ਕੁੜੀ ਨੂੰ ਫ਼ੋਨ ‘ਤੇ ਗੱਲ ਕਰਨੀ ਪਈ ਮਹਿੰਗੀ , ਜਾਣੋ ਕਿਵੇਂ ਹੋਈ ਮੌਤ || Latest News
ਅੱਜ -ਕੱਲ੍ਹ ਦੀ ਨੌਜਵਾਨ ਪੀੜ੍ਹੀ ਫੋਨ ਵਿੱਚ ਇੰਨੀ ਕੁ ਮਸਤ ਰਹਿੰਦੀ ਹੈ ਕਿ ਉਹ ਫੋਨ ‘ਤੇ ਗੱਲ ਕਰਦੇ ਹੋਏ ਕਿਸ ਵੇਲੇ ਕਿੱਥੇ ਤੁਰ ਜਾਂਦੇ ਹਨ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ | ਕਈ ਵਾਰ ਕੁਝ ਲੋਕ ਫੋਨ ‘ਤੇ ਗੱਲ ਕਰਦੇ ਹੋਏ ਇੰਨੇ ਰੁੱਝ ਜਾਂਦੇ ਹਨ ਕਿ ਆਲੇ-ਦੁਆਲੇ ਪਈਆਂ ਚੀਜ਼ਾਂ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਛੂਹਣ ਜਾਂ ਆਪਣੇ ਮੂੰਹ ‘ਚ ਪਾਉਣ ਲੱਗ ਜਾਂਦੇ ਹਨ ਪਰ ਫਿਰ ਵੀ ਉਨ੍ਹਾਂ ਦਾ ਧਿਆਨ ਫ਼ੋਨ ‘ਤੇ ਹੀ ਰਹਿੰਦਾ ਹੈ। ਅਜਿਹੀ ਹੀ ਘਟਨਾ ਹੁਣ ਤੁਹਾਨੂੰ ਦੱਸਣ ਲੱਗੇ ਹਾਂ ਜਿੱਥੇ ਇੱਕ ਕੁੜੀ ਆਪਣੇ ਪਰਿਵਾਰ ਨਾਲ ਫੋਨ ‘ਤੇ ਗੱਲ ਕਰਦੇ ਹੋਏ ਇੰਨੀ ਕੁ ਮਸਤ ਹੋ ਗਈ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੇ ਬਾਗ ਵਿੱਚ ਸੈਰ ਕਰਦੇ ਸਮੇਂ ਇੱਕ ਜ਼ਹਿਰੀਲਾ ਫੁੱਲ ਕਦੋਂ ਤੋੜ ਕੇ ਮੂੰਹ ਵਿਚ ਪਾ ਲਿਆ, ਜਿਸ ਨਾਲ ਅਗਲੇ ਹੀ ਦਿਨ ਉਸ ਦੀ ਮੌਤ ਹੋ ਗਈ।
ਫੁੱਲ ਨੂੰ ਖਾਣ ਨਾਲ ਕਿਵੇਂ ਹੋਈ ਮੌਤ
ਜ਼ਰੂਰ ਤੁਸੀ ਇਹ ਸੋਚ ਰਹੇ ਹੋਵੋਗੇ ਕਿ ਫੁੱਲ ਨਾਲ ਕਿਸੇ ਦੀ ਮੌਤ ਕਿਵੇਂ ਹੋ ਸਕਦੀ ਹੈ | ਦਰਅਸਲ ,ਲੜਕੀ ਨੇ ਗਲਤੀ ਨਾਲ ਓਲੀਏਂਡਰ ਯਾਨੀ ਅਰਲੀ ਦਾ ਫੁੱਲ ਚਬਾ ਲਿਆ ਸੀ ਜੋ ਕਿ ਬਹੁਤ ਜ਼ਹਿਰੀਲਾ ਹੁੰਦਾ ਹੈ। ਇੱਕ ਰਿਪੋਰਟ ਮੁਤਾਬਕ ਅਲਾਪੁਝਾ ਜ਼ਿਲ੍ਹੇ ਦੇ 24 ਸਾਲਾ ਸੂਰਿਆ ਸੁਰੇਂਦਰਨ ਨੂੰ ਯੂਕੇ ਵਿੱਚ ਨਰਸ ਦੀ ਨੌਕਰੀ ਮਿਲੀ ਸੀ। ਉੱਥੇ ਜਾਣ ਲਈ ਉਹ ਐਤਵਾਰ ਨੂੰ ਕੋਚੀ ਏਅਰਪੋਰਟ ਪਹੁੰਚੀ, ਪਰ ਅਚਾਨਕ ਉਹ ਬੇਹੋਸ਼ ਹੋ ਗਈ।
ਜਿਸ ਤੋਂ ਬਾਅਦ ਸੂਰਿਆ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਅਗਲੇ ਹੀ ਦਿਨ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਸ ਨੇ ਡਾਕਟਰਾਂ ਅਤੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਐਤਵਾਰ ਨੂੰ ਏਅਰਪੋਰਟ ਆਉਣ ਤੋਂ ਪਹਿਲਾਂ ਉਹ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਉਸ ਨੇ ਗਲਤੀ ਨਾਲ ਅਰਲੀ ਦਾ ਫੁੱਲ ਚਬਾ ਲਿਆ। ਪਰ ਪਤਾ ਲੱਗਦਿਆਂ ਹੀ ਉਸਨੇ ਝੱਟ ਥੁੱਕ ਦਿੱਤਾ। ਪਰ ਉਦੋਂ ਤੱਕ ਫੁੱਲ ਦਾ ਜ਼ਹਿਰੀਲਾ ਤੱਤ ਲੜਕੀ ਦੇ ਪੇਟ ਵਿੱਚ ਦਾਖਲ ਹੋ ਚੁੱਕਾ ਸੀ। ਪੋਸਟ ਮਾਰਟਮ ਰਿਪੋਰਟ ਵਿੱਚ ਵੀ ਅਰਲੀ ਫੁੱਲ ਨੂੰ ਮੌਤ ਦਾ ਕਾਰਨ ਦੱਸਿਆ ਗਿਆ ਹੈ।
ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਪੇਟ ‘ਚ ਫੁੱਲ ਦਾ ਕੋਈ ਹਿੱਸਾ ਨਹੀਂ ਪਾਇਆ ਗਿਆ ਪਰ ਖੂਨ ‘ਚ ਕੋਈ ਜ਼ਹਿਰੀਲਾ ਪਦਾਰਥ ਸੀ। ਅਰਲੀ ਦੇ ਫੁੱਲ ਦੇ ਜ਼ਹਿਰੀਲੇਪਣ ਦੀ ਸਟੱਡੀ ਕਰਨ ਵਾਲੇ ਡਾ: ਬੇਨਿਲ ਕੋਟਕਕਲ ਦਾ ਕਹਿਣਾ ਹੈ ਕਿ ਨੇਰੀਅਮ ਓਲਿਐਂਡਰ ਵਿੱਚ ਐਲਕਾਲਾਇਡ ਹੁੰਦੇ ਹਨ, ਜੋ ਮਨੁੱਖੀ ਦਿਲ ਨੂੰ ਪ੍ਰਭਾਵਿਤ ਕਰਦੇ ਹਨ।