ਅਮਰੀਕਾ ਵਿੱਚ ਅੱਜ ਤੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ‘ਤੇ 50% ਟੈਰਿਫ ਲਾਗੂ ਹੋ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨਾਲ ਸਬੰਧਤ ਹੁਕਮ ‘ਤੇ ਦਸਤਖਤ ਕਰ ਦਿੱਤੇ ਹਨ। ਉਨ੍ਹਾਂ ਨੇ ਬ੍ਰਿਟੇਨ ਨੂੰ ਇਸ ਟੈਰਿਫ ਤੋਂ ਬਾਹਰ ਰੱਖਿਆ ਹੈ। ਇਸ ‘ਤੇ ਪਹਿਲਾਂ ਵਾਂਗ ਹੀ 25% ਟੈਰਿਫ ਲਾਗੂ ਹੋਵੇਗਾ।
ਟਰੰਪ ਨੇ 1962 ਦੇ ਅਮਰੀਕੀ ਵਪਾਰ ਵਿਸਥਾਰ ਐਕਟ ਦੀ ਧਾਰਾ 232 ਦੇ ਤਹਿਤ 30 ਮਈ ਨੂੰ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ, ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ‘ਤੇ ਮੌਜੂਦਾ ਟੈਰਿਫ 25% ਤੋਂ ਵਧਾ ਕੇ 50% ਕਰਨ ਦਾ ਐਲਾਨ ਕੀਤਾ ਸੀ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (GTRI) ਦੀ ਇੱਕ ਨਵੀਂ ਵਿਸ਼ਲੇਸ਼ਣ ਰਿਪੋਰਟ ਦੇ ਅਨੁਸਾਰ, ਟਰੰਪ ਦੇ ਸਟੀਲ ਅਤੇ ਐਲੂਮੀਨੀਅਮ ਆਯਾਤ ‘ਤੇ ਆਉਣ ਵਾਲੇ ਟੈਰਿਫ ਵਾਧੇ ਨਾਲ ਭਾਰਤੀ ਧਾਤ ਦੇ ਨਿਰਯਾਤ ‘ਤੇ 4.56 ਬਿਲੀਅਨ ਡਾਲਰ (39,000 ਕਰੋੜ ਰੁਪਏ) ਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।