ਭਾਰਤ ਦੀ ਮਹਿਲਾ ਟੀਮ ਦਾ ਜਲਵਾ, ਟੈਸਟ ਮੈਚ ‘ਚ ਦੱਖਣੀ ਅਫ਼ਰੀਕਾ ਨੂੰ 10 ਵਿਕਟਾਂ ਨਾਲ ਹਰਾਇਆ ॥ Latest News

0
206

ਭਾਰਤ ਦੀ ਮਹਿਲਾ ਟੀਮ ਦਾ ਜਲਵਾ, ਟੈਸਟ ਮੈਚ ‘ਚ ਦੱਖਣੀ ਅਫ਼ਰੀਕਾ ਨੂੰ 10 ਵਿਕਟਾਂ ਨਾਲ ਹਰਾਇਆ

ਅਫਰੀਕਾ ਨੂੰ ਦੂਜੀ ਪਾਰੀ ਵਿੱਚ 373 ਦੌੜਾਂ ‘ਤੇ ਆਊਟ ਕਰਨ ਦੇ ਬਾਅਦ ਭਾਰਤ ਨੂੰ ਜਿੱਤ ਦੇ ਲਈ 37 ਦੌੜਾਂ ਦਾ ਆਸਾਨ ਟੀਚਾ ਮਿਲਿਆ ਜੋ ਮੇਜ਼ਬਾਨ ਨੇ ਬਿਨ੍ਹਾਂ ਕੋਈ ਵਿਕਟ ਗਵਾਏ 9.2 ਓਵਰ ਵਿੱਚ ਹਾਸਿਲ ਕਰ ਲਿਆ। ਭਾਰਤ ਨੇ ਪਹਿਲੀ ਪਾਰੀ 6 ਵਿਕਟਾਂ ‘ਤੇ 603 ਦੌੜਾਂ ‘ਤੇ ਘੋਸ਼ਿਤ ਕੀਤੀ ਸੀ। ਭਾਰਤ ਦੇ ਲਈ ਸਲਾਮੀ ਬੱਲੇਬਾਜ਼ ਸ਼ੁਭਾ ਸਤੀਸ਼ ਨੇ ਨਾਬਾਦ 13 ਅਤੇ ਸ਼ੇਫਾਲੀ ਵਰਮਾ ਨੇ ਨਾਬਾਦ 24 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। / ਭਾਰਤ ਨੇ ਇਸ ਤੋਂ ਪਹਿਲਾਂ ਸਾਲ 2022 ਵਿੱਚ ਪਾਰਲ ਵਿੱਚ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ: CIA ਨੇ ਨਸ਼ੀਲੇ ਪਦਾਰਥਾਂ ਸਮੇਤ ਫੜੇ 3 ਤਸਕਰ ॥ Punjab News ॥ Latest News

ਦੱਸ ਦੇਈਏ ਕਿ ਪਹਿਲੀ ਪਾਰੀ ਵਿੱਚ 266 ਦੌੜਾਂ ‘ਤੇ ਆਊਟ ਹੋਣ ਦੇ ਬਾਅਦ ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੌਰਾ ਵੋਲਵਾਰਟ ਨੇ 314 ਗੇਂਦਾਂ ਵਿੱਚ 122 ਤੇ ਸੁਨੇ ਲੁਸ ਨੇ 203 ਗੇਂਦਾਂ ਵਿੱਚ 109 ਦੌੜਾਂ ਬਣਾਈਆਂ। 2 ਵਿਕਟਾਂ ਦੇ ਨੁਕਸਾਨ ‘ਤੇ 232 ਦੌੜਾਂ ਤੋਂ ਅੱਗੇ ਖੇਡਦੇ ਹੋਏ ਵੋਲਵਾਰਟ ਤੇ ਮਰਿਯਾਨੇ ਕਾਪ ਨੇ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ। ਵੋਲਵਾਰਟ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਜੜਿਆ ਤੇ ਇੱਕ ਹੀ ਸਾਲ ਵਿੱਚ ਟੈਸਟ, ਵਨਡੇ ਤੇ ਟੀ-20 ਵਿੱਚ ਸੈਂਕੜਾ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ।

ਕਾਪ ਨੂੰ ਦੀਪਤੀ ਸ਼ਰਮਾ ਨੇ 31 ਦੇ ਸਕੋਰ ‘ਤੇ LBW ਆਊਟ ਕੀਤਾ। ਉੱਥੇ ਹੀ ਸਨੇਹਾ ਰਾਣਾ ਨੇ ਡੇਲਮੀ ਟਕਰ ਨੂੰ ਖਾਤਾ ਖੋਲ੍ਹੇ ਬਿਨ੍ਹਾਂ ਪਵੇਲੀਅਨ ਭੇਜਿਆ। ਵੋਲਵਾਰਟ 122 ਦੇ ਸਕੋਰ ‘ਤੇ ਰਾਜੇਸ਼ਵਰੀ ਗਾਇਕਵਾੜ ਦੀਆਂ ਗੇਂਦਾਂ ‘ਤੇ LBW ਆਊਟ ਹੋਈ। ਡਿ ਕਲੇਰਕ ਤੇ ਮਸਾਬਾਟਾ ਕਲਾਸ ਨੇ 23 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਪਾਰੀ ਦੀ ਹਾਰ ਤੋਂ ਬਚਾਇਆ।

LEAVE A REPLY

Please enter your comment!
Please enter your name here