Home News Breaking News ਜਲੰਧਰ ਉਪ ਚੋਣ ਦੀ ਗਿਣਤੀ ਅੱਜ, ਪਹਿਲਾ ਰੁਝਾਨ ਆਵੇਗਾ ਸਵੇਰੇ 9 ਵਜੇ || Punjab News ||By Election

ਜਲੰਧਰ ਉਪ ਚੋਣ ਦੀ ਗਿਣਤੀ ਅੱਜ, ਪਹਿਲਾ ਰੁਝਾਨ ਆਵੇਗਾ ਸਵੇਰੇ 9 ਵਜੇ || Punjab News ||By Election

0
ਜਲੰਧਰ ਉਪ ਚੋਣ ਦੀ ਗਿਣਤੀ ਅੱਜ, ਪਹਿਲਾ ਰੁਝਾਨ ਆਵੇਗਾ ਸਵੇਰੇ 9 ਵਜੇ || Punjab News ||By Election

ਜਲੰਧਰ ਉਪ ਚੋਣ ਦੀ ਗਿਣਤੀ ਅੱਜ, ਪਹਿਲਾ ਰੁਝਾਨ ਆਵੇਗਾ ਸਵੇਰੇ 9 ਵਜੇ

ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਅੱਜ ਯਾਨੀ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਪਹਿਲਾ ਰੁਝਾਨ ਸਵੇਰੇ 9 ਵਜੇ ਆਵੇਗਾ ਅਤੇ ਦੁਪਹਿਰ 2 ਵਜੇ ਤੱਕ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਉਕਤ ਸੀਟ ‘ਤੇ ਕਿਸ ਦੀ ਜਿੱਤ ਹੋਈ ਹੈ। ਘੱਟ ਵੋਟ ਪ੍ਰਤੀਸ਼ਤਤਾ ਨੇ ਸਾਰੀਆਂ ਪਾਰਟੀਆਂ ਦੀ ਚਿੰਤਾ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ : ਫਾਜ਼ਿਲਕਾ ਚ ਅਸਮਾਨੀ ਬਿਜਲੀ ਦਾ ਕਹਿਰ, ਚਾਚੇ-ਭਤੀਜੇ ਦੀ ਲਈ ਜਾਨ

 

ਤਿਕੋਣਾ ਮੁਕਾਬਲਾ

10 ਜੁਲਾਈ ਨੂੰ ਹੋਈ ਵੋਟਿੰਗ ਵਿੱਚ ਸਿਰਫ਼ 54.90% ਵੋਟਾਂ ਪਈਆਂ ਸਨ। ਇਹ ਵੋਟ ਪ੍ਰਤੀਸ਼ਤ ਪਿਛਲੇ ਤਿੰਨ ਦਹਾਕਿਆਂ ਵਿੱਚ ਸਭ ਤੋਂ ਘੱਟ ਰਹੀ ਹੈ। ਇਸ ਸੀਟ ‘ਤੇ ਤਿਕੋਣਾ ਮੁਕਾਬਲਾ ਹੈ। ਜਿਸ ਵਿੱਚ ਸਾਬਕਾ ਭਾਜਪਾ ਵਿਧਾਇਕ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੋਣ ਲੜ ਰਹੇ ਹਨ।

ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 ‘ਚ ਭਾਜਪਾ, 2017 ‘ਚ ਕਾਂਗਰਸ ਅਤੇ 2022 ‘ਚ ‘ਆਪ’ ਨੇ ਸੀਟ ਜਿੱਤੀ ਸੀ।

ਖਾਲਸਾ ਕਾਲਜ (ਮਹਿਲਾ) ਵਿੱਚ ਹੋਵੇਗੀ ਵੋਟਾਂ ਦੀ ਗਿਣਤੀ

ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਜਲੰਧਰ ਦੇ ਖਾਲਸਾ ਕਾਲਜ (ਮਹਿਲਾ) ਵਿੱਚ ਵੋਟਾਂ ਦੀ ਗਿਣਤੀ ਹੋਵੇਗੀ  ਇਸ ਦੌਰਾਨ ਚੋਣ ਅਧਿਕਾਰੀਆਂ, ਕੇਂਦਰੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਵੱਲੋਂ ਸਖ਼ਤ ਚੌਕਸੀ ਰੱਖੀ ਜਾਵੇਗੀ। ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਦੱਸ ਦੇਈਏ ਕਿ ਉਕਤ ਸੀਟ ‘ਤੇ ਤਿਕੋਣਾ ਮੁਕਾਬਲਾ ਹੈ, ਸਾਰੇ ਉਮੀਦਵਾਰ ਆਪੋ-ਆਪਣੇ ਪੱਖ ਨੂੰ ਦੇਖਦੇ ਹੋਏ ਮਜ਼ਬੂਤ ​​ਹਨ। ਅਜਿਹੇ ‘ਚ ਇਸ ਸੀਟ ‘ਤੇ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ ਹੈ।

 

LEAVE A REPLY

Please enter your comment!
Please enter your name here