ਜੈ ਸ਼ਾਹ ਬਣ ਸਕਦੇ ਹਨ ICC ਚੇਅਰਮੈਨ, ਨਾਮਜ਼ਦਗੀ ਲਈ 6 ਦਿਨ ਬਾਕੀ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਅਗਲੇ ਚੇਅਰਮੈਨ ਹੋ ਸਕਦੇ ਹਨ। ਉਸ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਹੈ।ਆਈਸੀਸੀ ਦੇ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ। ਬਾਰਕਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਤੀਜੇ ਕਾਰਜਕਾਲ ਦੀ ਮੰਗ ਨਹੀਂ ਕਰਦਾ।
ਇਹ ਵੀ ਪੜ੍ਹੋ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੰਗਨਾ ਰਣੌਤ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ
ਇਸ ਤੋਂ ਬਾਅਦ ਬੀਸੀਸੀਆਈ ਸਕੱਤਰ ਜੈ ਸ਼ਾਹ ਦੇ ਆਈਸੀਸੀ ਚੇਅਰਮੈਨ ਬਣਨ ਦੀ ਚਰਚਾ ਤੇਜ਼ ਹੋ ਗਈ ਹੈ। ਹਾਲਾਂਕਿ ਅਜੇ ਤੱਕ ਇਸ ਨੂੰ ਲੈ ਕੇ ਬੀਸੀਸੀਆਈ ਅਤੇ ਜੈ ਸ਼ਾਹ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਆਈਸੀਸੀ ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, ‘ਆਈਸੀਸੀ ਚੇਅਰਮੈਨ ਗ੍ਰੇਗ ਬਾਰਕਲੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਤੀਜੇ ਕਾਰਜਕਾਲ ਲਈ ਉਮੀਦਵਾਰ ਨਹੀਂ ਹੋਣਗੇ ਅਤੇ ਨਵੰਬਰ ਦੇ ਅੰਤ ਵਿੱਚ ਆਪਣੇ ਮੌਜੂਦਾ ਕਾਰਜਕਾਲ ਦੇ ਅੰਤ ਵਿੱਚ ਅਹੁਦਾ ਛੱਡ ਦੇਣਗੇ।’
27 ਅਗਸਤ ਨਾਮਜ਼ਦਗੀ ਦੀ ਆਖਰੀ ਤਰੀਕ ਹੈ
27 ਅਗਸਤ ਆਈਸੀਸੀ ਚੇਅਰਮੈਨ ਦੀ ਨਾਮਜ਼ਦਗੀ ਦੀ ਆਖਰੀ ਮਿਤੀ ਹੈ। ਆਈਸੀਸੀ ਚੇਅਰਮੈਨ ਦਾ ਕਾਰਜਕਾਲ ਦੋ ਸਾਲ ਦਾ ਹੁੰਦਾ ਹੈ। ਉਹ ਲਗਾਤਾਰ ਤਿੰਨ ਵਾਰ ਇਸ ਦੇ ਚੇਅਰਮੈਨ ਰਹਿ ਸਕਦੇ ਹਨ। ਨਿਊਜ਼ੀਲੈਂਡ ਦੇ ਬਰਕਲੇ ਨਵੰਬਰ 2020 ਵਿੱਚ ਆਈਸੀਸੀ ਦੇ ਚੇਅਰਮੈਨ ਬਣੇ। ਇਸ ਤੋਂ ਬਾਅਦ ਉਹ 2022 ਵਿੱਚ ਇਸ ਅਹੁਦੇ ਲਈ ਮੁੜ ਚੁਣੇ ਗਏ।
ਆਈਸੀਸੀ ਦੇ 16 ਡਾਇਰੈਕਟਰ ਹਨ
ਚੇਅਰਮੈਨ ਬਣਨ ਲਈ 16 ਡਾਇਰੈਕਟਰਾਂ ਦੀ ਵੋਟਿੰਗ ਜ਼ਰੂਰੀ ਹੈ। ਅਜਿਹੇ ‘ਚ ਚੇਅਰਮੈਨ ਬਣਨ ਲਈ 9 ਵੋਟਾਂ ਮਿਲਣੀਆਂ ਜ਼ਰੂਰੀ ਹਨ। ਪਹਿਲਾਂ ਚੇਅਰਮੈਨ ਬਣਨ ਲਈ ਦੋ ਤਿਹਾਈ ਬਹੁਮਤ ਹੋਣਾ ਜ਼ਰੂਰੀ ਸੀ।