ਜੰਮੂ-ਕਸ਼ਮੀਰ ਚੋਣਾਂ: ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ, ਪੜ੍ਹੋ ਵੇਰਵਾ
ਭਾਜਪਾ ਨੇ ਸ਼ੁੱਕਰਵਾਰ 6 ਸਤੰਬਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਹਰ ਸਾਲ 3,000 ਰੁਪਏ ਟਰਾਂਸਪੋਰਟ ਭੱਤਾ ਦਿੱਤਾ ਜਾਵੇਗਾ। 10ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਟੈਬਲੇਟ ਅਤੇ ਲੈਪਟਾਪ ਮਿਲਣਗੇ।
ਇਹ ਵੀ ਪੜ੍ਹੋ- ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 02 ਅਲੱਗ-ਅਲੱਗ ਮੁਕੱਦਮਿਆਂ ਵਿੱਚ 05 ਦੋਸ਼ੀ ਗ੍ਰਿਫਤਾਰ
ਉਨ੍ਹਾਂ ਕਿਹਾ, ‘5 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹਰ ਸਾਲ 2 ਮੁਫ਼ਤ ਐਲਪੀਜੀ ਸਿਲੰਡਰ ਦਿੱਤੇ ਜਾਣਗੇ। ਅਟਲ ਆਵਾਸ ਯੋਜਨਾ ਰਾਹੀਂ ਬੇਜ਼ਮੀਨੇ ਲੋਕਾਂ ਨੂੰ 5 ਮਰਲੇ (ਇੱਕ ਵਿੱਘਾ) ਜ਼ਮੀਨ ਮੁਫ਼ਤ ਦਿੱਤੀ ਜਾਵੇਗੀ।
ਜੰਮੂ-ਕਸ਼ਮੀਰ ਵਿੱਚ 90 ਵਿਧਾਨ ਸਭਾ ਸੀਟਾਂ
ਜੰਮੂ-ਕਸ਼ਮੀਰ ਵਿੱਚ 90 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ 47 ਘਾਟੀ ਵਿੱਚ ਅਤੇ 43 ਜੰਮੂ ਡਿਵੀਜ਼ਨ ਵਿੱਚ ਹਨ। ਰਾਜ ਵਿੱਚ ਤਿੰਨ ਪੜਾਵਾਂ ਵਿੱਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। ਨਤੀਜੇ 8 ਅਕਤੂਬਰ ਨੂੰ ਆਉਣਗੇ।
‘ਜੰਮੂ-ਕਸ਼ਮੀਰ ਭਾਰਤ ਦਾ ਹੈ
ਗ੍ਰਹਿ ਮੰਤਰੀ ਨੇ ਕਿਹਾ- 370 ਨੂੰ ਹਟਾਉਣ ਨਹੀਂ ਦੇਵਾਂਗੇ ਸ਼ਾਹ ਨੇ ਕਿਹਾ, ‘ਜੰਮੂ-ਕਸ਼ਮੀਰ ਭਾਰਤ ਦਾ ਹੈ, ਸੀ ਅਤੇ ਰਹੇਗਾ। ਰਾਜ ਨੇ ਪਿਛਲੇ 10 ਸਾਲਾਂ ਵਿੱਚ ਵਿਕਾਸ ਕੀਤਾ ਹੈ ਅਤੇ ਤਰੱਕੀ ਕਰ ਰਿਹਾ ਹੈ। ਅੱਜ ਧਾਰਾ 370 ਅਤੇ 35 (ਏ) ਬੀਤੇ ਦੀ ਗੱਲ ਬਣ ਗਏ ਹਨ। ਹੁਣ ਇਹ ਸਾਡੇ ਸੰਵਿਧਾਨ ਦਾ ਹਿੱਸਾ ਨਹੀਂ ਹੈ। ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਬਰਦਸਤ ਫੈਸਲੇ ਕਾਰਨ ਹੋਇਆ ਹੈ। ਧਾਰਾ 370 ਇਤਿਹਾਸ ਬਣ ਗਿਆ ਹੈ। ਅਸੀਂ ਇਸਨੂੰ ਕਦੇ ਨਹੀਂ ਆਉਣ ਦਿਆਂਗੇ।