ਜੈਸਮੀਨ ਭਸੀਨ ਨੇ ਅੱਖਾਂ ਖਰਾਬ ਹੋਣ ਤੋਂ ਬਾਅਦ ਦੱਸੀ ਆਪਣੀ ਤਕਲੀਫ
ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਭਸੀਨ ਦੀਆਂ ਅੱਖਾਂ ‘ਚ ਕਾਂਟੈਕਟ ਲੈਂਸ ਦੇ ਕਾਰਨ ਨੁਕਸਾਨ ਪਹੁੰਚਿਆ ਹੈ,ਜਿਸ ਕਾਰਨ ਉਨ੍ਹਾਂ ਦੀ ਨਜ਼ਰ ‘ਤੇ ਬੁਰਾ ਅਸਰ ਪਿਆ ਹੈ। ਅਦਾਕਾਰਾ ਕਾਫ਼ੀ ਤਕਲੀਫ਼ ‘ਚ ਹੈ | ਉਨ੍ਹਾਂ ਨੇ ਆਪਣੀ ਸਿਹਤ ਬਾਰੇ ਤਾਜ਼ਾ ਅਪਡੇਟ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਠੀਕ ਤਰ੍ਹਾਂ ਨਾਲ ਨਹੀਂ ਦੇਖ ਪਾ ਰਹੀ ਹੈ।
ਮੇਰੀਆਂ ਅੱਖਾਂ ‘ਤੇ ਬੰਨ੍ਹ ਦਿੱਤੀਆਂ ਪੱਟੀਆਂ
ਜੈਸਮੀਨ ਨੇ ਕਿਹਾ, ‘ਮੈਂ 17 ਜੁਲਾਈ ਨੂੰ ਇਕ ਇਵੈਂਟ ਲਈ ਦਿੱਲੀ ‘ਚ ਸੀ। ਮੈਨੂੰ ਨਹੀਂ ਪਤਾ ਕਿ ਮੇਰੇ ਲੈਂਸ ਨਾਲ ਅਸਲ ਵਿੱਚ ਕੀ ਗਲਤ ਹੋਇਆ ਸੀ, ਪਰ ਉਨ੍ਹਾਂ ਨੂੰ ਪਹਿਨਣ ਤੋਂ ਬਾਅਦ ਮੇਰੀਆਂ ਅੱਖਾਂ ਵਿੱਚ ਦਰਦ ਸ਼ੁਰੂ ਹੋ ਗਿਆ ਅਤੇ ਦਰਦ ਹੌਲੀ-ਹੌਲੀ ਵਧਦਾ ਗਿਆ। ਮੈਂ ਇੱਕ ਡਾਕਟਰ ਨੂੰ ਮਿਲਣਾ ਚਾਹੁੰਦੀ ਸੀ, ਪਰ ਕੰਮ ਦੀ ਵਚਨਬੱਧਤਾ ਕਾਰਨ, ਮੈਂ ਪਹਿਲਾਂ ਇੰਵੈਂਟ ਵਿੱਚ ਸ਼ਾਮਲ ਹੋਣ ਅਤੇ ਫਿਰ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ। ਮੈਂ ਇੰਵੈਂਟ ਦੌਰਾਨ ਸਨਗਲਾਸ ਪਹਿਨੀਆ ਸੀ ਅਤੇ ਟੀਮ ਨੇ ਚੀਜ਼ਾਂ ਨੂੰ ਸੰਭਾਲਣ ਵਿਚ ਮੇਰੀ ਮਦਦ ਕੀਤੀ, ਪਰ ਕੁਝ ਸਮੇਂ ਬਾਅਦ ਮੈਂ ਠੀਕ ਤਰ੍ਹਾਂ ਨਾਲ ਨਹੀਂ ਦੇਖ ਪਾ ਰਹੀ ਸੀ। ਅਸੀਂ ਦੇਰ ਰਾਤ ਅੱਖਾਂ ਦੇ ਮਾਹਿਰ ਕੋਲ ਗਏ, ਜਿਸ ਨੇ ਮੈਨੂੰ ਕੌਰਨੀਅਲ ਖਰਾਬ ਹੋਣ ਬਾਰੇ ਦੱਸਿਆ ਅਤੇ ਮੇਰੀਆਂ ਅੱਖਾਂ ‘ਤੇ ਪੱਟੀਆਂ ਬੰਨ੍ਹ ਦਿੱਤੀਆਂ।
ਇਹ ਵੀ ਪੜ੍ਹੋ : ਪਠਾਨਕੋਟ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਪੁਲਿਸ ਨੇ ਕੀਤਾ ਕਾਬੂ, ਹੋਏ ਹੈਰਾਨੀਜਨਕ ਖੁਲਾਸੇ
ਅਗਲੇ ਚਾਰ-ਪੰਜ ਦਿਨਾਂ ਵਿੱਚ ਹੋ ਜਾਵਾਂਗੀ ਠੀਕ
ਜੈਸਮੀਨ ਨੇ ਕਿਹਾ, ‘ਮੈਂ ਤੇਜ਼ ਦਰਦ ਵਿੱਚ ਹਾਂ। ਡਾਕਟਰਾਂ ਨੇ ਮੈਨੂੰ ਕਿਹਾ ਹੈ ਕਿ ਮੈਂ ਅਗਲੇ ਚਾਰ-ਪੰਜ ਦਿਨਾਂ ਵਿੱਚ ਠੀਕ ਹੋ ਜਾਵਾਂਗੀ, ਪਰ ਉਦੋਂ ਤੱਕ ਮੈਨੂੰ ਆਪਣੀਆਂ ਅੱਖਾਂ ਦੀ ਚੰਗੀ ਦੇਖਭਾਲ ਕਰਨ ਦੀ ਲੋੜ ਹੈ। ਇਹ ਆਸਾਨ ਨਹੀਂ ਹੈ ਕਿਉਂਕਿ ਮੈਂ ਠੀਕ ਤਰ੍ਹਾਂ ਨਹੀਂ ਦੇਖ ਸਕਦੀ ਅਤੇ ਦਰਦ ਕਾਰਨ ਸੌਣਾ ਵੀ ਮੁਸ਼ਕਲ ਹੋ ਜਾਂਦਾ ਹੈ। ਜੈਸਮੀਨ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਕੰਮ ‘ਤੇ ਵਾਪਸ ਆ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ, ‘ਖੁਸ਼ਕਿਸਮਤੀ ਨਾਲ ਮੈਨੂੰ ਆਪਣਾ ਕੋਈ ਕੰਮ ਮੁਲਤਵੀ ਨਹੀਂ ਕਰਨਾ ਪਿਆ। ਮੈਨੂੰ ਉਮੀਦ ਹੈ ਕਿ ਮੈਂ ਕੁਝ ਦਿਨਾਂ ਵਿੱਚ ਠੀਕ ਹੋ ਜਾਵਾਂਗੀ ਅਤੇ ਕੰਮ ‘ਤੇ ਵਾਪਸ ਆ ਜਾਵਾਂਗੀ। ਜੈਸਮੀਨ ਭਸੀਨ ਫਿਲਹਾਲ ਕਿਸੇ ਵੀ ਟੀਵੀ ਸ਼ੋਅ ਵਿੱਚ ਨਜ਼ਰ ਨਹੀਂ ਆ ਰਹੀ ਹੈ। ਉਹ ਅਕਸਰ ਅਲੀ ਗੋਨੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ।