ਭਾਰਤ ਨਾਲ ਜੰਗ ਦੀ ਸੰਭਾਵਨਾ ਸੱਚ ਹੈ : ਆਸਿਫ਼

0
8
Pakistan's Defense Minister Khawaja Asif

ਨਵੀਂ ਦਿੱਲੀ, 9 ਅਕਤੂਬਰ 2025 : ਭਾਰਤ ਨਾਲ ਜੰਗ ਦੀ ਸੰਭਾਵਨਾ ਸੱਚ ਹੈ ਅਤੇ ਦਾਅਵਾ ਕੀਤਾ ਕਿ ਭਵਿੱਖ ਵਿਚ ਕਿਸੇ ਵੀ ਹਥਿਆਰਬੰਦ ਟਕਰਾਅ ਦੀ ਸਥਿਤੀ ਵਿਚ ਉਨ੍ਹਾਂ ਦਾ ਦੇਸ਼ ਹੋਰ ਵੀ ਵੱਡੀ ਸਫ਼ਲਤਾ ਪ੍ਰਾਪਤ ਕਰੇਗਾ । ਇਹ ਚਿਤਾਵਨੀ ਪਾਕਿਸਤਾਨ ਦੇ ਰਖਿਆ ਮੰਤਰੀ ਖ਼ਵਾਜਾ ਆਸਿਫ਼ (Pakistan’s Defense Minister Khawaja Asif ) ਨੇ ਦਿੱਤੀ । ਦੱਸਣਯੋਗ ਹੈ ਕਿ ਉਕਤ ਟਿੱਪਣੀ ਆਸਿਫ਼ ਨੇ ‘ਸਮਾਂ ਟੀਵੀ’ ਨਾਲ ਇਕ ਇੰਟਰਵਿਊ ਵਿਚ ਕੀਤੀ ਜਦੋਂ ਐਂਕਰ ਨੇ ਉਨ੍ਹਾਂ ਨੂੰ ਭਾਰਤੀ ਸਿਆਸਤਦਾਨਾਂ ਅਤੇ ਉੱਚ ਫ਼ੌਜੀ ਅਧਿਕਾਰੀਆਂ ਦੇ ਹਾਲੀਆ ਬਿਆਨਾਂ ਬਾਰੇ ਪੁੱਛਿਆ ।

ਹਥਿਆਰਬੰਦ ਟਕਰਾਅ ਦਾ ਖ਼ਤਰਾ ਹੈ ਤੇ ਪਾਕਿਸਤਾਨ ਸੁਚੇਤ ਹੈ : ਪਾਕਿਸਤਾਨੀ ਮੰਤਰੀ

ਮੰਤਰੀ ਨੇ ਕਿਹਾ ਕਿ ਹਥਿਆਰਬੰਦ ਟਕਰਾਅ ਦਾ ਖ਼ਤਰਾ ਹੈ ਤੇ ਪਾਕਿਸਤਾਨ ਸੁਚੇਤ ਹੈ ਅਤੇ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿਚ, ਆਸਿਫ ਨੇ ਕਿਹਾ,‘‘ਭਾਰਤ ਨਾਲ ਜੰਗ ਹੋ ਸਕਦੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨਾਲ ਜੰਗ ਦੀ ਸਥਿਤੀ ਵਿਚ ਪਾਕਿਸਤਾਨ ਨੂੰ ਵਧੇਰੇ ਢੁਕਵੇਂ ਨਤੀਜੇ ਮਿਲਣ ਦੀ ਸੰਭਾਵਨਾ ਹੈ ।

ਬਿਹਾਰ ਚੋਣਾਂ ਕਾਰਨ ਭਾਰਤ ਭੜਕਾਊ ਕਾਰਵਾਈਆਂ ਕਰ ਰਿਹਾ ਹੈ : ਰੱਖਿਆ ਮੰਤਰੀ

ਪਾਕਿਸਤਾਨ ਦੇ ਰਖਿਆ ਮੰਤਰੀ ਨੇ ਕਿਹਾ ਕਿ ਬਿਹਾਰ ਚੋਣਾਂ ਕਾਰਨ ਭਾਰਤ ਭੜਕਾਊ ਕਾਰਵਾਈਆਂ ਕਰ ਰਿਹਾ ਹੈ । ਖ਼ਵਾਜਾ ਆਸਿਫ਼ ਨੇ ਕਿਹਾ ਕਿ ਮਈ ਵਿਚ ਭਾਰਤ ਵਿਰੁਧ ਪਾਕਿਸਤਾਨ ਦੀ ਫ਼ੌਜੀ ਕਾਰਵਾਈ ਨੇ ਮੋਦੀ ਦੀ ਪ੍ਰਸਿੱਧੀ ਘਟਾ ਦਿਤਾ ਹੈ । ਮੋਦੀ ਦੇ ਸਮਰਥਕ ਵੀ ਹੁਣ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ ।

ਟਕਰਾਅ ਦੌਰਾਨ ਛੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿਤਾ ਗਿਆ ਸੀ : ਆਸਿਫ

