ਕਿਸ਼ਤੀ ਦੇ ਉਲਟ ਜਾਣ ਦੇ ਚਲਦਿਆਂ ਤਿੰਨ ਭਾਰਤੀ ਵਿਅਕਤੀ ਉਤਰੇ ਮੌਤ ਦੇ ਘਾਟ

0
9
boat capsizes

ਨਵੀਂ ਦਿੱਲੀ, 18 ਅਕਤੂਬਰ 2025 : ਕਿਸ਼਼ਤੀ ਪਲਟਣ (Boat capsizing) ਕਾਰਨ ਤਿੰਨ ਭਾਰਤੀਆਂ ਦੀ ਮੌਤ ਹੋ ਜਾਣ ਬਾਰੇ ਅਤੇ ਪੰਜ ਵਿਅਕਤੀਆਂ ਦੇ ਲਾਪਤਾ ਹੋਣ ਬਾਰੇ ਦੱਸਿਆ ਜਾ ਰਿਹਾ ਹੈ ।

ਕਿਥੇ ਪਲਟੀ ਹੈ ਕਿਸ਼ਤੀ

ਦੱਖਣੀ ਪੂਰਬੀ ਅਫ਼ਰੀਕੀ ਦੇਸ਼ ਮੌਜਮਬਿਕ ਦੇ ਬੇਇਰਾ ਬੰਦਰਗਾਹ (The port of Beira in the southeastern African country of Mozambique) ਦੇ ਕੋਲ ਜੋ ਕਿਸ਼ਤੀ ਪਲਟੀ ਹੈ ਵਿਚ ਜਿਥੇ ਤਿੰਨ ਭਾਰਤੀਆਂ ਦੀ ਮੌਤ ਤੇ ਪੰਜ ਵਿਕਤੀਆਂ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ ਭਾਰਤੀ ਹਾਈ ਕਮਿਸ਼ਨ ਅਨੁਸਾਰ ਇਹ ਹਾਦਸਾ ਇਕ ਟੈਂਕਰ ਚਾਲਕ ਦਲ ਦੇ ਮੈਂਬਰਾਂ ਨੂੰ ਕਿਨਾਰੇ ਤੋਂ ਜਹਾਜ਼ ਤੱਕ ਲੈ ਕੇ ਜਾਣ ਸਮੇਂ ਵਾਪਰਿਆ । ਇਸ ਕਿਸ਼ਤੀ ਵਿਚ 14 ਭਾਰਤੀ ਨਾਗਰਿਕ ਸਵਾਰ (14 Indian citizens on board) ਸਨ ।

ਕੀ ਆਖਿਆ ਹਾਈ ਕਮਿਸ਼ਨ ਨੇ ਦਿੱਤੇ ਬਿਆਨ ਵਿਚ

ਹਾਈ ਕਮਿਸ਼ਨ (High Commission) ਨੇ ਆਪਣੇ ਜਾਰੀ ਕੀਤੇ ਬਿਆਨ ’ਚ ਆਖਿਆ ਹੈ ਕਿ ਬੇਇਰਾ ਬੰਦਰਗਾਹ ਨੇੜੇ ਚਾਲਕ ਦਲ ਦੇ ਤਬਾਦਲੇ ਦੌਰਾਨ 14 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ ।ਇਨ੍ਹਾਂ ਵਿਚੋਂ ਕੁੱਝ ਭਾਰਤੀਆਂ ਨੂੰ ਬਚਾਅ ਲਿਆ ਗਿਆ ਹੈ ਜਦਕਿ ਕੁੱਝ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਦੱਸੇ ਜਾ ਰਹੇ ਹਨ ।

ਮਿਸ਼ਨ ਦਾ ਇਕ ਕੌਂਸਲਰ ਅਧਿਕਾਰੀ ਬੇਇਰਾ ਵਿਚ ਹੈ : ਹਾਈ ਕਮਿਸ਼ਨ

ਹਾਈ ਕਮਿਸ਼ਨ ਨੇ ਕਿਹਾ ਕਿ ਮਿਸ਼ਨ ਦਾ ਇਕ ਕੌਂਸਲਰ ਅਧਿਕਾਰੀ ਬੇਇਰਾ ਵਿਚ ਹੈ ਅਤੇ ਉਸ ਭਾਰਤੀ ਨਾਗਰਿਕ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜੋ ਇਸ ਹਾਦਸੇ ਵਿਚ ਬਚ ਗਿਆ ਅਤੇ ਉਹ ਹਸਪਤਾਲ ਵਿਚ ਦਾਖਲ ਹੈ । ਜਦਕਿ ਲਾਪਤਾ ਪੰਜ ਭਾਰਤੀਆਂ ਨੂੰ ਲੱਭਣ ਦੇ ਲਈ ਬਚਾਅ ਕਾਰਜ ਜਾਰੀ ਹਨ । ਹਾਈ ਕਮਿਸ਼ਨ ਨੇ ਭਰੋਸਾ ਦਿੱਤਾ ਕਿ ਉਹ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਰਾਹਤ ਕਾਰਜਾਂ ਵਿਚ ਜੁਟੇ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿਚ ਹਨ ।

Read More : ਗੰਗਾ ਨਦੀ ’ਚ ਕਿਸ਼ਤੀ ਪਲਟੀ, ਤਿੰਨ ਦੀ ਮੌ.ਤ

LEAVE A REPLY

Please enter your comment!
Please enter your name here