
ਅੰਤਰਰਾਸ਼ਟਰੀ ਓਲੰਪਿਕ ਕੌਂਸਲ (IOC) ਨੇ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਬੋਲੀ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ। ਇਸ ਨਾਲ ਭਾਰਤ ਵੱਲੋਂ ਖੇਡਾਂ ਦੀ ਮੇਜ਼ਬਾਨੀ ਦਾ ਫੈਸਲਾ ਮੁਲਤਵੀ ਹੋ ਗਿਆ ਹੈ।
ਨਾਲ ਹੀ ਆਈਓਸੀ ਪ੍ਰਧਾਨ ਕ੍ਰਿਸਟੀ ਕੋਵੈਂਟਰੀ ਨੇ ਵੀਰਵਾਰ, 26 ਜੂਨ ਨੂੰ ਕਿਹਾ – ‘ਕਾਰਜਕਾਰੀ ਬੋਰਡ ਦੇ ਸਾਰੇ ਮੈਂਬਰਾਂ ਨੇ ਇਸ ਪ੍ਰਕਿਰਿਆ ਨੂੰ ਰੋਕਣ ਅਤੇ ਇਸਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਇਸ ‘ਤੇ ਮੁੜ ਵਿਚਾਰ ਕਰਨ ਲਈ ਇੱਕ ਕਾਰਜ ਸਮੂਹ ਬਣਾਵਾਂਗੇ।’ 41 ਸਾਲਾ ਕ੍ਰਿਸਟੀ ਨੇ ਲੁਸਾਨੇ ਵਿੱਚ ਕਾਰਜਕਾਰੀ ਬੋਰਡ ਦੀ ਪਹਿਲੀ ਮੀਟਿੰਗ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 1 ਅਕਤੂਬਰ ਨੂੰ, ਭਾਰਤ ਸਰਕਾਰ ਨੇ ਆਈਓਸੀ ਨੂੰ ਇੱਕ ਇਰਾਦਾ ਪੱਤਰ ਰਾਹੀਂ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਇਸ ਬਾਰੇ ਫੈਸਲਾ ਅਗਲੇ ਸਾਲ ਤੱਕ ਹੋਣ ਦੀ ਉਮੀਦ ਸੀ।
ਦੱਸ ਦਈਏ ਕਿ 2032 ਤੱਕ ਦੇ ਓਲੰਪਿਕ ਮੇਜ਼ਬਾਨਾਂ ਦਾ ਫੈਸਲਾ ਹੋ ਗਿਆ ਹੈ। 2032 ਦੀ ਮੇਜ਼ਬਾਨੀ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਨੂੰ ਦਿੱਤੀ ਗਈ ਹੈ। ਜਦੋਂ ਕਿ 2028 ਦੇ ਓਲੰਪਿਕ ਲਾਸ ਏਂਜਲਸ ਵਿੱਚ ਹੋਣੇ ਹਨ।