ਰੂਸ, 13 ਸਤੰਬਰ 2025 : ਵਿਦੇਸ਼ੀ ਧਰਤੀ ਰੂਸ ਦੇਸ਼ (Russia country) ਵਿਖੇ ਅੱਜ ਫਿਰ ਇਕ ਵਾਰ ਭੂਚਾਲ ਆਇਆ । ਇਥੇ ਹੀ ਬਸ ਨਹੀਂ ਮੋਸਮ ਮਾਹਿਰਾਂ ਅਨੁਸਾਰ ਸੁਨਾਮੀ ਦੀ ਚਿਤਾਵਨੀ ਵੀ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਭੂਚਾਲ ਦੀ ਰਫ਼ਤਾਰ 7.7 (Earthquake magnitude 7.7) ਰਹੀ ।
ਰੂਸ ਵਿਚ ਕਿਥੇ ਆਇਆ ਭੂਚਾਲ
ਰੂਸ ਦੇਸ਼ ਜਿਥੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਉਹ ਭੂਚਾਲ ਰੂਸ ਦੇ ਕਾਮਚਟਕਾ ਖੇਤਰ ਦੇ ਪੂਰਬੀ ਤੱਟ ਹੈ ਅਤੇ ਇਸ ਦਾ ਕੇਂਦਰ ਦੇ 10 ਕਿਲੋਮੀਟਰ ਦੀ ਡੂੰਘਾਈ `ਤੇ ਸੀ । ਭੂਚਾਲ ਕਾਰਨ 300 ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਸਮੁੰਦਰੀ ਤੱਟਾਂ ਲਈ ਸੁਨਾਮੀ ਦੀ ਚੇਤਾਵਨੀ (Tsunami warning) ਜਾਰੀ ਕੀਤੀ ਗਈ ਹੈ । ਇਹ ਭੂਚਾਲ ਕਾਮਚਟਕਾ ਪ੍ਰਾਇਦੀਪ ਵਿੱਚ 8.8 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਦੇ ਇੱਕ ਮਹੀਨੇ ਬਾਅਦ ਆਇਆ ਹੈ। ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਇਦਾਦ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ ।
Read More : ਭੂਚਾਲ ਦੇ ਝਟਕਿਆਂ ਨੇ ਫਿਰ ਹਿਲਾਈ ਦਿੱਲੀ ਐਨ. ਸੀ. ਆਰ.