ਅਮਰੀਕਾ, 12 ਅਗਸਤ 2025 : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਨੇ ਅੱਜ ਬਲੋਚ ਲਿਬਰੇਸ਼ਨ ਆਰਮੀ (Baloch Liberation Army ) (ਬੀ. ਐਲ. ਏ.) ਅਤੇ ਇਸਦੇ ਸਹਿਯੋਗੀ ਸੰਗਠਨ ਮਜੀਦ ਬ੍ਰਿਗੇਡ (Majeed Brigade) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (ਐਫ. ਟੀ. ਓ.) ਐਲਾਨਿਆਂ ਹੈ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸੋਮਵਾਰ ਦੇਰ ਰਾਤ ਨੂੰ ਦਿੱਤੀ ।
ਮਾਰਕੋ ਰੂਬੀਓ ਨੇ ਬਿਆਨ ਵਿੱਚ ਲਿਖਿਆ ਹੈ ਕਿ ਬੀ. ਐਲ. ਏ. ਉਹ ਅੱਤਵਾਦੀ ਸੰਗਠਨ (Terrorist organization) ਹੈ ਜਿਸ ਨੇ ਸਾਲ 2024 ਵਿੱਚ ਕਰਾਚੀ ਹਵਾਈ ਅੱਡੇ ਦੇ ਨੇੜੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਵਿੱਚ ਹੋਏ ਆਤਮਘਾਤੀ ਹਮਲਿਆਂ ਅਤੇ ਮਾਰਚ 2025 ਵਿੱਚ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਹਾਈਜੈਕ ਕਰਨ ਦੀ ਵੀ ਜਿੰਮੇਵਾਰੀ ਲਈ ਸੀ, ਜਿਸ ਵਿੱਚ 31 ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ।ਦੱਸਣਯੋਗ ਹੈ ਕਿ 300 ਤੋਂ ਵੱਧ ਯਾਤਰੀਆਂ ਨੂੰ ਬੰਧਕ ਵੀ ਬਣਾਇਆ ਗਿਆ ਸੀ ।
Read More : ਬਲੋਚ ਆਰਮੀ ਦਾ ਪਾਕਿਸਤਾਨੀ ਫੌਜ ‘ਤੇ ਆਤਮਘਾਤੀ ਹਮਲਾ, 90 ਜਵਾਨਾਂ ਦੀ ਮੌਤ