ਕੀ ਗੁਰਪ੍ਰੀਤ ਘੁੱਗੀ ਐਕਟਿੰਗ ਤੋਂ ਲੈ ਰਹੇ ਨੇ ਸੰਨਿਆਸ?
ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਉਨ੍ਹਾਂ ਨੇ ਆਪਣੀ ਕਮੇਡੀ ਦੇ ਨਾਲ ਪੋਲੀਵੁੱਡ ‘ਚ ਹੀ ਨਹੀਂ ਸਗੋਂ ਬਾਲੀਵੁੱਡ ‘ਚ ਵੀ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਫੈਨਜ਼ ਵੀ ਘੁੱਗੀ ਦੇ ਹਰ ਕਿਰਦਾਰ ਨੂੰ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਐਕਟਿੰਗ ਹਰ ਫ਼ਿਲਮ ‘ਚ ਚਾਰ ਚੰਨ ਲਾ ਦਿੰਦੀ ਹੈ। ਫ਼ਿਲਮਾਂ ‘ਚ ਆਪਣਾ ਯੋਗਦਾਨ ਦੇਣ ਤੋਂ ਬਾਅਦ ਹੁਣ ਅਦਾਕਾਰ ਨੇ ਆਪਣਾ ਰਿਟਾਇਰਮੈਂਟ ਪਲਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਹੋਇਆ ਖੁਲਾਸਾ
ਦਰਅਸਲ, ਗੁਰਪ੍ਰੀਤ ਘੁੱਗੀ ਨੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ‘ਚ ਐਕਟਿੰਗ ਤੋਂ ਸੰਨਿਆਸ ਲੈਣ ਬਾਰੇ ਗੱਲ ਕਰਦੇ ਨਜ਼ਰ ਆਏ | ਇੰਟਰਵਿਊ ਦੌਰਾਨ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਡਾ ਕੋਈ ਰਿਟਾਇਰਮੈਂਟ ਪਲੈਨ ਹੈ ਤਾਂ ਉਸਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੇਰਾ ਕੋਈ ਰਿਟਾਇਰਮੈਂਟ ਪਲੈਨ ਨਹੀਂ ਹੈ। ਐਕਟਰ ਕਦੇ ਰਿਟਾਇਰ ਹੁੰਦਾ ਹੀ ਨਹੀਂ ਹੈ। ਜਦੋਂ ਮੇਰੇ 94 ਸਾਲ ਦਾ ਹੋਣ ਤੇ ਵੀ ਮੈਨੂੰ ਪੜਦਾਦੇ ਦੇ ਰੋਲ ਆਵੇਗਾ ਤਾਂ ਮੈਂ ਉਹ ਵੀ ਕਰਾਂਗਾ।
ਅਗਲੀ ਕਿਹੜੀ ਫਿਲਮ ‘ਚ ਆਉਣਗੇ ਨਜ਼ਰ
ਤੁਹਾਨੂੰ ਦੱਸ ਦੇਈਏ ਕਿ ਗੁਰਪ੍ਰੀਤ ਘੁੱਗੀ ਉਨ੍ਹਾਂ ਅਦਾਕਾਰ ‘ਚੋਂ ਇੱਕ ਹਨ ਜੋ ਸੋਸ਼ਲ ਮੀਡਿਆ ‘ਚ ਕਾਫੀ ਐਕਟਿਵ ਰਹਿੰਦੇ ਹਨ ਅਤੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਘੁੱਗੀ ਹਾਲ ਹੀ ‘ਚ ਫਿਲਮ ਪ੍ਰਾਹੁਣਾ 2 ਵਿੱਚ ਨਜ਼ਰ ਆਏ, ਜਿਸ ‘ਚ ਉਨ੍ਹਾਂ ਨੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਖੂਬ ਹਸਾਇਆ। ਇਸਦੇ ਨਾਲ ਹੀ ਉਹ ਫਿਲਮ ਅਰਦਾਸ ਵਿੱਚ ਵੀ ਨਜ਼ਰ ਆਉਣਗੇ ਜੋ 24 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।