ਕੀਤੀ ਸੀ ਅਤੇ ਜਿਵੇਂ ਹੀ ਉਹ ਸਕੂਲ ਤੋਂ ਬਾਅਦ ਆਪਣੇ ਅਧਿਆਪਕਾਂ ਤੋਂ ਦੂਰ ਸੀ, ਉਹ ਨਸਿ਼ਆਂ ਦਾ ਆਦੀ ਹੋ ਗਿਆ । ਦੱਸਣਯੋਗ ਹੈ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵੰਸ਼ ਦੀ ਮੌਤ ਨਸ਼ੇ ਦੀ ਓਵਰਡੋਜ ਕਾਰਨ ਹੋਈ ਹੈ । ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ।

Read More : ਭੇਦਭਰੇ ਹਾਲਾਤਾਂ ਵਿਚ ਪੁਰਤਗਾਲ ਵਿਖੇ ਪੰਜਾਬੀ ਨੌਜਵਾਨ ਦੀ ਹੋਈ ਮੌਤ

LEAVE A REPLY

Please enter your comment!
Please enter your name here