ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਭਾਰਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਇਟਲੀ ਦੀ PM ਜਾਰਜੀਆ ਮੇਲੋਨੀ ਨੇ ਰੂਸ-ਯੂਕਰੇਨ ਵਿਵਾਦ ਨੂੰ ਖਤਮ ਕਰਨ ਲਈ ਭਾਰਤ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਹੈ । ਉਨ੍ਹਾਂ ਨੇ ਵੱਡਾ ਬਿਆਨ ਦਿੰਦਿਆਂ ਰੂਸ-ਯੂਕਰੇਨ ਜੰਗ ਨੂੰ ਰੋਕਣ ਵਿੱਚ ਭਾਰਤ ਅਤੇ ਚੀਨ ਦੀ ਅਹਿਮ ਭੂਮਿਕਾ ਬਾਰੇ ਗੱਲ ਕੀਤੀ । ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਤੋਂ ਬਾਅਦ ਇਟਲੀ ਦੀ PM ਜਾਰਜੀਆ ਮੇਲੋਨੀ ਨੇ ਇਹ ਬਿਆਨ ਦਿੱਤਾ ਹੈ | ਜਾਰਜੀਆ ਮੇਲੋਨੀ ਨੇ ਕਿਹਾ ਕਿ ਭਾਰਤ ਅਤੇ ਚੀਨ ਰੂਸ ਅਤੇ ਯੂਕਰੇਨ ਵਿਚਾਲੇ ਵਿਵਾਦ ਨੂੰ ਸੁਲਝਾਉਣ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਸੰਘਰਸ਼ ਦੇ ਹੱਲ ਵਿੱਚ ਚੀਨ ਅਤੇ ਭਾਰਤ ਦੀ ਭੂਮਿਕਾ ਹੋਣੀ ਚਾਹੀਦੀ
ਨਿਊਜ਼ ਏਜੰਸੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਤੋਂ ਬਾਅਦ ਇੱਕ ਸੰਮੇਲਨ ਦੌਰਾਨ ਮੇਲੋਨੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸੰਘਰਸ਼ ਦੇ ਹੱਲ ਵਿੱਚ ਚੀਨ ਅਤੇ ਭਾਰਤ ਦੀ ਭੂਮਿਕਾ ਹੋਣੀ ਚਾਹੀਦੀ ਹੈ। ਸਿਰਫ ਅਜਿਹੀ ਚੀਜ਼ ਜੋ ਨਹੀਂ ਹੋ ਸਕਦੀ ਉਹ ਇਹ ਸੋਚਣਾ ਕਿ ਯੂਕਰੇਨ ਦੀ ਇਕੱਲਾ ਛੱਡ ਕੇ ਸੰਘਰਸ਼ ਨੂੰ ਸੁਲਝਾਇਆ ਜਾ ਸਕਦਾ ਹੈ। ਮੇਲੋਨੀ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਭਾਰਤ ਨੂੰ ਉਨ੍ਹਾਂ ਤਿੰਨ ਦੇਸ਼ਾਂ ਵਿੱਚ ਸ਼ਾਮਲ ਕੀਤਾ ਹੈ, ਜਿਨ੍ਹਾਂ ਨਾਲ ਉਹ ਸੰਪਰਕ ਵਿੱਚ ਹਨ।
ਇਹ ਵੀ ਪੜ੍ਹੋ : ਰਣਵੀਰ-ਦੀਪਿਕਾ ਬਣੇ ਮਾਤਾ-ਪਿਤਾ, ਅਦਾਕਾਰਾ ਨੇ ਦਿੱਤਾ ਬੇਟੀ ਨੂੰ ਜਨਮ
ਵਿਚੋਲੇ ਦੀ ਭੂਮਿਕਾ ਨਿਭਾ ਸਕਦੇ
ਵੀਰਵਾਰ ਨੂੰ ਪੁਤਿਨ ਨੇ ਕਿਹਾ ਕਿ ਯੂਕਰੇਨ ‘ਤੇ ਸੰਭਾਵਿਤ ਸ਼ਾਂਤੀ ਗੱਲਬਾਤ ਵਿੱਚ ਚੀਨ, ਭਾਰਤ ਅਤੇ ਬ੍ਰਾਜ਼ੀਲ ਵਿਚੋਲੇ ਦੀ ਭੂਮਿਕਾ ਨਿਭਾ ਸਕਦੇ ਹਨ। ਪੁਤਿਨ ਨੇ ਕਿਹਾ ਕਿ ਯੁੱਧ ਦੇ ਪਹਿਲੇ ਹਫ਼ਤੇ ਇਸਤਾਂਬੁਲ ਵਿੱਚ ਗੱਲਬਾਤ ਦੌਰਾਨ ਰੂਸੀ ਅਤੇ ਯੂਕਰੇਨੀ ਵਿਚੋਲਿਆਂ ਦੇ ਵਿਚਾਲੇ ਇੱਕ ਮੁੱਢਲਾ ਸਮਝੌਤਾ, ਜੋ ਕਦੇ ਲਾਗੂ ਨਹੀਂ ਹੋਇਆ, ਗੱਲਬਾਤ ਦਾ ਆਧਾਰ ਬਣ ਸਕਦਾ ਹੈ ।