ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੁਆਰਾ ਵਰਤੀ ਜਾਂਦੀ ਇਸ ਫੋਨ ਐਪ ਨੂੰ ਕੀਤਾ ਬੰਦ

0
10

ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੁਆਰਾ ਵਰਤੀ ਜਾਂਦੀ ਇਸ ਫੋਨ ਐਪ ਨੂੰ ਕੀਤਾ ਬੰਦ

ਡੋਨਾਲਡ ਟਰੰਪ ਨੇ ਸੋਮਵਾਰ 20 ਜਨਵਰੀ ਨੂੰ ਕੈਪੀਟਲ ਹਿੱਲਸ ‘ਚ ਅਮਰੀਕੀ ਸੰਸਦ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਸੱਤਾ ਸੰਭਾਲਦੇ ਹੀ ਟਰੰਪ ਨੇ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਅਮਰੀਕੀ ਨੀਤੀਆਂ ਵਿੱਚ ਕਈ ਵੱਡੇ ਬਦਲਾਅ ਲਿਆਉਣ ਦੀ ਗੱਲ ਕੀਤੀ।

ਇਸ ਐਪ ਨੂੰ ਕੀਤਾ ਬੰਦ

ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਥੋੜ੍ਹੀ ਦੇਰ ਬਾਅਦ ਉਸਦੇ ਪ੍ਰਸ਼ਾਸਨ ਨੇ CBP One ਐਪ ਨੂੰ ਬੰਦ ਕਰ ਦਿੱਤਾ, ਜੋ ਕਿ ਇੱਕ ਫੋਨ ਐਪ ਜੋ ਅਮਰੀਕਾ ਵਿੱਚ ਦਾਖਲ ਹੋਣ ਦੀ ਉਮੀਦ ਕਰ ਰਹੇ ਪ੍ਰਵਾਸੀਆਂ ਦੁਆਰਾ ਵਰਤੀ ਜਾਂਦੀ ਹੈ। ਸੀਬੀਐਸ ਨਿਊਜ਼ ਮੁਤਾਬਿਕ ਮੈਕਸੀਕੋ ਵਿੱਚ ਅੰਦਾਜ਼ਨ 270,000 ਪ੍ਰਵਾਸੀ ਅਮਰੀਕਾ ਵਿੱਚ ਦਾਖਲ ਹੋਣ ਲਈ ਐਪ ਦੀ ਵਰਤੋਂ ਕਰਨ ਦੀ ਉਮੀਦ ਵਿੱਚ ਉਡੀਕ ਕਰ ਰਹੇ ਸਨ।

ਪ੍ਰਵਾਸੀਆਂ ਦੇ ਦਾਖਲੇ ‘ਤੇ ਪਾਬੰਦੀ

ਦੱਸ ਦਈਏ ਕਿ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ‘ਚ ਦਾਖਲੇ ‘ਤੇ ਪਾਬੰਦੀ ਲਗਾਉਣ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਸਰਹੱਦ ‘ਤੇ ਛੱਡਣ ਦੀ ਨੀਤੀ ਨੂੰ ਖਤਮ ਕਰਨ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ- ਬਿਡੇਨ ਪ੍ਰਸ਼ਾਸਨ ਨੇ ਸਾਡੇ ਦੇਸ਼ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਖਤਰਨਾਕ ਅਪਰਾਧੀਆਂ ਨੂੰ ਪਨਾਹ ਦਿੱਤੀ ਹੈ ਅਤੇ ਸੁਰੱਖਿਆ ਦਿੱਤੀ ਹੈ। ਟਰੰਪ ਦਾ ਮੰਨਣਾ ਹੈ ਕਿ ਦੂਜੇ ਦੇਸ਼ਾਂ ਦੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੁੰਦੇ ਹਨ ਅਤੇ ਅਪਰਾਧ ਕਰਦੇ ਹਨ।

ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ, ਜੇਡੀ ਵੈਂਸ ਨੇ ਉਪ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

LEAVE A REPLY

Please enter your comment!
Please enter your name here