ਆਸਿਫ਼ ਨੇ ਦਾਅਵਾ ਕੀਤਾ ਕਿ ਟਕਰਾਅ ਦੌਰਾਨ ਛੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿਤਾ ਗਿਆ ਸੀ । ਆਸਿਫ ਨੇ ਕਿਹਾ ਕਿ ਮੈਂ ਤਣਾਅ ਵਧਾਉਣਾ ਨਹੀਂ ਚਾਹੁੰਦਾ ਪਰ ਜੋਖ਼ਮ ਅਸਲੀ ਹਨ ਅਤੇ ਮੈਂ ਉਨ੍ਹਾਂ ਤੋਂ ਇਨਕਾਰ ਨਹੀਂ ਕਰ ਰਿਹਾ ਹਾਂ । ਜੇਕਰ ਜੰਗ ਹੁੰਦੀ ਹੈ, ਤਾਂ ਰੱਬ ਦੀ ਕਿਰਪਾ ਨਾਲ ਅਸੀਂ ਪਹਿਲਾਂ ਨਾਲੋਂ ਬਿਹਤਰ ਨਤੀਜੇ ਪ੍ਰਾਪਤ ਕਰਾਂਗੇ ।

ਘਰ ਵਿਚ ਅਸੀਂ ਬਹਿਸ ਕਰਦੇ ਹਾਂ ਅਤੇ ਮੁਕਾਬਲਾ ਕਰਦੇ ਹਾਂ ਪਰ ਜਦੋਂ ਅਸੀਂ ਭਾਰਤ ਨਾਲ ਲੜਦੇ ਹਾਂ ਤਾਂ ਅਸੀਂ ਇਕਜੁਟ ਹੁੰਦੇ ਹਾਂ

ਉਨ੍ਹਾਂ ਕਿਹਾ ਕਿ ਘਰ ਵਿਚ ਅਸੀਂ ਬਹਿਸ ਕਰਦੇ ਹਾਂ ਅਤੇ ਮੁਕਾਬਲਾ ਕਰਦੇ ਹਾਂ ਪਰ ਜਦੋਂ ਅਸੀਂ ਭਾਰਤ ਨਾਲ ਲੜਦੇ ਹਾਂ ਤਾਂ ਅਸੀਂ ਇਕਜੁਟ ਹੁੰਦੇ ਹਾਂ। ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਹਾਲ ਹੀ ਵਿਚ ਪਾਕਿਸਤਾਨ ਨੂੰ ਚੇਤਾਵਨੀ ਦਿਤੀ ਸੀ ਕਿ ਜੇਕਰ ਉਹ ਦੁਨੀਆ ਦੇ ਨਕਸ਼ੇ ’ਤੇ ਬਣੇ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਅਤਿਵਾਦ ਦਾ ਸਮਰਥਨ ਕਰਨਾ ਬੰਦ ਕਰਨਾ ਪਵੇਗਾ ।

ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤੀ ਹਮਲਿਆਂ ਵਿਚ ਅਮਰੀਕੀ ਐਫ-16 ਜੈੱਟਾਂ ਸਮੇਤ ਘੱਟੋ-ਘੱਟ ਇਕ ਦਰਜਨ ਪਾਕਿਸਤਾਨੀ ਫ਼ੌਜੀ ਜਹਾਜ਼  ਤਬਾਹ ਹੋ ਗਏ ਜਾਂ ਨੁਕਸਾਨੇ ਗਏ : ਏਅਰ ਚੀਫ ਮਾਰਸ਼ਲ

ਇਸ ਤੋਂ ਇਲਾਵਾ ਏਅਰ ਚੀਫ ਮਾਰਸ਼ਲ ਏ. ਪੀ. ਸਿੰਘ (Air Chief Marshal A. P. Singh) ਨੇ ਸ਼ੁਕਰਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤੀ ਹਮਲਿਆਂ ਵਿਚ ਅਮਰੀਕੀ ਐਫ-16 ਜੈੱਟਾਂ ਸਮੇਤ ਘੱਟੋ-ਘੱਟ ਇਕ ਦਰਜਨ ਪਾਕਿਸਤਾਨੀ ਫ਼ੌਜੀ ਜਹਾਜ਼ ਤਬਾਹ ਹੋ ਗਏ ਜਾਂ ਨੁਕਸਾਨੇ ਗਏ । ਪਹਿਲਗਾਮ ਵਿਚ 22 ਅਪ੍ਰੈਲ ਨੂੰ ਹੋਏ ਅਤਿਵਾਦੀ ਹਮਲੇ ਦੇ ਜਵਾਬ ਵਿਚ, ਭਾਰਤ ਨੇ 7 ਮਈ ਨੂੰ ਆਪ੍ਰੇਸ਼ਨ ਸੰਧੂਰ ਸ਼ੁਰੂ ਕੀਤਾ, ਜਿਸ ਵਿਚ ਪਾਕਿਸਤਾਨ ਵਿਚ ਅਤਿਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ।

Read More : ਭਾਰਤ ਵਿਚ ਚਿਪ ਤੋਂ ਲੈ ਕੇ ਸ਼ਿਪ ਤਕ ਹਰ ਚੀਜ਼ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ : ਮੋਦੀ

LEAVE A REPLY

Please enter your comment!
Please enter your name here