ਭੂਟਾਨ, 9 ਅਕਤੂਬਰ 2025 : ਭੂਟਾਨ (Bhutan) ਵਿੱਚ ਅੱਜ ਸਵੇਰੇ 3.1 ਤੀਬਰਤਾ ਦਾ ਭੂਚਾਲ (3.1 magnitude earthquake) ਆਇਆ । ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨ. ਸੀ. ਐਸ.) ਨੇ ਦੱਸਿਆ ਕਿ ਇਹ ਭੂਚਾਲ ਸਵੇਰੇ 4:29 ਵਜੇ ਆਇਆ । ਭੂਚਾਲ ਦੀ ਡੂੰਘਾਈ ਸਿਰਫ਼ 5 ਕਿਲੋਮੀਟਰ ਸੀ, ਜਿਸ ਕਾਰਨ ਭੂਚਾਲ ਤੋਂ ਬਾਅਦ ਝਟਕੇ ਲੱਗਣ ਦੀ ਸੰਭਾਵਨਾ ਹੈ ।
ਪਹਿਲਾਂ ਵੀ ਆ ਚੁੱਕੇ ਹਨ ਭੂਟਾਨ ਵਿਚ ਭੂਚਾਲ
ਇਹ ਇਸ ਸਾਲ ਭੂਟਾਨ ਵਿੱਚ ਆਇਆ ਪਹਿਲਾ ਭੂਚਾਲ ਨਹੀਂ ਹੈ । ਇਸ ਤੋਂ ਪਹਿਲਾਂ 8 ਸਤੰਬਰ, 2025 ਨੂੰ ਭੂਟਾਨ ਵਿੱਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਪਹਿਲਾ ਭੂਚਾਲ, ਜਿਸ ਦੀ ਤੀਬਰਤਾ 2.8 ਸੀ, ਦੁਪਹਿਰ 12:49 ਵਜੇ ਆਇਆ ਅਤੇ ਇਸ ਦੀ ਡੂੰਘਾਈ 10 ਕਿਲੋਮੀਟਰ ਸੀ । ਦੂਜਾ ਭੂਚਾਲ, ਜਿਸ ਦੀ ਤੀਬਰਤਾ 4.2 ਸੀ, ਸਵੇਰੇ 11:15 ਵਜੇ ਆਇਆ ਸੀ । ਦੋਵੇਂ ਭੂਚਾਲ ਭੂਟਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ ਸਨ ।
Read More : ਫਿਲੀਪੀਨਜ਼ ਵਿੱਚ ਭੂਚਾਲ ਕਾਰਨ 20 ਜਣਿਆਂ ਦੀ ਹੋਈ ਮੌ. ਤ