ਰੂਸ, 4 ਅਗਸਤ 2025 : ਵਿਦੇਸ਼ੀ ਧਰਤੀ ਰੂਸ (Russia) ਦੇਸ਼ ਦੇ ਪੂਰਬੀ ਕਾਮਚਾਟਕਾ ਪ੍ਰਾਇਦੀਪ ’ਚ ਅੱਜ ਇਕ ਜਵਾਲਾਮੁਖੀ (Volcano) ਅਚਾਨਕ ਫੱਟ ਗਿਆ ਜੋ ਕਿ ਸਾਲਾਂਬੱਧੀ ਸੁੱਤਾ ਪਿਆ ਸੀ। ਰੂਸੀ ਵਿਗਿਆਨੀਆਂ ਨੇ ਕਿਹਾ ਕਿ ਇਹ ਸੈਂਕੜੇ ਸਾਲਾਂ ’ਚ ਪਹਿਲੀ ਵਾਰ ਹੋਇਆ ਹੈ । ਇਸ ਦਾ ਕਾਰਨ ਪਿਛਲੇ ਦਿਨੀਂ ਆਏ 8.8 ਤੀਬਰਤਾ ਦੇ ਭੂਚਾਲ ਦੇ ਝਟਕੇ ਹੋ ਸਕਦੇ ਹਨ ।
ਜਵਾਲਾਮੁਖੀ ਦੀ ਸੁਆਹ ਅਸਮਾਨ ਵਿਚ 6 ਕਿਲੋਮੀਟਰ ਤੱਕ ਉਛਲੀ
ਕ੍ਰੋਨੋਟਸਕੀ ਰਿਜ਼ਰਵ ਦੇ ਕਰਮਚਾਰੀਆਂ ਮੁਤਾਬਕ ਕ੍ਰਾਸ਼ੇਨਿਨਿਕੋਵ ਜਵਾਲਾਮੁਖੀ ਤੋਂ ਨਿਕਲੀ ਸੁਆਹ ਅਸਮਾਨ ਵਿਚ 6 ਕਿਲੋਮੀਟਰ ਦੀ ਦੂਰੀ ਤਕ ਉਛਲੀ। ਸਰਕਾਰੀ ਮੀਡੀਆ ਵਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿਚ ਜਵਾਲਾਮੁਖੀ ਦੇ ਉੱਪਰ ਸੁਆਹ ਦੇ ਸੰਘਣੇ ਬੱਦਲ ਉੱਠਦੇ ਵਿਖਾਈ ਦੇ ਰਹੇ ਹਨ । ਇਹ ਧੂੰਆਂ ਜਵਾਲਾਮੁਖੀ ਤੋਂ ਪੂਰਬ ਵਲ ਪ੍ਰਸ਼ਾਂਤ ਮਹਾਂਸਾਗਰ (Ocean) ਵਲ ਫੈਲ ਰਿਹਾ ਹੈ । ਇਸ ਦੇ ਰਸਤੇ ਉਤੇ ਕੋਈ ਆਬਾਦੀ ਵਾਲਾ ਖੇਤਰ ਨਹੀਂ ਹੈ ਅਤੇ ਆਬਾਦੀ ਵਾਲੇ ਇਲਾਕਿਆਂ ਵਿਚ ਕੋਈ ਸੁਆਹ ਦਰਜ ਨਹੀਂ ਕੀਤੀ ਗਈ ਹੈ ।
Read More : ਹੋਇਆ ਰੂਸ ਦਾ MI-8T ਹੈਲੀਕਾਪਟਰ ਹੋਇਆ ਕਰੈਸ਼, 22 ਲੋਕਾਂ ਦੀ ਮੌਤ