ਗੈਸ ਪਲਾਂਟ ਰਾਸ ਲਾਫਾਨ ਤੇ ਈਰਾਨ ਨੇ ਕੀਤਾ ਮਿਜ਼ਾਇਲ ਹਮਲਾ

0
25
Gas Plant

ਕਤਰ, 19 ਮਾਰਚ 2026 : ਮੱਧ ਪੂਰਬ (Middle East) ਵਿਚ ਅਮਰੀਕਾ-ਇਜ਼ਰਾਇਲ ਵਲੋਂ ਇਰਾਨ ਨਾਲ ਕੀਤੀ ਜਾ ਰਹੀ ਜੰਗ ਦੇ ਚਲਦਿਆਂ ਬੀਤੀ ਰਾਤ ਇਕ ਵੱਡੇ ਗੈੈਸ ਪਲਾਂਟ ‘ਤੇ ਹਮਲਾ (Attack) ਕੀਤੇ ਜਾਣ ਦਾ ਸਮਾਚਾਰ ਹੈ ।

ਕਿਸ ਨੇ ਤੇ ਕਿਸਦੇ ਗੈਸ ਪਲਾਂਟ ਤੇ ਕੀਤਾ ਹਮਲਾ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ (US-Israel-Iran war) ਜਿਸਨੂੰ ਅੱਜ 20ਵਾਂ ਦਿਨ ਹੋ ਚੁੱਕਿਆ ਹੈ ਦੇ ਚਲਦਿਆਂ ਈਰਾਨ ਨੇ ਬੀਤੇ ਦਿਨ ਬੁੱਧਵਾਰ ਰਾਤ ਨੂੰ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ਰਾਸ ਲਾਫਾਨ (Gas Plant Ras Laffan) ‘ਤੇ ਮਿਜ਼ਾਈਲ ਹਮਲਾ ਕੀਤਾ । ਇਸ ਹਮਲੇ ਕਾਰਨ ਅੱਗ ਲੱਗ ਗਈ ਅਤੇ ਭਾਰੀ ਨੁਕਸਾਨ ਹੋਇਆ, ਅਤੇ ਐਮਰਜੈਂਸੀ ਟੀਮਾਂ ਨੂੰ ਤੁਰੰਤ ਇਸ ‘ਤੇ ਕਾਬੂ ਪਾਉਣ ਲਈ ਭੇਜਿਆ ਗਿਆ । ਕਤਰ ਨੇ ਇਸ ਹਮਲੇ ਲਈ ਈਰਾਨ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਤਰ ਦੇ ਵਿਦੇਸ਼ ਮੰਤਰਾਲੇ (Qatar Ministry of Foreign Affairs) ਨੇ ਕਿਹਾ ਕਿ ਈਰਾਨ ਨੇ ਨਾਗਰਿਕਾਂ ਅਤੇ ਮਹੱਤਵਪੂਰਨ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ “ਇੱਕ ਲਾਲ ਰੇਖਾ ਪਾਰ ਕੀਤੀ ।

ਕੀ ਆਖਿਆ ਕਤਰ ਦੇ ਵਿਦੇਸ਼ੀ ਮੰਤਰਾਲਾ ਨੇ

ਕਤਰ ਨੇ ਕਿਹਾ ਕਿ ਅਜਿਹੇ ਹਮਲੇ ਪੂਰੇ ਖੇਤਰ ਵਿੱਚ ਸਥਿਤੀ ਨੂੰ ਹੋਰ ਵਿਗਾੜ ਸਕਦੇ ਹਨ ਅਤੇ ਇਸ ਲਈ, ਸਾਰੇ ਦੇਸ਼ਾਂ ਨੂੰ ਤਣਾਅ ਘਟਾਉਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ । ਇਸ ਦੌਰਾਨ ਈਰਾਨ ਦੇ ਨਵੇਂ ਸੁਪਰੀਮ ਲੀਡਰ, ਮੋਜਤਬਾ ਖਮੇਨੀ ਨੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਦੀ ਹੱਤਿਆ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ । ਖਮੇਨੀ ਨੇ ਚੇਤਾਵਨੀ ਦਿੱਤੀ ਕਿ ਹਰ ਖੂਨ ਦੀ ਇੱਕ ਕੀਮਤ ਹੁੰਦੀ ਹੈ ।

Read More : ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਇਆ ਜ਼ਬਰਦਸਤ ਧਮਾਕਾ

LEAVE A REPLY

Please enter your comment!
Please enter your name here