ਕੇ. ਐਮ. ਐਮ. ਨੇ ਮੀਟਿੰਗ ਕਰਕੇ ਕੀਤੇ ਕਈ ਅਹਿਮ ਐਲਾਨ

0
39
Kisan Mazdoor Morcha

ਚੰਡੀਗੜ੍ਹ, 8 ਜਨਵਰੀ 2026 :  ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੇ ਕਿਸਾਨ ਭਵਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕਿਸਾਨ ਮਜ਼ਦੂਰ ਮੋਰਚਾ (Kisan Mazdoor Morcha) ਵੱਲੋਂ ਪੰਜਾਬ ਅਤੇ ਦੇਸ਼ ਭਰ ਵਿੱਚ ਚਲ ਰਹੇ ਕਿਸਾਨ ਮਜ਼ਦੂਰ ਵਿਰੋਧੀ ਕਾਨੂੰਨਾਂ (Anti-farmer labor laws) ਅਤੇ ਸਰਕਾਰੀ ਨੀਤੀਆਂ ਖ਼ਿਲਾਫ਼ ਆਉਣ ਵਾਲੇ ਅੰਦੋਲਨਾਂ ਦਾ ਐਲਾਨ ਕੀਤਾ ਗਿਆ ।

ਮੀਟਿੰਗ ਵਿਚ ਕੀ ਸੰਘਰਸ਼ੀ ਰਣਨੀਤੀ ਕੀਤੀ ਗਈ ਤੈਅ

ਕਿਸਾਨਾਂ ਦੇ ਮਸਲਿਆਂ ਦੀ ਅਗਵਾਈ ਕਰ ਰਹੇ ਕੇ. ਐਮ. ਐਮ. (K. M. M.) ਚੈਪਟਰ ਪੰਜਾਬ ਦੀ ਮੀਟਿੰਗ ਜੋ ਕਿ ਪੰਜਾਬ ਭਵਨ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ (Punjab Government) ਨਾਲ ਹੋਈ ਪੂਰੀ ਤਰ੍ਹਾਂ ਬੇਨਤੀਜਾ ਰਹੀ ਜਿਸ ਤੋਂ ਬਾਅਦ ਗੁਰਦੁਆਰਾਅੰਬ ਸਾਹਿਬ, ਮੋਹਾਲੀ ਵਿਖੇ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਆਉਣ ਵਾਲੇ ਸਮੇਂ ਦੀ ਸੰਘਰਸ਼ੀ ਰਣਨੀਤੀ ਤੈਅ ਕੀਤੀ ਗਈ ।

ਜਿਸ ਤਹਿਤ 13 ਜਨਵਰੀ ਨੂੰ ਬਿਜਲੀ ਸੋਧ ਬਿਲ 2025, ਬੀਜ ਕਾਨੂੰਨ 2025 ਅਤੇ V. B. ਗ੍ਰਾਮ ਯੋਜਨਾ ਦੇ ਸੋਧ ਕਾਨੂੰਨਾਂ ਦੀਆਂ ਕਾਪੀਆਂ ਪੰਜਾਬ ਦੇ ਪਿੰਡ ਪੱਧਰ ’ਤੇ ਲੋਹੜੀ ਦੇ ਭੁੱਗਿਆਂ ਵਿੱਚ ਸਾੜੀਆਂ ਜਾਣਗੀਆਂ । 18 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੇ ਮਜੀਠਾ (ਅੰਮ੍ਰਿਤਸਰ) ਦੌਰੇ ਦੌਰਾਨ ਸ਼ੰਬੂ–ਖਨੌਰੀ ਮੋਰਚਾ ਉਜਾੜਨ, ਟਰਾਲੀਆਂ ਦੀ ਚੋਰੀ ਅਤੇ ਹੋਰ ਮੰਗਾਂ ਸਬੰਧੀ ਸਵਾਲ ਕੀਤੇ ਜਾਣਗੇ ।

ਇਸੇ ਤਰ੍ਹਾਂ 21 ਅਤੇ 22 ਜਨਵਰੀ ਨੂੰ ਸਮਾਰਟ ਮੀਟਰ ਉਤਾਰ ਕੇ ਨੇੜਲੇ ਬਿਜਲੀ ਦਫ਼ਤਰਾਂ ਵਿੱਚ ਦੂਜੇ ਦੌਰ ਹੇਠ ਜਮ੍ਹਾ ਕਰਵਾਏ ਜਾਣਗੇ । ਇਸ ਤੋਂ ਇਲਾਵਾ 24–25 ਜਨਵਰੀ 2025 ਨੂੰ ਰਾਜਸਥਾਨ ਵਿੱਚ ਕੇ. ਐਮ. ਐਮ. (K. M. M.) ਚੈਪਟਰ ਭਾਰਤ ਦੀ ਮੀਟਿੰਗ ਕੀਤੀ ਜਾਵੇਗੀ ਅਤੇ 5 ਫਰਵਰੀ ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ (Protests) ਕੀਤੇ ਜਾਣਗੇ ।

Read More : ਕਿਸਾਨ ਮਜ਼ਦੂਰ ਮੋਰਚਾ ਤੇ SKM (ਗੈਰ-ਸਿਆਸੀ) ਵੱਲੋਂ 3 ਫੌਜਦਾਰੀ ਕਾਨੂੰਨਾਂ ‘ਤੇ ਕਰਵਾਇਆ ਗਿਆ ਸੈਮੀਨਾਰ

LEAVE A REPLY

Please enter your comment!
Please enter your name here