ਵਾਸ਼ਿੰਗਟਨ, 19 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਆਖਿਆ ਹੈ ਕਿ ਉਹ ਯੂਕਰੇਨ ਲਈ ਯੂਰਪੀਅਨ ਸੁਰੱਖਿਆ ਗਾਰੰਟੀ ਦਾ ਸਮਰਥਨ ਕਰਨਗੇ। ਇਹ ਗੱਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਵ੍ਹਾਈਟ ਹਾਊਸ ਵਿਖੇ ਇਕ ਅਹਿਮ ਮੀਟਿੰਗ ਦੌਰਾਨ ਹੋਈ ਗੱਲਬਾਤ ਤੋਂ ਬਾਅਦ ਕੀਤੀ ।
ਅਮਰੀਕਾ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਪ੍ਰਗਟਾਈ ਉਮੀਦ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Ukrainian President Volodymyr Zelensky) ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਟਿੰਗ ਵਿਚ ਉਮੀਦ ਪ੍ਰਗਟਾਈ ਕਿ ਸੋਮਵਾਰ ਨੂੰ ਯੂਕਰੇਨ ਅਤੇ ਯੂਰਪੀਅਨ ਨੇਤਾਵਾਂ ਵਿਚਕਾਰ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ) ਵਿਖੇ ਹੋਣ ਵਾਲੀ ਮਹੱਤਵਪੂਰਨ ਗੱਲਬਾਤ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਤਿੰਨ-ਪੱਖੀ ਗੱਲਬਾਤ ਦਾ ਰਾਹ ਪੱਧਰਾ ਕਰ ਸਕਦੀ ਹੈ।
ਜ਼ੇਲੇਂਸਕੀ ਯੁੱਧ ਨੂੰ ਖਤਮ ਕਰਨ ਵਾਲੀਆਂ ਰਿਆਇਤਾਂ `ਤੇ ਸਹਿਮਤ ਹੋਣ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨਾਲ ਮੁਲਾਕਾਤ ਕੀਤੀ ਦੌਰਾਨ ਸਪੱਸ਼ਟ ਆਖਿਆ ਹੈ ਕਿ ਹੁਣ ਇਹ ਜ਼ੇਲੇਂਸਕੀ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਰਿਆਇਤਾਂ `ਤੇ ਸਹਿਮਤ ਹੋਣ ਜੋ ਯੁੱਧ ਨੂੰ ਖਤਮ ਕਰ ਸਕਦੀਆਂ ਹਨ।
Read More : ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ, ਜੇਡੀ ਵੈਂਸ ਨੇ ਉਪ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ









