ਜਲੰਧਰ, 31 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ (Jalandhar) ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦੇਣ ਦੀ ਸੂਚਨਾ ਦਾ ਪਤਾ ਲੱਗਿਆ ਹੈ ।
ਕਦੋਂ ਦਿੱਤੀ ਗਈ ਧਮਕੀ
ਜਲੰਧਰ ਦੇ ਜਿਨ੍ਹਾਂ ਸਕੂਲਾਂ (Schools) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਬਿਲਕੁੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਦਿੱਤੀ ਗਈ ਹੈ। ਸੂਚਨਾ ਮਿਲਦਿਆਂ ਹੀ ਪੁਲਸ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ।
ਕਿਸ ਤਰ੍ਹਾਂ ਦਿੱਤੀ ਗਈ ਹੈ ਧਮਕੀ
ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਸਿਲਸਿਲਾ ਪਹਿਲਾਂ ਵਾਲਾ ਹੀ ਹੈ । ਈਮੇਲ ਰਾਹੀਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦਾ ਸਿਲਸਿਲਾ ਪਹਿਲਾਂ ਵਾਂਗ ਹੀ ਜਾਰੀ ਹੈ । ਹਾਲਾਂਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੇ ਜਾਣ ਵਾਲੇ ਨਗਰ ਕੀਰਤਨ ਕਾਰਨ ਜਲੰਧਰ ਦੇ ਸਕੂਲ ਅੱਜ ਬੰਦ ਹਨ ।
ਭੇਜੀ ਗਈ ਈਮੇਲ ਵਿਚ ਹੋਰ ਕੀ ਕੀ ਗਿਆ ਹੈ ਆਖਿਆ
ਜਾਣਕਾਰੀ ਮੁਤਾਬਕ ਈਮੇਲ ਵਿੱਚ ਕਿਹਾ ਗਿਆ ਸੀ ਕਿ ਮੋਦੀ ਦੀ ਫੇਰੀ ਦੌਰਾਨ ਇੱਕ ਬੰਬ ਧਮਾਕਾ ਹੋਵੇਗਾ । ਈਮੇਲ “ਬਿੱਲੀ ਹਾਲ” ਦੇ ਨਾਮ ਹੇਠ ਭੇਜੀ ਗਈ ਸੀ । ਈਮੇਲ ਅੰਦਰ ਲਿਖਿਆ ਕਿ ਅੱਜ, 3-4 ਸਕੂਲਾਂ ਵਿੱਚ ਬੰਬ ਫਟਣਗੇ । ਅਸੀਂ ਗੁਰੂ ਰਵਿਦਾਸ ਜੀ ਦਾ ਪੂਰਾ ਸਤਿਕਾਰ ਕਰਦੇ ਹਾਂ ਪਰ ਮੋਦੀ ਖਾਲਿਸਤਾਨ ਦਾ ਦੁਸ਼ਮਣ ਹੈ ।ਦੱਸਣਯੋਗ ਹੈ ਕਿ ਜਲੰਧਰ ਵਿਖੇ ਬਣੇ ਡੇਰਾ ਬੱਲਾ ਵਿਖੇ ਸ੍ਰੀ ਗੁਰੂ ਰਵਿਦਾਸ ਦੇ 649ਵੇਂ ਜਨਮ ਦਿਹਾੜੇ ਮੌਕੇ ਆਯੋਜਿਤ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸ਼ਾਮਲ ਹੋਣਾ ਹੈ ।
Read More : ਗੁਰਦਾਸਪੁਰ ਤੇ ਮੁਕਤਸਰ ਦੇ ਡੀ. ਸੀ. ਦਫ਼ਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ









